Htv Punjabi
Crime Punjab Video

ਅੱਧੀ ਰਾਤ ਨੂੰ ਘਰ ਬਾਹਰ ਖੜ੍ਹੀ ਓਪਰੀ ਜਨਾਨੀ ਨੇ ਕੀਤੀ ਆਹ ਕਰਤੂਤ, CCTV ਦੇਖ ਹਿੱਲ ਗਿਆ ਟੱਬਰ ?

ਪਿੰਡਾਂ ਚ ਰਾਤ ਨੂੰ ਲੁੱਟਣ ਦਾ ਨਵਾਂ ਤਰੀਕਾ
ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ
ਪਿੰਡ ਭੱਦਲਵੜ ‘ਚ ਸਨਸਨੀ,,ਪਿੰਡ ਵਿੱਚ ਸਹਿਮ ਦਾ ਮਾਹੌਲ
ਇੱਕ ਮਹਿਲਾ ਘਰ ਦੀ ਡੋਰ ਬੈੱਲ ਵਜਾਉਂਦੀ ਰਹੀ ਨਾਲ ਸੀ ਸਾਥੀਆਂ ਦਾ ਟੈਂਪੂ
ਪਰਿਵਾਰ ਨੇ ਚੋਰੀ ਦੇ ਡਰ ਨਾਲ ਦਰਵਾਜ਼ਾ ਨਹੀਂ ਖੋਲ੍ਹਿਆ,,ਕੁਝ ਦੇਰ ਬਾਅਦ ਸੀਸੀਟੀਵੀ ਫੁਟੇਜ ਵਿੱਚ ਇੱਕ ਟੈਂਪੂ ਨਜ਼ਰ ਆਇਆ,,,,,ਪਰਿਵਾਰ ਨੇ ਫੌਰੀ ਤੌਰ ‘ਤੇ ਪੁਲਿਸ ਨੂੰ ਸੂਚਿਤ ਕੀਤਾ,,ਪੁਲਿਸ ਨੇ ਕਿਹਾ CCTV ਖੰਗਾਲ ਰਹੇ ਹਾਂ ਪੂਰੇ ਮਾਮਲੇ ਦੀ ਕਰ ਰਹੇ ਹਾਂ ਜਾਂਚ,,,,,ਪਰਿਵਾਰ ਦਾ ਦਾਅਵਾ — ਇਹ ਲੁਟੇਰਿਆਂ ਦਾ ਗਰੋਹ ਹੈ, ਪਹਿਲਾਂ ਮਹਿਲਾ ਡੋਰ ਬੈੱਲ ਵਜਾਉਂਦੀ ਹੈ, ਫਿਰ ਗਿਰੋਹ ਹਮਲਾ ਕਰਦਾ ਹੈ,,,

ਸੰਗਰੂਰ ਦੇ ਪਿੰਡ ਭੱਦਲਵੜ ‘ਚ ਰਾਤ ਦੇ ਸਮੇਂ ਇਕ ਅਜੀਬੋ-ਗਰੀਬ ਤੇ ਦਹਿਸ਼ਤ ਪੈਦਾ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਾਮਲਾ 23 ਸਤੰਬਰ ਦੀ ਰਾਤ ਲਗਭਗ 11 ਤੋਂ 12 ਵਜੇ ਦੇ ਵਿਚਕਾਰ ਦਾ ਹੈ, ਜਦੋਂ ਇਕ ਮਹਿਲਾ ਨੇ ਇਕ ਪਰਿਵਾਰ ਦੇ ਘਰ ਦੀ ਡੋਰ ਬੈੱਲ ਬਾਰ-ਬਾਰ ਵਜਾਉਣੀ ਸ਼ੁਰੂ ਕੀਤੀ। ਪਰਿਵਾਰ ਨੇ ਡਰ ਦੇ ਮਾਰੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹਨਾਂ ਨੂੰ ਚੋਰੀ ਜਾਂ ਲੁੱਟ ਦਾ ਸ਼ੱਕ ਸੀ।

ਕੁਝ ਸਮੇਂ ਬਾਅਦ, ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੇ ਹੈਰਾਨ ਕਰਨ ਵਾਲਾ ਦ੍ਰਿਸ਼ ਰਿਕਾਰਡ ਕੀਤਾ। ਫੁਟੇਜ ਵਿੱਚ ਇੱਕ ਟੈਂਪੂ ਵੀ ਨਜ਼ਰ ਆਇਆ, ਜਿਸ ਨਾਲ ਪਰਿਵਾਰ ਦਾ ਡਰ ਹੋਰ ਵੀ ਵਧ ਗਿਆ। ਪਰਿਵਾਰ ਦਾ ਦਾਅਵਾ ਹੈ ਕਿ ਇਹ ਕੋਈ ਆਮ ਘਟਨਾ ਨਹੀਂ, ਬਲਕਿ ਲੁਟੇਰਿਆਂ ਦਾ ਇੱਕ ਗਰੋਹ ਹੈ। ਪਰਿਵਾਰ ਦੇ ਮੁਤਾਬਕ, ਇਹ ਗਰੋਹ ਨਵਾਂ ਢੰਗ ਅਪਣਾਉਂਦਾ ਹੈ—ਪਹਿਲਾਂ ਇੱਕ ਮਹਿਲਾ ਨੂੰ ਅੱਗੇ ਕਰਕੇ ਉਹ ਘਰ ਦੀ ਬੈੱਲ ਵਜਾਉਂਦੇ ਹਨ, ਤਾਂ ਜੋ ਲੋਕ ਦਰਵਾਜ਼ਾ ਖੋਲ੍ਹਣ। ਫਿਰ ਬਾਕੀ ਗਰੋਹ ਪਿੱਛੋਂ ਹਮਲਾ ਕਰਦਾ ਹੈ।

ਸੀਸੀਟੀਵੀ ਫੁਟੇਜ ਵਿੱਚ ਇੱਕ ਲਾਲ ਟੀ-ਸ਼ਰਟ ਪਾਈ ਹੋਈ ਮਹਿਲਾ ਸਾਫ਼-ਸਾਫ਼ ਦਿਖ ਰਹੀ ਹੈ, ਜੋ ਰਾਤ 11:30 ਵਜੇ ਘਰ ਦੇ ਨੇੜੇ ਗਈ ਅਤੇ ਬੈੱਲ ਵਜਾਈ। ਪਰਿਵਾਰ ਨੇ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਰਾਤ ਨੂੰ ਬਾਹਰ ਨਿਕਲਣਾ ਹੁਣ ਮੁਸ਼ਕਿਲ ਹੋ ਗਿਆ ਹੈ।

ਇਸ ਸਮੇਂ ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਰਾਤ ਸਮੇਂ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਬੈੱਲ ਵਜਾਈ ਜਾਵੇ, ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਿਲਗੋਜ਼ਾ ਤੇ ਨਾਰੀਅਲ ਪਾਣੀ ਇੱਕਠੇ ਪੀਣ ਦਾ ਕੀ ਹੋਏਗਾ ਫਾਇਦਾ

htvteam

ਆਹ ਦੇਖੋ ਨਹਾਉਂਦੇ-ਨਹਾਉਂਦੇ ਪਾਣੀ ‘ਚ ਕਿਵੇਂ ਸਮਾ ਗਿਆ

htvteam

ਆਹ ਮੁੰਡੇ ਪੀਜੀ ‘ਚ ਵਿਦੇਸ਼ੀ ਕੁੜੀਆਂ ਰੱਖਣ ਦੇ ਸ਼ੌਕੀਨ ਉਪਰੋਂ ਪੈਗੀ ਰੇਡ,

htvteam

Leave a Comment