Htv Punjabi
Punjab Video

ਅੰਮ੍ਰਿਤਸਰ ਦੇ ਵਿੱਚ ਹੋ ਗਿਆ ਕੁਝ ਅਜਿਹਾ, ਭੱਜੇ ਲੋਕ

ਅੱਧੀ ਰਾਤ ਨੂੰ ਘੂਕ ਸੁੱਤੇ ਪਏ ਲੋਕਾਂ ਨੂੰ ਪਈਆਂ ਭਾਜੜਾਂ,, ਲੋਕ ਫਟਾਫਟ ਘਰਾਂ ਚੋਂ ਨਿਕਲੇ ਬਾਹਰ ਦੇਖਿਆ ਬਾਹਰ ਦਾ ਸੀਨ ਤਾਂ ਹੋਏ ਹੈਰਾਨ,, ਦਸਾਂ ਮਿੰਟਾਂ ਦੇ ਵਿੱਚ ਪਹੁੰਚ ਗਈਆਂ ਹੂਟਰ ਵਜਾਉਂਦੀਆਂ ਗੱਡੀਆਂ,,, ਦਸ ਦਈਏ ਕੀ ਸ੍ਰੀ ਦਰਬਾਰ ਸਾਹਿਬ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਸਥਿਤ ਪਾਪੜਾਂਵਾਲਾ ਬਾਜ਼ਾਰ ‘ਚ ਸ਼ਨੀਚਰਵਾਰ ਰਾਤ 12 ਵਜੇ ਇਕ ਪਲਾਸਟਿਕ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਰਾਤ ਦਾ ਸਮਾਂ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ‘ਚ ਸਮਾਂ ਲੱਗਾ। ਜਦੋਂ ਲੋਕਾਂ ਨੇ ਅੱਗ ਦੀਆਂ ਲਪਟਾਂ ਨੂੰ ਵਧਦਾ ਦੇਖਿਆ ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।ਹਰਦੀਪ ਸਿੰਘ ਨੇ ਦੱਸਿਆ ਕਿ ਉਹ ਰਾਤ 9 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਉਸਦਾ ਪਲਾਸਟਿਕ ਦੇ ਸਮਾਨ ਦਾ ਕਾਰੋਬਾਰ ਹੈ। ਅਚਾਨਕ ਰਾਤ ਇੱਕ ਵਜੇ ਉਸ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ।

ਉੱਥੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਦੁਕਾਨ ਪੂਰੀ ਤਰੀਕੇ ਨਾਲ ਸੜ ਚੁੱਕੀ ਹੈ।,,,,,,,,,,ਖੈਰ ਅੱਗ ਲੱਗਣ ਦੇ ਅਸਲ ਕਾਰਾਂ ਦਾ ਫਿਲਹਾਲ ਨਹੀਂ ਪਤਾ ਲੱਗਿਆ ਪਰ ਕੁਝ ਲੋਕਾਂ ਦਾ ਕਹਿਣਾ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋ ਸਕਦਾ ਦੁਕਾਨ ਦੇ ਵਿੱਚ ਅੱਗ ਲੱਗੀ ਹੋਵੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਹਨੀਮੂਨ ਮਨਾਉਣ ਗਿਆ ਭਾਰਤੀ ਜੋੜਾ ਫਸਿਆ ਦੁਬਈ

htvteam

ਕਿਸੇ ਵੀ ਕਾਰਨਾਂ ਕਰਕੇ ਨਿਗਾ ਚਲੀ ਗਈ ਤਾਂ ਆਹ ਵੀਡੀਓ ਮੋੜੇਗੀ ਨਜ਼ਰ

htvteam

ਮੰਦਿਰ ਦੇ ਪਿੱਛੇ ਤੋਂ ਇਨ੍ਹਾਂ ਹਾਲਾਤਾਂ ‘ਚ ਮਿਲਿਆ ਨੌਜਵਾਨ

Htv Punjabi

Leave a Comment