Htv Punjabi
Punjab

ਡਬਲਿਊਐਚਓ ਨੇ ਕਰੋਨਾ ਨੂੰ ਲੈਕੇ ਵਿਸ਼ਵ ਨੂੰ ਜਾਰੀ ਕੀਤੀ ਵੱਡੀ ਚਿਤਾਵਨੀ, ਕਿਹਾ…

ਜੇਨੇਵਾ : ਕੋਰੋਨਾਵਾਇਰਸ ਮਹਾਂਮਾਰੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਇੰਨੀ ਜਲਦੀ ਦੁਨੀਆਂ ਦਾ ਪਿੱਛਾ ਛੱਡਣ ਵਾਲਾ ਨਹੀਂ ਹੈ l ਦੁਨੀਆਂ ਨੂੰ ਕੋਰੋਨਾਵਾਇਰਸ ਤੋਂ ਛੁਟਕਾਰਾ ਪਾਉਣ ਵਿੱਚ ਲੰਬਾ ਸਮਾਂ ਲੱਗੇਗਾ l ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ l ਡਬਲਿਊਐਚਓ ਨੇ ਕਿਹਾ ਕਿ ਦੁਨੀਆਂ ਕੋਰੋਨਾਵਾਇਰਸ ਨਾਲ ਨਿਪਟਣ ਦੇ ਆਪਣੇ ਸ਼ੁਰੂਆਤੀ ਦੌਰ ਵਿੱਚ ਹੈ l ਵਿਸ਼ਵ ਸਿਹਤ ਸੰਗਠਨ ਦੇ ਮਹਾਂਨਿਦੇਸ਼ਕ ਟੇਡਰੋਸ ਅਦਨੋਮ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਕੋਰੋਨਾਵਾਇਰਸ ਤੇ ਕਾਬੂ ਪਾ ਲਿਆ ਹੈ ਉੱਥੇ ਮਾਮਲੇ ਦੁਬਾਰਾ ਵੱਧ ਰਹੇ ਹਨ l ਅਫਰੀਕਾ, ਅਮਰੀਕਾ ਵਿੱਚ ਕੋਰੋਨਾਵਾਇਰਸ ਮਾਮਲਿਆਂ ਦੇ ਵੱਧਣ ਵਿੱਚ ਲਗਾਤਾਰ ਤੇਜ਼ੀ ਦੇਖੀ ਜਾ ਰਹੀ ਹੈ ਜਿਹੜੀ ਕਿ ਖਤਰੇ ਦੀ ਘੰਟੀ ਹੈ l
ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ 30 ਜਨਵਰੀ ਨੂੰ ਵਿਸ਼ਵ ਆਪਾਤਕਾਲ ਦੀ ਘੋਸ਼ਣਾ ਕੀਤੀ ਸੀ l ਜਿਸ ਨਾਲ ਕਿ ਸਾਰੇ ਦੇਸ਼ ਕੋਰੋਨਾਵਾਇਰਸ ਮਹਾਂਮਾਰੀ ਦੇ ਖਿਲਾਫ ਯੋਜਨਾ ਬਣਾ ਸਕਣ ਅਤੇ ਤਿਆਰੀ ਕਰਨ l ਦੱਸ ਦਈਏ ਕਿ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਦੀ ਕੋਰੋਨਾ ਨਾਲ ਨਿਪਟਣ ਤੇ ਸਵਾਲ ਚੁੱਕੇ ਹਨ ਅਤੇ ਵਿਸ਼ਵ ਸਿਹਤ ਸੰਗਠਨ ਦੇ ਮਹਾਂਨਿਦੇਸ਼ਕ ਨੂੰ ਅਸਤੀਫਾ ਦੇਣ ਨੂੰ ਵੀ ਕਿਹਾ ਹੈ l
ਜੇਨੇਵਾ ਵਿੱਚ ਹੋਈ ਇੱਕ ਪੈ੍ਰਸ ਕਾਨਫਰੰਸ ਵਿੱਚ ਟੇਡਰੋਸ ਨੇ ਕਿਹਾ ਕਿ ਪੱਛਮੀ ਯੁਰੋਪ ਵਿੱਚ ਜ਼ਿਆਦਾਤਰ ਮਹਾਂਮਾਰੀ ਸਥਿਰ ਹੈ ਜਾਂ ਘੱਟ ਰਹੀ ਹੈ l ਹਾਲਾਂਕਿ ਅਫਰੀਕਾ, ਸੈਂਟਰਲ ਅਤੇ ਸਾਊਥ ਅਮਰੀਕਾ ਵਿੱਚ ਅਤੇ ਪੂਰਬੀ ਯੂਰੋਪ ਵਿੱਚ ਸੰਖਿਆ ਘੱਟ ਹੈ ਪਰ ਉੱਥੇ ਲਗਾਤਾਰ ਕੋਰੋਨਾਵਾਇਰਸ ਦੇ ਮਾਮਲੇ ਵੱਧ ਰਹੇ ਹਨ l
ਸਾਰੇ ਦੇਸ਼ਾਂ ਨੂੰ ਜਤਾਉਂਦੇ ਹੋਏ ਵਿਸ਼ਵ ਸਿਹਤ ਸੰਗਠਨ ਮਹਾਂਨਿਦੇਸ਼ਕ ਨੇ ਕਿਹਾ ਕਿ ਹੁਣ ਕੋਈ ਗਲਤੀ ਨਾ ਕਰੇ, ਇਹ ਬੀਮਾਰੀ ਇੰਨੀ ਜਲਦੀ ਦੁਨੀਆਂ ਦਾ ਪਿੱਛਾ ਨਹੀਂ ਛੱਡਣ ਵਾਲੀ l ਦੱਸ ਦਈਏ ਕਿ ਵਿਸ਼ਵ ਵਿੱਚ ਕੋਰੋਨਾ ਨਾਲ 1,75,000 ਨਾਲ ਲੋਕਾਂ ਦੀ ਜਾਨਾਂ ਗਈਆਂ ਹਨ ਅਤੇ ਦੁਨੀਆਂ ਭਰ ਵਿੱਚ 25 ਲੱਖ ਤੋਂ ਵੀ ਜ਼ਿਆਦਾ ਲੋਕ ਕੋਰੋਨਾ ਤੋਂ ਪ੍ਰਭਾਵਿਤ ਹਨ l

Related posts

ਫੈਟੀ ਲੀਵਰ ਨਾਲ ਹੁੰਦੇ ਨੇ ਆਹ 10 ਰੋਗ, ਤੁਸੀਂ ਘਰ ਬੈਠੇ ਹੀ ਫੈਟੀ ਲੀਵਰ ਕਰੋ ਚੈਕ

htvteam

ਮੁੰਡਿਆਂ ਨੇ ਸ਼ਹਿਰ ‘ਚ ਮਚਾਇਆ ਸੀ ਕਹਿਰ, ਫਿਰ ਆਹ ਦਬੰਗ ਅਫਸਰ ਨੇ ਲਿਆਂਦੀ ਨੇਰ੍ਹੀ

htvteam

ਜੇਕਰ ਘੱਟ ਹੋ ਰਹੀ ਅੱਖਾਂ ਦੀ ਰੋਸ਼ਨੀ, ਜਾਣੋ ਆਹ ਦਵਾਈ

htvteam

Leave a Comment