Htv Punjabi
Punjab Video

ਅੱਧੀ ਰਾਤ ਬੰਦ ਕੋਠੀ ਅੰਦਰ ਬਜ਼ੁਰਗ ਜੋੜੇ ਨਾਲ ਹੋਇਆ ਵੱਡਾ ਕਾਂਡ

ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲਾ ਮਾਮਲਾ ਹੈ ਲੁਧਿਆਣਾ ਦੇ ਪਾਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਦਾ, ਜਿੱਥੇ ਤਸਵੀਰ ‘ਚ ਦਿਖਾਈ ਦੇਣ ਵਾਲੇ 66 ਸਾਲਾ ਸੁਖਦੇਵ ਸਿੰਘ ਅਤੇ ਉਹਨਾਂ ਦੀ ਘਰਵਾਲੀ ਗੁਰਮੀਤ ਕੌਰ ਰਹਿੰਦੀ ਸੀ | ਸੁਖਦੇਵ ਸਿੰਘ ਇੱਕ ਸਰਕਾਰੀ ਮਹਿਕਮੇ ਤੋਂ ਸਹਾਇਕ ‘ਇੰਜੀਨੀਅਰ ਦੇ ਅਹੁਦੇ ਨੂੰ ਰਿਟਾਇਰਡ ਸਨ ਤੇ ਇਸ ਵੇਲੇ ਇਨਕਮ ਟੈਕਸ ਸਰਵੇਅਰ ਵਜੋਂ ਕੰਮ ਕਰ ਰਹੇ ਸਨ। ਉਹਨਾਂ ਦਾ ਇੱਕ ਪੁੱਤ ਕੈਨੇਡਾ ਅਤੇ ਦੂਜਾ ਸਕਾਟਲੈਂਡ ਚ ਰਹਿੰਦਾ ਹੈ ਤੇ ਹੀ ਸ਼ਹਿਰ ਦੇ ਅਗਰ ਨਗਰ ਇਲਾਕੇ ‘ਚ ਰਹੀ ਰਹੀ ਹੈ | ਸੁਖਦੇਵ ਸਿੰਘ ਨੇ ਵੀ ਆਪਣੇ ਪੁੱਤਾਂ ਨੂੰ ਮਿਲਣ ਵਿਦੇਸ਼ ਜਾਣਾ ਸੀ, ਜਿਸਦੀ 15-16 ਮਈ ਦੀ ਫਲਾਈਟ ਬੁੱਕ ਸੀ | ਪਰ ਹੋਣੀ ਨੂੰ ਕੁੱਝ ਹੋਰ ਹੀ ਮੰਜੂਰ ਸੀ |
ਲੰਘੀ ਰਾਤ ਕਰੀਬ 9.30 ਵਜੇ ਸੁਖਦੇ ਸਿੰਘ ਆਪਣੀ ਧੀ ਰਿੰਪੀ ਨਾਲ ਫੋਨ ਤੇ ਗੱਲ ਕਰ ਰਿਹਾ ਸੀ | ਏਨੇ ਨੂੰ ਰਿੰਪੀ ਫੋਨ ਤੇ ਕਿਸੇ ਦੀ ਆਉਣ ਦੀ ਆਵਾਜ਼ ਸੁਣਦੀ ਹੈ, ਉਸਦਾ ਪਿਤਾ ਸੁਖਦੇਵ ਸਿੰਘ ਕਿਸੇ ਵਿਅਕਤੀ ਨੂੰ ਬੈਠ ਕੇ ਗੱਲ ਕਰਨ ਲਈ | ਰਿੰਪੀ ਮੁਤਾਬਿਕ ਗੱਲ ਬਾਤ ਸੁਣ ਇੰਝ ਜਾਪ ਰਿਹਾ ਸੀ ਜਿਵੇਂ ਉਹ ਵਿਅਕਤੀ ਜਾਣ ਪਛਾਣ ਵਾਲਾ ਹੈ | ਏਨੀ ਦੇਰ ਨੂੰ ਰਿੰਪੀ ਨੂੰ ਫੋਨ ਤੇ ਆਪਣੇ ਮਾਂ ਬਾਪ ਦੀਆਂ ਚੀਕਾਂ ਦੀਆਂ ਅਵਾਜ਼ਾਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ ਨੇ | ਰਿੰਪੀ ਹੈਲੋ ਹੈਲੋ ਕਰਦੀ ਹੈ ਪਰ ਕੋਈ ਜਵਾਬ ਨਹੀਂ ਆਉਂਦਾ | ਫੇਰ ਰਿੰਪੀ ਆਪਣੇ ਘਰ ਵਾਲੇ ਨੂੰ ਲੈ ਫਟਾਫਟ ਆਪਣੇ ਪੇਕਿਆਂ ਘਰੇ ਪਹੁੰਚਦੀ ਹੈ ਤੇ ਖ਼ੌਫ਼ਨਾਕ ਮੰਜ਼ਰ ਵੇਖ ਉਹ ਚੱਕਰ ਖਾ ਡਿੱਗ ਜਾਂਦੀ ਹੈ |

Related posts

ਆਹ ਪਤੰਦਰ ਕਾਰ ਚ ਰੱਖੀ ਬੈਠਾ ਸੀ ਬੰਦੇ ਮਾਰਨੀ, ਹੋ ਗਿਆ ਹੰਗਾਮਾ ?

htvteam

ਹੁਣ ਬਾਹਰ ਸ਼ਰੇਆਮ ਥੁੱਕ ਕੇ ਵਖਾਇਓ, ਫੇਰ ਦੇਖਦੇ ਆਂ ਤੁਹਾਡੀ ਹਿੰਮਤ ! ਸਰਕਾਰ ਨੇ ਜਾਰੀ ਕਰਤੇ ਆਹ ਨਵੇਂ ਹੁਕਮ !

Htv Punjabi

ਸੁਖਬੀਰ ਬਾਦਲ ਕੋਲੋਂ ਨਹੀਂ ਦੇਖ ਹੋਈ ਭਰਾ ਬਾਦਲ ਦੀ ਇਹ ਹਾਲਤ

htvteam