Htv Punjabi
Punjab Video

ਆਹ ਤਰੀਕਾ ਅਪਣਾਓ ਕੜਾਕੇ ਦੀ ਗਰਮੀ ਤੋਂ ਰਾਹਤ ਪਾਓ

ਜਿਆਦਾ ਗਰਮੀ ਨੂੰ ਲੈਕੇ ਵਰਤਣੀਆਂ ਚਾਹੀਦੀਆਂ ਹਨ ਸਾਵਧਾਨੀਆ
ਡਾਕਟਰ ਅਮਨਦੀਪ ਅਗਰਵਾਲ ਨੇ ਦਿੱਤੀ ਜਾਣਕਾਰੀ
ਵੱਧ ਤੋਂ ਵੱਧ ਕਰੋ ਤਰਲ ਪਦਾਰਥਾਂ ਦਾ ਕਰੋ ਸੇਵਨ
ਗਰਮੀ ਲਗਾਤਾਰ ਵਧਦੀ ਜਾ ਰਹੀ ਹੈ ਅਗਰ ਸੰਗਰੂਰ ਦੀ ਗੱਲ ਕਰੀਏ ਤਾਂ 40 ਤੋਂ ਲੈ ਕੇ 44 ਡਿਗਰੀ ਤੱਕ ਤਾਪਮਾਨ ਚੱਲ ਰਿਹਾ ਹੈ ਇਸ ਨੂੰ ਲੈ ਕੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਾਵਧਾਨੀ ਵਰਤਣੀਆਂ ਚਾਹੀਦੀਆਂ ਹਨ ਇਸ ਬਾਰੇ ਗੱਲਬਾਤ ਡਾਕਟਰ ਅਮਨਦੀਪ ਅਗਰਵਾਲ ਨਾਲ ਕੀਤੀ ਗਈ ਡਾਕਟਰ ਅਮਨਦੀਪ ਅਗਰਵਾਲ ਦਾ ਕਹਿਣਾ ਸੀ ਕਿ ਜਿਆਦਾ ਗਰਮੀ ਕਰਕੇ ਜਿਹੜੇ ਲੋਕ ਨੇ ਬਿਮਾਰ ਹੁੰਦੇ ਹਨ ਇਸ ਕਰਕੇ ਅਸੀਂ ਉਹਨਾਂ ਨੂੰ ਸਲਾਹ ਦਿੰਦੇ ਹਾਂ ਕਿ 11 ਵਜੇ ਤੋਂ 4 ਵਜੇ ਤੱਕ ਘਰੋਂ ਬਿਲਕੁਲ ਵੀ ਨਾ ਨਿਕਲਣ ਅਗਰ ਕੋਈ ਜਿਆਦਾ ਐਮਰਜੈਂਸੀ ਕੰਮ ਆਉਂਦਾ ਹੈ ਤਾਂ ਆਪਣਾ ਮੂੰਹ ਕੱਪੜੇ ਨਾਲ ਲਪੇਟ ਕੇ ਸੁਤੀ ਕੱਪੜੇ ਪਾ ਕੇ ਘਰੋਂ ਬਾਹਰ ਨਿਕਲਣ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ।

ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਤਕਰੀਬਨ ਤਿੰਨ ਤੋਂ ਚਾਰ ਲੀਟਰ ਰੋਜ਼ਾਨਾ ਪਾਣੀ ਪੀਣਾ ਚਾਹੀਦਾ ਹੈ ਅਤੇ ਆਪਣੇ ਕੋਲ ਪਾਣੀ ਦੀ ਬੋਤਲ ਜਰੂਰ ਰੱਖਣੀ ਚਾਹੀਦੀ ਹੈ ਜਿਹੜੇ ਲੋਕ ਮੋਟਰਸਾਈਕਲਾਂ ਤੇ ਆਪਣੇ ਕੰਮਾਂ ਕਾਰਾਂ ਤੇ ਜਾਂਦੇ ਹਨ ਉਹਨਾਂ ਨੂੰ ਆਪਣਾ ਮੂੰਹ ਚੰਗੀ ਤਰ੍ਹਾਂ ਲਪੇਟ ਕੇ ਕੱਪੜੇ ਨੂੰ ਗਿੱਲਾ ਕਰਕੇ ਮੂੰਹ ਤੇ ਬੰਨਣਾ ਚਾਹੀਦਾ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਉਹਨਾਂ ਨੇ ਇੱਕ ਖਾਸ ਗੱਲ ਇਹ ਕਹੀ ਕਿ ਜਿਸ ਤਰੀਕੇ ਨਾਲ ਲੋਕ ਪਾਰਕਿੰਗ ਦੇ ਵਿੱਚ ਆਪਣੀ ਗੱਡੀਆਂ ਲੈ ਕੇ ਜਾਂਦੇ ਹਨ ਅਤੇ ਗੱਡੀ ਨੂੰ ਲੋਕ ਕਰਕੇ ਜਾਂਦੇ ਹਨ ਅਗਰ ਗੱਡੀ ਦੇ ਵਿੱਚ ਕੋਈ ਬੱਚਾ ਜਾਂ ਕੋਈ Pett ਬੈਠਾ ਹੈ ਤਾਂ ਉਸ ਨੂੰ ਬਿਲਕੁਲ ਵੀ ਗੱਡੀ ਦੇ ਵਿੱਚ ਨਹੀਂ ਛੱਡਣਾ ਚਾਹੀਦਾ ਕਿਉਂਕਿ ਇਨੀ ਗਰਮੀ ਦੇ ਵਿੱਚ ਅਗਰ ਬਾਹਰ ਟੈਂਪਪਰੇਚਰ 40 ਤੋਂ 44 ਡਿਗਰੀ ਚੱਲ ਰਿਹਾ ਹੈ ਤਾਂ ਗੱਡੀ ਦੇ ਅੰਦਰਲਾ ਤਾਪਮਾਨ 60 ਡਿਗਰੀ ਤੱਕ ਵੀ ਜਾ ਸਕਦਾ ਹੈ।

ਇਸ ਕਰਕੇ ਜੋ ਵੀ ਅੰਦਰ ਬੈਠਾ ਹੋਵੇਗਾ ਉਸ ਨੂੰ ਖਤਰਾ ਹੋ ਸਕਦਾ ਹੈ ਖਾਣ ਪੀਣ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਅਗਰ ਤਰਬੂਜ ਦੀ ਗੱਲ ਕਰ ਲਈਏ ਤਰਬੂਜ ਦੇ ਵਿੱਚ ਬੜੀ ਮਾਤਰਾ ਦੇ ਵਿੱਚ ਪਾਣੀ ਹੁੰਦਾ ਤਰਬੂਜ ਇਸ ਗਰਮੀ ਦੇ ਮੌਸਮ ਦੇ ਵਿੱਚ ਖਾਣਾ ਚਾਹੀਦਾ ਅਗਰ ਸਲਾਦ ਦੀ ਗੱਲ ਕਰੀਏ ਤਾਂ ਉਹਨਾਂ ਨੇ ਖੀਰੇ ਬਾਰੇ ਕਿਹਾ ਕਿ ਖੀਰਾ ਵੀ ਇਸ ਗਰਮੀ ਦੇ ਮੌਸਮ ਦੇ ਵਿੱਚ ਖਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਦਰਖਤਾਂ ਦੀ ਕਮੀ ਹੈ ਇਸ ਕਰਕੇ ਵੱਧ ਤੋਂ ਵੱਧ ਅਗਰ ਦਰਖਤ ਹੋਣਗੇ ਤਾਂ ਉਨੀ ਗਰਮੀ ਘੱਟ ਹੋਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਚ ਮੁੜ ਬਣੇ ਹੜ ਵਰਗੇ ਹਾਲਾਤ! ਸਤਲੁਜ ਦਰਿਆ ਦਾ ਟੁੱਟਿਆ ਬੰਨ

htvteam

ਕੋਠੇ ‘ਤੇ ਵੈਦ ਬਣਾ ਰਿਹਾ ਸੀ ਚੋਰੀ-ਚੋਰੀ ਘੜਾ ਤੋੜ ਫਾਰਮੂਲਾ; ਦੇਖੋ ਵੀਡੀਓ

htvteam

ਬ੍ਰਾਜੀਲੀਅਨ ਫਲ ਦੇ ਫਾਇਦੇ ਸੁਣਕੇ ਤੁਸੀਂ ਖੁਸ਼ ਹੋ ਜਾਓਗੇ || Vaid Harshbir Singh

htvteam

Leave a Comment