Htv Punjabi
Punjab Video

ਆਵਾਰਾ ਕੁੱਤਿਆਂ ਦੀ ਵੱਢੀ ਇੱਕ ਇੱਕ ਦੰਦੀ ਦਾ ਮਿਲੂ ਮੁਆਵਜ਼ਾ ?

ਅਵਾਰਾ ਕੁੱਤਿਆਂ ਦੇ ਹਮਲੇ ਤੋਂ ਬਾਅਦ ਸੰਗਰੂਰ ਚ ਸ਼ੁਰੂ ਹੋਈ ਕਾਨੂੰਨੀ ਲੜਾਈ
ਪਿਛਲੇ ਦਿਨੀਂ ਔਰਤ ਉੱਪਰ ਹੋਇਆ ਸੀ ਹਮਲਾ
ਵਕੀਲ ਕਮਲ ਆਨੰਦ ਨੇ ਚੁੱਕਿਆ ਮੁੱਦਾ
ਕਿਹਾ ਕਿ ਹਰ ਪੀੜਿਤ ਵਿਅਕਤੀ ਨੂੰ ਦੇਣਾ ਪਵੇਗਾ ਜੁਰਮਾਨਾ
ਸੰਗਰੂਰ ਵਿੱਚ ਅਵਾਰਾ ਕੁੱਤਿਆਂ ਦੇ ਹਮਲਿਆਂ ਨੂੰ ਲੈ ਕੇ ਇੱਕ ਵੱਡੀ ਕਾਨੂੰਨੀ ਪਹਿਲ ਸਾਹਮਣੇ ਆਈ ਹੈ। ਐਡਵੋਕੇਟ ਕਮਲ ਆਨੰਦ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਕੋਲ ਇੱਕ ਲਿਖਤੀ ਸ਼ਿਕਾਇਤ ਦਾਇਰ ਕੀਤੀ ਗਈ ਹੈ, ਜਿਸ ਵਿੱਚ ਅਵਾਰਾ ਜਾਨਵਰਾਂ ਕਾਰਨ ਹੋ ਰਹੇ ਹਮਲਿਆਂ ਲਈ ਸਿੱਧੀ ਤੌਰ ‘ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਐਡਵੋਕੇਟ ਕਮਲ ਆਨੰਦ ਨੇ ਆਪਣੀ ਸ਼ਿਕਾਇਤ ਵਿੱਚ ਹਾਈਕੋਰਟ ਦੇ ਪਿਛਲੇ ਜੱਜਮੈਂਟ ਦਾ ਹਵਾਲਾ ਦਿੱਤਾ ਹੈ, ਜਿਸ ਮੁਤਾਬਕ ਜੇਕਰ ਕਿਸੇ ਵਿਅਕਤੀ ਨੂੰ ਅਵਾਰਾ ਕੁੱਤੇ ਵੱਲੋਂ ਕੱਟਿਆ ਜਾਂਦਾ ਹੈ ਤਾਂ ਉਸ ਹਰ ਇਕ ਘਾਅ ਲਈ ਘੱਟੋ-ਘੱਟ 20 ਹਜ਼ਾਰ ਰੁਪਏ ਮੁਆਵਜ਼ਾ ਦੇਣਾ ਲਾਜ਼ਮੀ ਹੈ। ਜੇਕਰ ਘਾਵਾਂ ਦੀ ਗਿਣਤੀ ਵੱਧ ਹੋਵੇ ਤਾਂ ਮੁਆਵਜ਼ੇ ਦੀ ਰਕਮ ਵੀ ਉਸ ਅਨੁਸਾਰ ਵਧ ਸਕਦੀ ਹੈ।

ਇਸ ਮਾਮਲੇ ਵਿੱਚ ਸੰਗਰੂਰ ਦੀ ਇੱਕ ਬਜ਼ੁਰਗ ਮਹਿਲਾ ‘ਤੇ ਹੋਏ ਹਮਲੇ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਚਾਰ ਘਾਵਾਂ ਦੇ ਆਧਾਰ ‘ਤੇ 80 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਮਹਿਲਾ ਹਾਲੇ ਵੀ ਹਸਪਤਾਲ ਵਿੱਚ ਜੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਐਡਵੋਕੇਟ ਕਮਲ ਆਨੰਦ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਅਵਾਰਾ ਕੁੱਤਿਆਂ ਦੇ ਹਮਲਿਆਂ ਨੂੰ ਲੈ ਕੇ ਇਸ ਤਰ੍ਹਾਂ ਦੀ ਇਹ ਪਹਿਲੀ ਕੰਪਲੇਂਟ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਅਵਾਰਾ ਜਾਨਵਰ ਹਮਲੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਆਪਣੀ ਮੈਡੀਕਲ ਰਿਪੋਰਟ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਕੇਸ ਦਰਜ ਕਰਵਾਏ।

ਉਨ੍ਹਾਂ ਇਹ ਵੀ ਐਲਾਨ ਕੀਤਾ ਹੈ ਕਿ ਜਲਦ ਹੀ ਇਸ ਸਬੰਧੀ ਇੱਕ ਖ਼ਾਸ ਫਾਰਮ ਜਾਰੀ ਕੀਤਾ ਜਾਵੇਗਾ। ਜੇਕਰ ਪ੍ਰਸ਼ਾਸਨ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ ਤਾਂ ਹਾਈਕੋਰਟ ਦਾ ਦਰਵਾਜ਼ਾ ਖਟਖਟਾਉਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਗਰ ਨਿਗਮਾਂ ਵਾਲਿਆਂ ਨੇ ਕੀਤਾ ਵੱਡਾ ਫੈਸਲਾ ਜੇ ਹੁਣ ਕੀਤਾ ਆਹ ਕੰਮ ਤਾਂ ਘਰੋਂ ਫੜ ਲੈਣਗੇ ਇਹ ਲੋਕ, ਫੇਰ ਪਤੈ ਕੀ ਕਰਨਗੇ? ਆਹ ਦੇਖੋ!

Htv Punjabi

ਨਿਸ਼ਾਨ ਸਾਹਿਬ ਦੀ ਸੇਵਾ ਨਿਭਾਉਂਦੇ ਵਾਪਰਿਆ ਵੱਡਾ ਹਾਦਸਾ

htvteam

ਆਹ ਨੁਸਕਾ ਅਜ਼ਮਾਓ ਮੋਕ ਨੂੰ ਡੇਅਰੀ ‘ਚ ਹਮੇਸ਼ਾ ਲਈ ਭਜਾਓ

htvteam

Leave a Comment