ਵਾਇਰਲ ਵੀਡੀਓ : ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਛੋਟੇ ਛੋਟੇ ਬੱਚਿਆਂ ਦੀ ਇੱਕ ਟੋਲੀ ਵੱਲੋਂ ਸਮਾਜਿਕ ਮੁੱਦਿਆਂ ਨੂੰ ਲੈਕੇ ਬਣਾਈਆਂ ਜਾ ਰਹੀਆਂ ਵੀਡੀਓ ਖੂਬ ਵਾਇਰਲ ਹੋ ਰਹੀਆਂ ਨੇ। ਪਹਿਲਾਂ ਕਣਕ ਦੇ ਖੇਤਾਂ ਨੂੰ ਕ੍ਰਿਕਟ ਦਾ ਮੈਦਾਨ ਬਣਾਕੇ ਬੱਚਿਆਂ ਵੱਲੋਂ ਕੀਤੀ ਗਈ ਹਿੰਦੀ ਪੰਜਾਬੀ ਦੀ ਮਿਕਸ ਕਮੈਂਟਰੀ ਵਾਲੀ ਵੀਡੀਓ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਸੀ ਤੇ ਹੁਣ ਬੱਚਿਆਂ ਨੇ ਇੱਕ ਹੋਰ ਸਿਆਸੀ ਵਿਅੰਗਮਈ ਵੀਡੀਓ ਬਣਾਈ ਹੈ ਜਿਸ ਨੇ ਸੋਸ਼ਲ ਮੀਡੀਆ ‘ਤੇ ਖੂਬ ਧਮਾਲਾਂ ਪਾ ਰੱਖੀਆਂ ਨੇ। ਇਸ ਵੀਡੀਓ ਵਿਚ ਬੱਚਿਆਂ ਨੇ ਇੱਕ ਦੇਸੀ ਜਿਹੇ ਸਟੂਡੀਓ ਦਾ ਸੀਨ ਬਣਾਇਆ ਹੋਇਐ। ਜਿਸ ਚ ਇੱਕ ਮੇਜ ਦੇ ਨਾਲ ਪੰਜ ਕੁਰਸੀਆਂ ਰੱਖਕੇ ਕਾਂਗਰਸ, ਅਕਾਲੀ, ਬੀਜੇਪੀ ਤੇ ਖੱਬੇ ਪੱਖੀ ਪਾਰਟੀਆਂ ਦੇ ਬੱਚੇ ਲੀਡਰਾਂ ਦੇ ਰੂਪ ਚ ਬਿਠਾਏ ਹੋਏ ਨੇ ਤੇ ਇੱਕ ਪਾਸੇ ਇੱਕ ਬੱਚਾ ਐਂਕਰ ਦੀ ਭੂਮਿਕਾ ਨਿਭਾਉਂਦਾ ਹੋਇਆ ਦਿਖਾਈ ਦੇਂਦਾ ਹੈ।
ਐਂਕਰ ਬੱਚਾ ਬੜੇ ਵਿਅੰਗਮਈ ਅੰਦਾਜ਼ ‘ਚ ਸਿਆਸੀ ਆਗੂਆਂ ਦੇ ਰੂਪ ‘ਚ ਬੈਠੇ ਬਾਕੀ ਬੱਚਿਆਂ ਨੂੰ ਉਹ ਸਵਾਲ ਜਵਾਬ ਕਰਦਾ ਹੈ ਜਿਹੜੇ ਅੱਜਕਲ ਦੇ ਵੱਡੇ ਵੱਡੇ ਪੱਤਰਕਾਰ ਸਿਆਸੀ ਆਗੂਆਂ ਤੇ ਸੱਤਾਧਾਰੀਆਂ ਨੂੰ ਮੂੰਹ ਤੇ ਨਹੀਂ ਕਰ ਪਾਉਂਦੇ। ਭਾਵੇਂ ਕਿ ਇਹ ਵੀਡੀਓ ਮਨੋਰੰਜਨ ਲਈ ਬਣਾਈ ਗਈ ਹੈ ਪਰ ਦੱਸ ਦਈਏ ਕਿ ਇਸਨੂੰ ਦੇਖ ਕੇ ਵੱਡੇ ਵੱਡੇ ਸਿਆਸਤਦਾਨ ਵੀ ਇਸ ਵੀਡੀਓ ਨੂੰ ਸ਼ੇਅਰ ਕੀਤੇ ਬਿਨਾ ਨਹੀਂ ਰਹਿ ਰਹੇ। ਕੁਲ ਮਿਲਾਕੇ ਜੇਕਰ ਇਹ ਕਹਿ ਲਿਆ ਜਾਏ ਕਿ ਇਹ ਬੱਚੇ ਵੱਡੇ ਵੱਡੇ ਸੱਤਾਧਾਰੀਆਂ, ਸਿਆਸਤਦਾਨਾਂ ਤੇ ਪੱਤਰਕਾਰਾਂ ਨੂੰ ਵੀ ਕਲੋਲਾਂ ਕਰਦੇ ਦਿਖਾਈ ਦੇਂਦੇ ਨੇ ਤਾਂ ਇਸ ਵਿਚ ਕੋਈ ਝੂਠ ਨਹੀਂ ਹੋਵੇਗਾ। ਇਸ ਵੀਡੀਓ ਨੂੰ ਦੇਖਣ ਵਾਲਿਆਂ। .ਦੇ ਮਨਾਂ ਅੰਦਰ ਇਹ ਸਵਾਲ ਜਰੂਰ ਆਉਂਦੇ ਨੇ ਕਿ ਜੇਕਰ ਸਾਡੇ ਬੱਚੇ ਇੰਨੀ ਛੋਟੀ ਉਮਰ ‘ਚ ਸਿਆਸਤ ਦੀ ਇੰਨੀ ਡੂੰਘੀ ਸਮਝ ਰੱਖਦੇ ਨੇ ਤਾਂ ਆਉਣ ਵਾਲੇ ਸਮੇਂ ‘ਚ ਸਿਆਸਤਦਾਨਾਂ ਵੱਲੋਂ ਵਾਅਦੇ ਕਰਕੇ ਭੁੱਲ ਜਾਂ ਮੁਕਰ ਜਾਣਾ ਸੌਖਾ ਨਹੀਂ ਹੋਵੇਗਾ