ਲੁਧਿਆਣਾ : ਇੱਥੋਂ ਦੇ ਅਜੀਤ ਨਗਰ ਇਲਾਕੇ ਵਿੱਚ ਮਾਰਕਿਟ ਤੋਂ ਸਬਜ਼ੀ ਲੈਣ ਗਈ ਮਾਮੀ ਦੇ ਘਰ ਤੋਂ ਭਾਣਜੀ ਨੇ ਆਪਣੇ ਮੁੰਡੇ ਅਤੇ ਕੁੜੀ ਦੇ ਨਾਲ ਮਿਲ ਕੇ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਲਈ l ਇਸ ਦੇ ਬਾਅਦ ਫਰਾਰ ਹੋ ਗਈ l ਜਦੋਂ ਮਾਮੀ ਘਰ ਆਈ ਤਾਂ ਦੇਖਿਆ ਕਮਰੇ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਵਿੱਚੋਂ 20 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੀ ਚੈਨ ਅਤੇ ਅੰਗੂਠੀ ਗਾਇਬ ਸੀ l ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਜੀਤ ਨਗਰ ਦੀ ਨੈਨਸੀ ਦੀ ਸ਼ਿਕਾਇਤ ‘ਤੇ ਮੋਨਿਕਾ, ਕਵਿਤਾ ਅਤੇ ਰਿੰਕੂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਮੋਨਿਕਾ ਸ਼ਿਕਾਇਤਕਰਤਾ ਦਾ ਭਾਣਜੀ ਹੈ l ਜਦਕਿ ਰਿੰਕੂ ਮੋਨਿਕਾ ਦਾ ਮੁੰਡਾ ਅਤੇ ਕਵਿਤਾ ਕੁੜੀ ਹੈ l ਸ਼ਿਕਾਇਤਕਰਤਾ ਦੇ ਅਨੁਸਾਰ ਮੋਨਿਕਾ ਅਕਸਰ ਉਨ੍ਹਾਂ ਦੇ ਘਰ ਆ ਕੇ ਉਸ ਦੇ ਘਰ ਦਾ ਕੰਮ ਕਰਵਾ ਦਿੰਦੀ ਸੀ l ਜਿਸ ਦੇ ਕਾਰਨ ਉਸ ਦਾ ਆਣਾ ਜਾਣਾ ਸੀ l ਮੋਨਿਕਾ ਆਪਣੇ ਮੁੰਡੇ ਅਤੇ ਕੁੜੀ ਦੇ ਨਾਲ ਆਈ ਤਾਂ ਸ਼ਿਕਾਇਤਕਰਤਾ ਨੇ ਉਸ ਨੂੰ ਘਰ ਬੈਠਣ ਲਈ ਕਿਹਾ l ਜਦਕਿ ਉਹ ਖੁਦ ਮਾਰਕਿਟ ਤੋਂ ਸਬਜ਼ੀ ਲੈਣ ਚਲੀ ਗਈ l ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਦੌਰਾਨ ਮੁਲਜ਼ਮਾਂ ਨੇ ਚੋਰੀ ਕਰ ਲਈ l
