Htv Punjabi
Punjab Video

ਆਹ ਕੀ ਕਹਿ ਗਏ ਬੱਬੂ ਮਾਨ

ਪੰਜਾਬੀ ਗਾਇਕ ਕਰਨ ਔਜਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਹਾਲ ਹੀ ‘ਚ ਕਰਨ ਦਾ ਸ਼ੋਅ ਲੰਡਨ ‘ਚ ਸੀ, ਜਿੱਥੇ ਲਾਈਵ ਸ਼ੋਅ ਕਰ ਰਹੇ ਸਨ। ਇਸ ਦੌਰਾਨ ਉੱਥੇ ਮੌਜੂਦ ਇਕ ਪ੍ਰਸ਼ੰਸਕ ਨੇ ਉਨ੍ਹਾਂ ‘ਤੇ ਬੂਟ ਸੁੱਟ ਦਿੱਤਾ।ਬੂਟ ਸਿੱਧੀ ਗਾਇਕ ਦੇ ਚਿਹਰੇ ‘ਤੇ ਲੱਗੀ, ਇਸੇ ਦੌਰਾਨ ਗੁੱਸੇ ਨਾਲ ਲਾਲ ਹੋਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਅਤੇ ਬੂਟ ਸੁੱਟਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ।ਦੱਸ ਦਈਏ ਕਿ ਹੁਣ ਇਸ ਘਟਨਾ ‘ਤੇ ਗਾਇਕ ਬੱਬੂ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ ਅਤੇ ਕਿਹਾ ਕਿ ਕਰਨ ਬਹੁਤ ਹੀ ਪਿਆਰਾ ਬੱਚਾ ਹੈ, ਉਹ ਆਪਣਾ ਹੀ ਭਰਾ ਹੈ, ਉਹ ਨਵਾਂ ਕਲਾਕਾਰ ਹੈ, ਉਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਸ ਨਾਲ ਜੋ ਹੋਇਆ ਬਹੁਤ ਹੀ ਗਲਤ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਕਿਓਰਿਟੀ ਦੇ ਸਖ਼ਤ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।

ਦੱਸਣਯੋਗ ਹੈ ਕਿ ਕਰਨ ਔਜਲਾ ਇਨ੍ਹੀਂ ਦਿਨੀਂ ਵਰਲਡ ਟੂਰ ‘ਤੇ ਹਨ। ਉਹ ਕੁਝ ਦਿਨਾਂ ਤੋਂ ਯੂਕੇ ‘ਚ ਹੈ ਅਤੇ ਲਾਈਵ ਕੰਸਰਟ ਕਰ ਰਹੇ ਹਨ। ਲੰਡਨ ਅਤੇ ਬਰਮਿੰਘਮ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ ‘ਚ ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਵੀ ਸ਼ੋਅ ਕਰਨ ਵਾਲੇ ਹਨ। ਉਹ ਇਸ ਸਾਲ ਦੇ ਅੰਤ ‘ਚ ਦਿੱਲੀ ਵਿੱਚ ਦੋ ਸ਼ੋਅ ਵੀ ਕਰਨ ਵਾਲੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧੀ ਨੂੰ ਭੇਜਿਆ ਸਹੇਲੀ ਦੇ ਘਰ ਸੌਣ ਪਿੱਛੇ ਤੋਂ ਕਰਤਾ ਮਾਂ ਨਾਲ ਆਹ ਕੰਮ

Htv Punjabi

ਇਕੱਲੇ ਮੁੰਡੇ ਨਾਲ ਚਾਰ ਮੁੰਡੇ ਕਰ ਗਏ ਆਹ ਕੰਮ

htvteam

ਅੰਮ੍ਰਿਤਪਾਲ ਨੂੰ ਲੱਗਿਆ ਹਾਈਕੋਰਟ ਤੋ ਝਟਕਾ, ਚਲਦੀ ਕੋਰਟ ਚ ਕਰਤੀ ਵਕੀਲ ਦੀ ਲਾਅ-ਪਾਅ

htvteam

Leave a Comment