ਲਓ ਜੀ ਵਿੱਚ ਸੜਕ ਦੇ ਹੋ ਗਿਆ ਹੰਗਾਮਾ,,, ਗਲੇ ਤੋਂ ਫੜ ਲਿਆ ਪੁਲਿਸ ਦਾ ਮੁਲਾਜ਼ਮ ਮਾਰ ਮਾਰ ਮੁੱਕੀਆਂ ਕੀਤਾ ਲਾਲ, ਵਰਦੀ ਕਰਤੀ ਲੀਰੋ ਲੀਰ,,, ਸੜਕ ਤੇ ਹੋਇਆ ਪੂਰਾ ਤਮਾਸ਼ਾ ਵਿਅਕਤੀ ਨੇ ਕੀਤਾ ਹੋਇਆ ਸੀ ਨਸ਼ਾ ਮੜੀ ਜਿਹੀ ਗੱਲ ਨੂੰ ਲੈ ਕੇ ਮੁਲਾਜ਼ਮ ਨਾਲ ਹੀ ਕਰਤੀ ਹੱਥੋਪਾਈ,,,,,,,,,
ਮਾਮਲਾ ਫਿਰੋਜ਼ਪੁਰ ਦੇ ਟੈਂਕਾਂ ਵਾਲੀ ਬਸਤੀ ਦਾ ਜਿੱਥੇ ਬਨ ਵੇ ਦੇ ਵਿੱਚ ਗੱਡੀ ਲੈ ਕੇ ਜਾਣ ਨੂੰ ਇਹ ਹੰਗਾਮਾ ਹੋਇਆ,, ਤੇ ਜਦੋਂ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮ ਨੇ ਜਾਣ ਤੋਂ ਮਨਾ ਕਰ ਦਿੱਤਾ ਤਾਂ ਉਸ ਦੇ ਨਾਲ ਹੱਥੋ ਪਾਈ ਕੀਤੀ ਅਤੇ ਉਸਦੀ ਵਰਦੀ ਤੱਕ ਪਾੜ ਦਿੱਤੀ ਜੋ ਕਿ ਉਸ ਨੂੰ ਮਹਿੰਗੀ ਪੈ ਗਈ ਤੇ ਪੁਲਿਸ ਵੱਲੋਂ ਮੌਕੇ ਤੇ ਆਰੋਪੀ ਨੂੰ ਗਿਰਫਤਾਰ ਕਰ ਲਿਆ,, ਆਓ ਜਾਣਦੇ ਆਂ ਕੇਸੀ ਪੂਰਾ ਮਾਮਲਾ ਡਿਊਟੀ ਤੇ ਤੈਨਾਤ ਪੁਲਿਸ ਕਰਮਚਾਰੀ ਨੇ ਸੁਣਾਈ ਹੱਡ ਬੀਤੀ,,,,,,,
ਉੱਥੇ ਹੀ ਜਿਸ ਆਰੋਪੀ ਨੇ ਕੁੱਟਮਾਰ ਕੀਤੀ ਉਹਨੇ ਥਾਣੇ ‘ਚ ਜਾ ਕੇ ਵੀ ਕਾਫੀ ਤਕਰਾਰਬਾਜ਼ੀ ਕੀਤੀ ਅਤੇ ਉਸਨੇ ਕਿਹਾ ਕਿ ਉਹ ਆਪਣੇ ਘਰ ਨੂੰ ਜਾ ਰਿਹਾ ਸੀ ਪਰ ਉਸ ਨੂੰ ਜਾਣ ਨਹੀਂ ਦਿੱਤਾ ਗਿਆ।
ਉੱਥੇ ਹੀ ਹੋਰ ਮੌਜੂਦ ਪੁਲਿਸ ਮੁਲਾਜ਼ਮ ਅਤੇ ਚਸ਼ਮਦੀਦ ਨੇ ਦੱਸਿਆ ਕਿ ਇਥੋਂ ਗੱਡੀ ਲੰਘਾਉਣ ਨੂੰ ਲੈ ਕੇ ਇਹ ਹੰਗਾਮਾ ਹੋਇਆ ਤੇ ਜਦੋਂ ਮਨਾ ਕੀਤਾ ਗਿਆ ਤਾਂ ਪੁਲਿਸ ਮੁਲਾਜ਼ਮ ਨਾਲ ਕੁੱਟਨਾਰ ਕੀਤੀ,,,,,,,,,
ਸੋ ਦੱਸ ਦੀਏ ਕਿ ਫਿਰੋਜ਼ਪੁਰ ਦੇ ਵਿੱਚ ਓਵਰ ਬ੍ਰਿਜ ਬੰਦ ਹੋਣ ਦੇ ਕਾਰਨ ਸ਼ਹਿਰ ਭਰ ਦੇ ਵਿੱਚ ਜਾਣ ਅਤੇ ਆਉਣ ਵਾਲੇ ਰਸਤੇ ਵਨ ਵੇ ਕੀਤਾ ਹੋਇਆ ਅਤੇ ਜਗ੍ਹਾ ਜਗ੍ਹਾ ਤੇ ਇਸ ਦੇ ਲਈ ਫਲੈਕਸ ਬੋਰਡ ਵੀ ਲਗਾਏ ਗਏ ਨੇ ਅਤੇ ਬੈਰੀਗੇਡ ਲਗਾ ਕੇ ਆਉਣ ਜਾਣ ਵਾਲਿਆਂ ਨੂੰ ਕਿਹਾ ਵੀ ਜਾ ਚੁੱਕਿਆ ਪਰ ਕੁਝ ਲੋਕ ਜਾਣ ਬੁੱਝ ਕੇ ਆਪਣੀ ਹੈਂਕੜਬਾਜ਼ੀ ਦਿਖਾਉਣ ਦੇ ਲਈ ਉਹਨਾਂ ਦੇ ਵੱਲੋਂ ਬਹਿਸਬਾਜੀ ਕੀਤੀ ਜਾ ਰਹੀ ਹੈ ਜਿਸਦੇ ਚਲਦੇ ਇਹ ਸਾਰਾ ਹੰਗਾਮਾ ਹੋਇਆ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
