Htv Punjabi
Punjab Video

ਆਹ ਕਿਹੜੀ ਮੈਡਮ ਦਾ ਪੈ ਗਿਆ ਰੌਲਾ ? ਵੀਡੀਓ ਵਾਇਰਲ !

ਮੁਆਫ਼ੀ ਦੀ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਝਗੜਾ
ਸਾਬਕਾ ਜੱਜ ਅਤੇ ਲੋਕ ਹੋਏ ਆਹਮੋ ਸਾਹਮਣੇ
ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਕਰਵਾਇਆ ਸਾਂਤ
ਜਗ੍ਹਾ ਦਾ ਚੱਲ ਰਿਹਾ ਰੌਲੇ ਦਾ ਕੇਸ
ਕਪੂਰਥਲਾ ਦੀ ਮਨਸੂਰਵਾਲ ਕਲੋਨੀ ਨੇੜੇ ਸਥਿਤ ਮੁਆਫੀ ਦੀ ਜਗ੍ਹਾ ‘ਤੇ ਕਬਜੇ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਿਆ ਜਿਸ ਨੂੰ ਦੇਖਦਿਆਂ ਥਾਣਾ ਸਿਟੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਜਿਸ ਵਲੋਂ ਮਾਮਲਾ ਸ਼ਾਂਤ ਕਰਵਾਇਆ ਗਿਆ। ਇਕੱਤਰ ਜਾਣਕਾਰੀ ਅਨੁਸਾਰ ਮਨਸੂਰਵਾਲ ਕਲੋਨੀ ਨੇੜੇ ਸਥਿਤ ਮੁਆਫ਼ੀ ਦੀ ਜਗ੍ਹਾ ‘ਤੇ ਇਕ ਧਿਰ ਵਲੋਂ ਵਰਕਸ਼ਾਪ ਚਲਾਈ ਜਾ ਰਹੀ ਹੈ, ਜਦਕਿ ਦੂਸਰੀ ਧਿਰ ਨੇ ਆਪਣੀ ਜਗ੍ਹਾ ‘ਤੇ ਵਲਗਣ ਕੀਤੀ ਹੋਈ ਹੈ | ਅਸ਼ੋਕ ਭੰਡਾਰੀ, ਵੀਨਾ ਰਾਣੀ ਵਾਸੀਆਨ ਕਪੂਰਥਲਾ ਨੇ ਦੱਸਿਆ ਕਿ ਉਹ ਉਕਤ ਜਗ੍ਹਾ ‘ਤੇ ਬੀਤੇ ਕਈ ਸਾਲਾਂ ਤੋਂ ਕਾਬਜ ਹਨ, ਪਰ ਬੀਤੀ ਰਾਤ ਵਰਕਸ਼ਾਪ ਚਲਾ ਰਹੇ ਅਸ਼ਵਨੀ ਕੁਮਾਰ ਵਾਸੀ ਮਨਸੂਰਵਾਲ ਕਲੋਨੀ ਨੇ ਉਨ੍ਹਾਂ ਦੀ ਵਲਗਣ ਵਾਲੀਆਂ ਦੋ ਕੰਧਾਂ ਢਾਹ ਦਿੱਤੀਆਂ ਤੇ ਸਾਡੇ ਗੇਟ ਨੂੰ ਬਾਹਰੋਂ ਤਾਲਾ ਲਗਾ ਕੇ ਅੰਦਰ ਆਪਣਾ ਗੇਟ ਲਗਾ ਕੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਸਾਨੂੰ ਇਸ ਦਾ ਪਤਾ ਲੱਗਾ ਤਾਂ ਅਸੀਂ ਮੌਕੇ ‘ਤੇ ਪਹੁੰਚੇ |

ਉਕਤ ਧਿਰ ਨੇ ਕਥਿਤ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਾਬਕਾ ਹਲਕਾ ਇੰਚਾਰਜ ਅਤੇ ਸਾਬਕਾ ਜੱਜ ਮੰਜੂ ਰਾਣਾ ਦੀ ਸ਼ਹਿ ‘ਤੇ ਅਸ਼ਵਨੀ ਕੁਮਾਰ ਤੇ ਉਨ੍ਹਾਂ ਦੇ ਸਮਰਥਕਾਂ ਨੇ ਸਾਡੀਆਂ ਕੰਧਾਂ ਢਾਹ ਕੇ ਜਗ੍ਹਾ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਸਾਡੇ ਪਾਸ ਸਾਰੇ ਕਾਗਜ਼ਾਤ ਮੌਜੂਦ ਹਨ ਅਤੇ ਮਾਮਲਾ ਅਦਾਲਤ ਵਿਚ ਵੀ ਵਿਚਾਰ ਅਧੀਨ ਹੈ | ਦੂਸਰੀ ਧਿਰ ਨਾਲ ਸਬੰਧਿਤ ਅਸ਼ਵਨੀ ਕੁਮਾਰ ਤੇ ਉਨ੍ਹਾਂ ਦੇ ਸਮਰਥਨ ਵਿਚ ਆਮ ਆਦਮੀ ਪਾਰਟੀ ਦੀ ਸਾਬਕਾ ਹਲਕਾ ਇੰਚਾਰਜ ਮੰਜੂ ਰਾਣਾ ਨੇ ਕਿਹਾ ਕਿ ਇਹ ਕਪੂਰਥਲਾ ਰਿਆਸਤ ਦੇ ਰਾਜੇ ਵਲੋਂ ਦਿੱਤੀ ਮੁਆਫ਼ੀ ਦੀ ਜਗ੍ਹਾ ਹੈ ‘ ਜਿਸ ‘ਤੇ ਅਸ਼ਵਨੀ ਕੁਮਾਰ ਆਪਣੀ ਵਰਕਸ਼ਾਪ ਚਲਾ ਰਿਹਾ ਹੈ ਉਸ ਨੇ ਆਪਣੀ ਜਗ੍ਹਾ ‘ਤੇ ਚਾਰਦੀਵਾਰੀ ਕਰਨ ਲਈ ਕੰਧ ਢਾਹੀ ਹੈ, ਜਦਕਿ ਦੂਸਰੀ ਧਿਰ ਵਲੋ ਲਗਾਏ ਜਾ ਰਹੇ ਦੋਸ਼ ਬਿਲਕੁੱਲ ਬੇਬੁਨਿਆਦ ਹਨ।

ਮਾਹੌਲ ਵਿਗੜਦਾ ਦੇਖ ਥਾਣਾ ਸਿਟੀ ਦੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਉਕਤ ਜਗ੍ਹਾ ਦੇ ਝਗੜੇ ਸਬੰਧੀ ਕੇਸ ਅਦਾਲਤ ਵਿਚ ਵਿਚਾਰ ਅਧੀਨ ਹੈ ਤੇ ਕੰਧ ਢਾਹ ਕੇ ਕਬਜ਼ਾ ਕਰਨ ਦੇ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਨੂੰ ਆਪਣੇ ਕਾਗਜ਼ਾਤ ਦਿਖਾਉਣ ਲਈ ਥਾਣੇ ਬੁਲਾਇਆ ਗਿਆ ਹੈ, ਉਸ ਸਮੇਂ ਤੱਕ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰਹੇਗੀ ਕਾਗਜ਼ਾਂ ਦੀ ਤਸਦੀਕ ਕਰਨ ਉਪਰੰਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਮੌਕੇ ਅਵੀ ਰਾਜਪੂਤ ਤੇ ਗੁਰਪ੍ਰੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਧੱਕੇਸ਼ਾਹੀ ਨਾਲ ਲੋਕਾਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਕਰਵਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਹਨਾਂ ਵਲੋਂ ਸਾਬਕਾ ਹਲਕਾ ਇੰਚਾਰਜ ਮੰਜੂ ਰਾਣਾ ਦੇ ਖਿਲਾਫ਼ ਦੱਬ ਕੇ ਨਾਅਰੇਬਾਜ਼ੀ ਕੀਤੀ|,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=fkWuVs4B8So

Related posts

ਸਾਵਧਾਨ! ਮੀਂਹ – ਤੂਫਾਨ ਮਚਾਉ ਤਬਾਹੀ, ਅਲਰਟ ਜਾਰੀ ?

htvteam

ਸਹੁਰੇ ਦਾ ਕਤਲ ਕਰਨ ਦੇ ਇਲਜ਼ਾਮ ਵਿੱਚ ਨੂੰਹ ਅਤੇ ਉਸ ਦੇ ਜੀਜੇ ਨੂੰ ਉਮਰ ਕੈਦ

Htv Punjabi

ਸਰਦੀਆਂ-ਸਰਦੀਆਂ ਆਹ ਤੇਲ ਲਗਾਓ ਦਰਦਾਂ ਨੂੰ ਰਾਤੋਂ-ਰਾਤ ਭਜਾਓ

htvteam

Leave a Comment