ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾਂ ਨੇ ਮੌਸਮ ਬਾਬਤ ਵੱਡੀ ਭਵਿੱਖਬਾਣੀ ਕੀਤੀ ਹੈ ਉਨ੍ਹਾਂ ਕਿਹਾ ਸੂਬੇ ਚ ਲਗਾਤਾਰ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਤੇ ਆਉਂਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵੀ ਤੇਜ਼ ਹੋ ਸਕਦੀ ਹੈ ਇਸਦੇ ਨਾਲ ਤੱਤੀਆਂ ਹਵਾਵਾਂ ਲੋਕਾਂ ਦੀ ਸਿਹਤ ਵਿਗਾੜ ਸਕਦੀਆਂ ਹਨ ਸੋ ਅਜਿਹੇ ਚ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਇਸਦੇ ਨਾਲ ਝੋਨੇ ਲਈ ਪਾਣੀ ਲੋੜ ਮੁਤਾਬਿਕ ਹੀ ਲਗਾਉਂਣਾ ਚਾਹੀਦਾ ਹੈ ਕਿਉਂਕੀ ਤੇਜ਼ ਧੁੱਪ ਦੀ ਤਪਸ਼ ਕਾਰਨ ਖੇਤਾਂ ਦਾ ਪਾਣੀ ਸੁੱਕ ਸਕਦਾ ਹੈ ਕਿਉਂਕੀ ਮੀਂਹ ਦੇ ਅਸਾਰ ਹਲੇ ਨਜ਼ਰ ਨਹੀਂ ਆ ਰਹੇ,,,,,,,,
ਸੋ ਮੌਸਮ ਵਿਭਾਗ ਨੇ ਚਿੰਤਾਂ ਜ਼ਾਹਿਰ ਕਰਦਿਆਂ ਲੋਕਾਂ ਨੂੰ ਪਾਣੀ ਦੀ ਲੋੜ ਮੁਤਾਬਿਕ ਹੀ ਵਰਤੋ ਕਰਨ ਦੀ ਸਲਾਹ ਦਿੱਤੀ ਹੈ ਕਿਉਂਕੀ ਦਿਨ ਪ੍ਰਤੀ ਦਿਨ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਜਿੱਸਦੇ ਕਾਰਨ ਆਉਂਣ ਵਾਲੇ ਸਮੇਂ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..