Htv Punjabi
Punjab Video

“ਆਪ” ਵਿਧਾਇਕ ਦੇ ਭਰਾ ‘ਤੇ ਲੱਗੇ ਵੱਡੇ ਦੋਸ਼; ਨੌਜਵਾਨ ਨੇ ਵੀਡੀਓ ਬਣਾ ਕੀਤੀ ਵਾਇਰਲ

ਮਾਮਲਾ ਹੈ ਜਲੰਧਰ ਦੇ ਹਲਕਾ ਪੱਛਮੀ ਦੇ ਆਮ ਆਦਮੀ ਪਾਰਟੀ ਵਿਧਾਇਕ ਸ਼ੀਤਲ ਅੰਗੁਰਾਲ ਦੇ ਦਫਤਰ ਦਾ, ਜਿੱਥੇ ਇਨਸਾਫ਼ ਦੀ ਗੁਹਾਰ ਲਗਾਉਣ ਗਏ ਇੱਕ ਨੌਜਵਾਨ ਤੇ ਉਸਦੇ ਪਰਿਵਾਰ ਨਾਲ ਇਹ ਸਭ ਹੋਇਆ |
ਦੋਸ਼ ਲਗਾਉਂਦੇ ਹੋਏ ਜਲੰਧਰ ਦੇ ਗੁਰਮੀਤ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਇਲਾਕੇ ਗੁਰੂ ਨਾਨਕ ਨਗਰ ਵਿਖੇ ਰੈਲੀ ਕੀਤੀ ਸੀ । ਉਹ ਉਥੇ ਇਹ ਕਹਿ ਕੇ ਆਏ ਸਨ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸਮੱਸਿਆ ਹੈ ਤਾਂ ਉਹ ਉਨ੍ਹਾਂ ਦੇ ਦਫ਼ਤਰ ਆ ਸਕਦਾ ਹੈ। ਇਸਦੇ ਮੁਤਾਬਿਕ ਇਸਦੇ ਸਹੁਰੇ ਜੱਸਾ ਫ਼ਿਰੋਜ਼ਪੁਰੀਆ ਨਾਲ ਇਸਦਾ ਪਿਛਲੇ ਕੁਝ ਸਮੇਂ ਤੋਂ ਪਰਿਵਾਰਕ ਝਗੜਾ ਚੱਲ ਰਿਹਾ ਹੈ ਅਤੇ ਮਾਮਲਾ ਅਦਾਲਤ ‘ਚ ਵੀ ਹੈ। ਉਸ ਨੇ ਦੋਸ਼ ਲਾਇਆ ਕਿ ਜੱਸਾ ਉਸ ਨੂੰ ਹਰ ਰੋਜ਼ ਤੰਗ-ਪ੍ਰੇਸ਼ਾਨ ਕਰਦਾ ਸੀ, ਜਿਸ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸੇ ਗੱਲ ਦੀ ਸ਼ਿਕਾਇਤ ਕਰਨ ਲਈ ਉਹ ਸ਼ੀਤਲ ਅੰਗੁਰਾਲ ਦੇ ਦਫ਼ਤਰ ਗਿਆ | ਜਦੋਂ ਉਹ ਸਵੇਰੇ 11 ਵਜੇ ਆਪਣੀ ਮਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਦਫ਼ਤਰ ਗਿਆ ਤਾਂ ਸ਼ੀਤਲ ਦੇ ਭਰਾ ਨੇ ਉਸ ਨਾਲ ਤੇ ਉਸਦੇ ਪਰਿਵਾਰ ਨਾਲ ਬੇਹੱਦ ਬੁਰਾ ਵਰਤਾਓ ਕੀਤਾ |

Related posts

ਸਟੱਡੀ ਵੀਜ਼ਾ ਦੇ ਨਾਮ ‘ਤੇ ਯੂਕੇ ਭੇਜਣ ਵਾਲੇ ਏਜੰਟਾਂ ਦਾ ਅਜਿਹਾ ਕਾਲਾ ਸੱਚ, ਜਿਸਨੂੰ ਪੜ੍ਹ ਕੇ ਅੱਖਾਂ ਫਟੀਆਂ ਰਹਿ ਜਾਣਗੀਆਂ 

Htv Punjabi

ਆਹ ਗੰਦ ਜਾਣਾ ਸੀ ਤੁਹਾਡੇ ਟਿੱਢਾ ‘ਚ

htvteam

ਮੌਸਮ ਵਿਭਾਗ ਨੇ 19 ਤੋਂ 21 ਜੁਲਾਈ ਤੱਕ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਕੀਤੀ ਚਿਤਾਵਨੀ

Htv Punjabi