ਅੰਮ੍ਰਿਤਸਰ (ਹਰਜੀਤ ਗਰੇਵਾਲ) :- ਕੋਰੋਨਾ ਮਹਾਂਮਾਰੀ ਜਿੱਥੇ ਬਿਮਾਰੀ ਦੇ ਰੂਪ ‘ਚ ਦੁਨੀਆਂ ਭਰ ਦੇ ਲੱਖਾਂ ਲੋਕਾਂ ਦੀ ਜਾਨ ਲੈ ਚੁਕੀ ਐ, ਭੁੱਖਮਰੀ ਦੇ ਰੂਪ ‘ਚ ਕਈ ਲੋਕਾਂ ਨੂੰ ਆਤਮਹੱਤਿਆ ਕਾਰਨ ਲਈ ਮਜਬੂਰ ਕਰ ਚੁਕੀ ਐ, ਲੜਾਈ ਝਗੜਿਆਂ ਦੇ ਰੂਪ ‘ਚ ਕਈ ਲੋਕਾਂ ਦੀ ਜਾਨ ਲੈ ਚੁਕੀ ਐ, ਉੱਥੇ ਇਸ ਬਿਮਾਰੀ ਕਾਰਨ ਸਰਕਾਰਾਂ ਵੱਲੋਂ ਲਾਏ ਗਏ ਕਰਫਿਊ ਤੇ ਤਾਲਾਬੰਦੀ ਕਾਰਨ ਇਥੋਂ ਦੇ ਰਾਣੀ ਬਾਗ ਇਲਾਕੇ ‘ਚ ਇੱਕ ਅਜਿਹੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਲੋਕਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਜੀ ਹਾਂ ! ਕਲਪਨਾ, ਕਿਉਂਕਿ ਜੇਕਰ ਕੋਈ ਅਜਿਹਾ ਬੰਦਾ ਖ਼ੁਦਕੁਸ਼ੀ ਕਰ ਜਾਏ ਜਿਸਦੇ ਘਰ 4 ਸਾਲਾਂ ਮਗਰੋਂ ਬੇਟਾ ਪੈਦਾ ਹੋਇਆ ਹੋਵੇ ਤਾਂ ਤੁਸੀਂ ਇਸ ਆਤਮਹੱਤਿਆ ਨੂੰ ਹੋ ਕੀ ਕਹੋਗੇ। ਜੀ ਹਾਂ ਇਹ ਬਿਲਕੁਲ ਸੱਚ ਐ ਤੇ ਇਹ ਸੱਚੀ ਘਟਨਾ ਵਾਪਰੀ ਐ ਰਾਣੀ ਬਾਗ ਇਲਾਕੇ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨਾਮ ਦੇ ਨੌਜਵਾਨ ਨਾਲ। ਜਿਸਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਲਿਖੇ ਆਪਣੇ ਸੁਸਾਈਡ ਨੋਟ ‘ਚ ਇਹ ਸਾਫ ਤੌਰ ‘ਤੇ ਲਿਖਿਆ ਹੈ ਕਿ ਉਸ ਦੀ ਮੌਤ ਦਾ ਜਿੰਮੇਵਾਰ ਤਾਲਾਬੰਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਆਹ ਤੋਂ ਚਾਰ ਸਾਲ ਬਾਅਦ ਵੀ ਜਸਵਿੰਦਰ ਸਿੰਘ ਦੇ ਘਰ ਕੋਈ ਔਲਾਦ ਪੈਦਾ ਨਹੀਂ ਹੋਈ ਸੀ, ਤੇ ਹੁਣ ਜਦੋਂ ਉਸ ਦੀ ਪਤਨੀ ਬਲਜੀਤ ਕੌਰ ਗਰਭਵਤੀ ਸੀ ਤਾਂ ਕਰਫਿਊ ਤੇ ਤਾਲਾਬੰਦੀ ਤੋਂ ਪਹਿਲਾਂ ਜਸਵਿੰਦਰ ਨੇ ਰਿਵਾਜ਼ ਮੁਤਾਬਕ ਆਪਣੀ ਪਤਨੀ ਨੂੰ ਉਸਦੇ ਪੇਕੇ ਘਰ ਜੰਮੂ ਭੇਜ ਦਿੱਤਾ। ਜਿਸ ਤੋਂ ਕੁਝ ਦਿਨ ਬਾਅਦ ਹੀ ਉਸਦੇ ਘਰ ਬੇਟੇ ਨੇ ਜਨਮ ਲਿਆ। ਜਸਵਿੰਦਰ ਸਿੰਘ ਆਪਣੇ ਨਵੇਂ ਜਨਮੇ ਬਚੇ ਨੂੰ ਦੇਖਣ ਲਈ ਇੰਨਾ ਉਤਾਵਲਾ ਸੀ ਕਿ ਛੇਤੀ ਤੋਂ ਛੇਤੀ ਆਪਣੇ ਸਹੁਰੇ ਘਰ ਪਹੁੰਚਣ ਲਈ ਉਸ ਨੇ ਕਈ ਪਾਪੜ ਵੇਲੇ । ਇਸ ਦੌਰਾਨ ਉਹ ਤਿੰਨ ਵਾਰ ਜੰਮੂ ਗਿਆ ਪਰ ਤਾਲਾਬੰਦੀ ਕਾਰਨ ਹਰ ਵਾਰ ਪੁਲਿਸ ਨੇ ਉਸ ਨੂੰ ਲਖਨਪੁਰ ਬਾਡਰ ਤੇ ਹੀ ਰੋਕ ਲਿਆ ਤੇ ਊਥੋਂ ਹੀ ਵਾਪਸ ਭੇਜ ਦਿੱਤਾ। ਇਹ ਗੱਲ ਜਸਵਿੰਦਰ ਸਿੰਘ ਨੇ ਆਪਣੇ ਦਿਲ ‘ਤੇ ਇੰਨੀ ਲਾ ਲਈ ਕਿ ਉਸ ਨੇ ਘਰ ਆਕੇ ਆਪਣੀ ਮੌਤ ਦੀ ਵਜ੍ਹਾ ਤਾਲਾਬੰਦੀ ਕਾਰਨ ਆਪਣੇ ਬੱਚੇ ਨੂੰ ਨਾ ਦੇਖਣਾ ਕਰਾਰ ਦੇਂਦੀਆਂ ਇੱਕ ਸੁਸਾਈਡ ਨੋਟ ਲਿਖਿਆ ਤੇ ਘਰ ਦੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…