Htv Punjabi
Punjab Video

ਅਜਿਹੇ ਗਾਹਕਾਂ ਤੇ ਰੱਖੋ ਬਾਜ਼ ਵਰਗੀ ਅੱਖ, ਆਹ ਦੇਖਲੋ ਕੀ ਕਰ ਗਿਆ !

ਸੁਨਿਆਰੇ ਦੀ ਦੁਕਾਨ ਤੇ ਗ੍ਰਾਹਕ ਬਣ ਕੇ ਆਇਆ ਲੁਟੇਰਾ

ਸੋਨੇ ਦੀ ਮੁੰਦੀ ਲੈਣ ਆਇਆ ਲੁਟੇਰਾ ਮੁੰਦੀਆਂ ਦਾ ਡੱਬਾ ਲੈ ਕੇ ਫਰਾਰ
ਸਾਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ
ਸਮਰਾਲਾ ਸ਼ਹਿਰ ਦੇ ਖੰਨਾ ਰੋਡ ਤੇ ਬੰਧਨ ਜਿਊਲਰਜ ਨਾਮ ਦੀ ਸੁਨਿਆਰੇ ਦੀ ਦੁਕਾਨ ਤੇ ਗ੍ਰਾਹਕ ਬਣ ਕੇ ਆਏ ਇੱਕ ਲੁਟੇਰਾ ਸੋਨੇ ਦੀਆਂ ਮੁੰਦੀਆਂ ਨਾਲ ਭਰਿਆ ਹੋਇਆ ਡੱਬਾ ਚੁੱਕ ਕੇ ਦੌੜਦਾ ਹੋਇਆ ਆਪਣੀ ਕਰੇਟਾ ਗੱਡੀ ਵਿੱਚ ਫਰਾਰ ਹੋ ਗਿਆ ਜਿਸ ਦੀ ਸੀਸੀਟੀਵੀ ਫੋਟੋ ਵੀ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ 7.30 ਵਜੇ ਸੁਨਿਆਰੇ ਦੀ ਦੁਕਾਨ ਤੇ ਇੱਕ ਲੁਟੇਰਾ ਗ੍ਰਾਹਕ ਬਣ ਕੇ ਸੋਨੇ ਦੀਆਂ ਮੁੰਦੀਆਂ ਲੈਣ ਲਈ ਆਇਆ ਲੁਟੇਰੇ ਨੇ ਦੁਕਾਨ ਦੇ ਮਾਲਕ ਦੀਪਕ ਵਰਮਾ ਨੂੰ ਸੋਨੇ ਦੀ ਮੁੰਦੀ ਦਿਖਾਉਣ ਲਈ ਕਿਹਾ ਦੁਕਾਨ ਦੇ ਮਾਲਕ ਨੇ ਲੁਟੇਰੇ ਨੂੰ ਸੋਨੇ ਦੀਆਂ ਮੁੰਦੀਆਂ ਨਾਲ ਭਰਿਆ ਹੋਇਆ ਡੱਬਾ ਦਿਖਾਇਆ ਜਿਸ ਵਿੱਚੋਂ ਲੁਟੇਰੇ ਨੇ ਕੁਝ ਮੁੰਦੀਆਂ ਨੂੰ ਕੱਢ ਕੇ ਆਪਣੇ ਹੱਥ ਵਿੱਚ ਪਾ ਕੇ ਉਸ ਦਾ ਮੁੱਲ ਪੁੱਛਿਆ ਅਤੇ ਦੁਕਾਨਦਾਰ ਨੂੰ ਹੋਰ ਮੁੰਦੀਆਂ ਦਿਖਾਉਣ ਲਈ ਕਿਹਾ ਦੁਕਾਨਦਾਰ ਦੀ ਨਿਗਹਾ ਪਰੇ ਹੁੰਦੇ ਸਾਰ ਹੀ ਲੁਟੇਰਾ ਸੋਨੇ ਨਾਲ ਭਰੀ ਹੋਈਆਂ ਮੁੰਦੀਆਂ ਦਾ ਡੱਬਾ ਲੈ ਕੇ ਦੁਕਾਨ ਵਿੱਚੋਂ ਬਾਹਰ ਨੂੰ ਭੱਜਿਆ ਅਤੇ ਆਪਣੀ ਬਾਹਰ ਖੜੀ ਕਰੇਟਾ ਗੱਡੀ ਵਿੱਚ ਮੌਕੇ ਤੋਂ ਫਰਾਰ ਹੋ ਗਿਆ।

ਦੁਕਾਨਦਾਰ ਦੇ ਭਰਾ ਰੂਪਮ ਵਰਮਾ ਨੇ ਦੱਸਿਆ ਕਿ ਡੱਬੇ ਵਿੱਚ 12 ਦੇ ਕਰੀਬ ਮੁੰਦੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਮਰਾਲਾ ਪੁਲਿਸ ਦੇ ਐਸਐਚ ਓ ਮੌਕੇ ਤੇ ਪਹੁੰਚ ਗਏ ਸੀਸੀਟੀਵੀ ਫੋਟੋ ਦੇਖਣ ਦੇਖਣ ਤੋਂ ਬਾਅਦ ਜਾਂਚ ਵਿੱਚ ਜੁੱਟ ਗਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=yQDgUtMK1wU

Related posts

ਦੇਖੋ ਕਿਵੇਂ ਪੁਲਿਸ ਵਾਲੇ ਨੇ ਨਿਭਾਇਆ ਅਸਲ ਮਾਮੇ ਦਾ ਕਿਰਦਾਰ ?

htvteam

ਘਰ ਚ ਰੱਖੀ ਨੌਕਰਾਣੀ ਨੇ ਚਾੜਿਆ ਚੰਨ ?

htvteam

ਲੱਗਦਾ ਵੱਡੇ-ਵੱਡੇ ਸਿੰਗਰਾਂ ਨੂੰ ਪਿੱਛੇ ਛੱਡਣਗੀਆਂ ?

htvteam

Leave a Comment