Htv Punjabi
Punjab Religion Video

ਅੰਮ੍ਰਿਤਸਰ ਚ ਮੀਟ,ਸ਼ਰਾਬ ਤੇ ਪਾਬੰਦੀ ਨੂੰ ਲੈ ਕੇ ਦੁਕਾਨਦਾਰਾਂ ‘ਚ ਰੋਸ

ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦੇ ਐਲਾਨ ਮਗਰੋਂ 12 ਗੇਟਾਂ ਅੰਦਰ ਮੀਟ–ਸ਼ਰਾਬ ‘ਤੇ ਪਾਬੰਦੀ
ਦੁਕਾਨਦਾਰਾਂ ਵੱਲੋਂ ਰੋਸ ਮੀਟਿੰਗ
ਗੋਲਬਾਗ ‘ਚ ਨੋਨ ਵੈਜ ਦੁਕਾਨਦਾਰ ਇਕੱਠੇ
ਸਰਕਾਰ ਤੋਂ ਪਾਬੰਦੀ ਦੇ ਦਾਇਰੇ ‘ਚ ਛੂਟ ਦੀ ਮੰਗ
ਕਾਨੂੰਨ ਦਾ ਸਤਿਕਾਰ, ਪਰ ਰੋਜ਼ੀ–ਰੋਟੀ ਦਾ ਵੀ ਹੱਲ ਹੋਵੇ — ਸਮਾਜ ਸੇਵੀ
ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਣ ਤੋਂ ਬਾਅਦ ਸ਼ਹਿਰ ਦੇ 12 ਗੇਟਾਂ ਦੇ ਅੰਦਰ ਮੀਟ, ਸ਼ਰਾਬ, ਸਿਗਰਟ–ਬੀੜੀ ਅਤੇ ਪਾਨ ਦੀਆਂ ਦੁਕਾਨਾਂ ‘ਤੇ ਪੂਰਨ ਪਾਬੰਦੀ ਲਗਾਉਣ ਦੇ ਫ਼ੈਸਲੇ ਨੂੰ ਲੈ ਕੇ ਨੋਨ ਵੈਜ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਗੋਲਬਾਗ ਵਿਖੇ ਮੀਟ ਦੁਕਾਨਦਾਰਾਂ ਅਤੇ ਹੋਰ ਵਪਾਰੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੀਟ ਦੁਕਾਨਦਾਰ ਸ਼ਰਨਜੀਤ ਸਿੰਘ ਗੋਗੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਕਾਨੂੰਨ ਉਹਨਾਂ ਨੂੰ ਮਨਜ਼ੂਰ ਹੈ ਅਤੇ ਉਹ ਕਾਨੂੰਨ ਦਾ ਵਿਰੋਧ ਨਹੀਂ ਕਰਦੇ, ਪਰ ਇਸ ਕਾਨੂੰਨ ਕਾਰਨ ਹਜ਼ਾਰਾਂ ਛੋਟੇ ਦੁਕਾਨਦਾਰਾਂ ਦੀ ਰੋਜ਼ੀ–ਰੋਟੀ ਖ਼ਤਰੇ ਵਿੱਚ ਪੈ ਗਈ ਹੈ।

ਉਨ੍ਹਾਂ ਕਿਹਾ ਕਿ ਜ਼ਿਆਦਾਤਰ ਦੁਕਾਨਦਾਰ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਇਨ੍ਹਾਂ ਦੁਕਾਨਾਂ ਨਾਲ ਹੀ ਚੱਲਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਾਬੰਦੀ ਦੇ ਦਾਇਰੇ ਨੂੰ 100 ਗਜ ਦੀ ਬਜਾਏ 200 ਜਾਂ 250 ਗਜ ਤੱਕ ਸੀਮਿਤ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।ਦੁਕਾਨਦਾਰਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਰੋਡ ਜਾਮ ਜਾਂ ਹਿੰਸਕ ਪ੍ਰਦਰਸ਼ਨ ਦੇ ਹੱਕ ਵਿੱਚ ਨਹੀਂ ਹਨ।

ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਕਮੇਟੀ ਬਣਾਕੇ ਡੀਸੀ ਅਤੇ ਮੇਅਰ ਨਾਲ ਮਿਲ ਕੇ ਆਪਣੀ ਬੇਨਤੀ ਰੱਖੀ ਜਾਵੇਗੀ। ਇਸ ਮੌਕੇ ਸਮਾਜ ਸੇਵੀ ਵਰੁਣ ਸਰੀਨ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਆਸ–ਪਾਸ ਪਾਬੰਦੀ ਲਗਾਉਣਾ ਠੀਕ ਹੈ, ਪਰ ਪੂਰੇ 12 ਗੇਟਾਂ ਦੇ ਅੰਦਰ ਸਾਰੀਆਂ ਦੁਕਾਨਾਂ ਬੰਦ ਕਰਵਾਉਣਾ ਠੀਕ ਨਹੀਂ। ਉਨ੍ਹਾਂ ਅਨੁਸਾਰ, ਇਸ ਨਾਲ ਹਜ਼ਾਰਾਂ ਪਰਿਵਾਰ ਬੇਰੋਜ਼ਗਾਰ ਹੋ ਸਕਦੇ ਹਨ। ਸਰਕਾਰ ਨੂੰ ਆਰਡਰ ‘ਚ ਸੋਧ ਕਰਕੇ ਧਾਰਮਿਕ ਭਾਵਨਾਵਾਂ ਦੇ ਨਾਲ–ਨਾਲ ਲੋਕਾਂ ਦੀ ਆਰਥਿਕ ਹਾਲਤ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਤੰਗਾਂ ਦਾ ਲਾਲਚ ਦੇਕੇ ਗੁਆਂਢੀ ਮੁੰਡੇ ਨਾਲ ਕਰਦਾ ਰਿਹਾ ਕੁਕ ਰਮ

htvteam

ਕਾਲੀ ਗਾਜਰ ਰੰਗ ਕਰ ਦੇਵੇਗੀ ਸਫੈਦ; ਦੇਖੋ ਕਿਵੇਂ ਬਦਲਣਗੇ ਕਿਸਾਨਾਂ ਦੇ ਦਿਨ

htvteam

ਵੋਟਾਂ ਪੈਣ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ

htvteam

Leave a Comment