Htv Punjabi
Crime Punjab Video

ਆਹ ਪੰਜਾਬੀ ਗਾਇਕਾ ਦਾ ਹੋਇਆ ਕ3ਲ

ਲੁਧਿਆਣਾ ਤੋਂ ਗਨ ਪੁਆਇੰਟ ‘ਤੇ ਅਗਵਾ ਹੋਈ ਪੰਜਾਬੀ ਗਾਇਕਾ ਇੰਦਰ ਕੌਰ ਦੀ ਹੱਤਿਆ, ਨੀਲੋ ਨਹਿਰ ‘ਚੋਂ ਮਿਲੀ ਲਾਸ਼
ਪਰਿਵਾਰ ਦਾ ਦੋਸ਼ – ਵਿਆਹ ਤੋਂ ਇਨਕਾਰ ਕਰਨ ‘ਤੇ ਕੀਤਾ ਕਤਲ, ਮੁੱਖ ਆਰੋਪੀ ਕੈਨੇਡਾ ਫਰਾਰ,ਪੁਲਿਸ ਨੇ ਦੋ ਅਰੋਪੀਆਂ ਨੂੰ ਕੀਤਾ ਕਾਬੂ।
ਲੁਧਿਆਣਾ ਚ ਛੇ ਦਿਨ ਪਹਿਲਾਂ ਗਨ ਪੁਆਇੰਟ ‘ਤੇ ਅਗਵਾ ਹੋਈ ਪੰਜਾਬੀ ਗਾਇਕਾ ਇੰਦਰ ਕੌਰ ਉਰਫ ਯਸ਼ਇੰਦਰ ਕੌਰ ਦੀ ਹੱਤਿਆ ਕਰ ਦਿੱਤੀ ਗਈ ਹੈ। ਗਾਇਕਾ ਦੀ ਲਾਸ਼ ਨੀਲੋ ਨਹਿਰ ਵਿੱਚੋਂ ਬਰਾਮਦ ਹੋਈ ਹੈ। ਪਰਿਵਾਰ ਵੱਲੋਂ ਲਾਸ਼ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਅਤੇ ਮ੍ਰਿਤਕਾ ਦਾ ਸ਼ਵ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਰੱਖਵਾਇਆ ਗਿਆ ਹੈ।ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ‘ਤੇ ਪੁਲਿਸ ਨੇ 15 ਮਈ ਨੂੰ ਮੋਗਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ ਸੁੱਖਾ ਅਤੇ ਉਸਦੇ ਸਾਥੀ ਕਰਮਜੀਤ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਸੀ।

ਪਰਿਵਾਰ ਮੁਤਾਬਕ 13 ਮਈ ਦੀ ਰਾਤ ਕਰੀਬ ਸਾੜੇ ਅੱਠ ਵਜੇ ਇੰਦਰ ਕੌਰ ਆਪਣੀ ਫੋਰਡ ਫਿਗੋ ਕਾਰ ਵਿੱਚ ਸਵਾਰ ਹੋ ਕੇ ਘਰੋਂ ਗ੍ਰੋਸਰੀ ਲੈਣ ਲਈ ਨਿਕਲੀ ਸੀ, ਪਰ ਦੇਰ ਰਾਤ ਤੱਕ ਵਾਪਸ ਨਹੀਂ ਆਈ। ਖੋਜਬੀਨ ਦੌਰਾਨ ਪਤਾ ਲੱਗਾ ਕਿ ਉਸਦੀ ਦੋਸਤੀ ਮੋਗਾ ਦੇ ਪਿੰਡ ਭਲੂਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ ਸੁੱਖਾ ਨਾਲ ਸੀ।ਭਰਾ ਜੋਤਇੰਦਰ ਸਿੰਘ ਨੇ ਦੋਸ਼ ਲਗਾਇਆ ਕਿ ਸੁਖਵਿੰਦਰ ਸਿੰਘ ਉਸਦੀ ਭੈਣ ਨਾਲ ਵਿਆਹ ਕਰਨਾ ਚਾਹੁੰਦਾ ਸੀ, ਅਤੇ ਉਹ ਆਪਣੇ ਇਸ ਗਾਇਕੀ ਦੇ ਕਰੀਅਰ ਤੋਂ ਵੀ ਪਿਛਲੇ ਚਾਰ ਸਾਲ ਤੋਂ ਦੂਰ ਸੀ ਉਹਨਾਂ ਕਿਹਾ ਕਿ ਜਿੱਥੇ ਉਸ ਦੀ ਡੈਡ ਬਾਡੀ ਮਿਲਣ ਤੋਂ ਬਾਅਦ ਇਸ ਸਾਰੇ ਮਾਮਲੇ ਦਾ ਖੁਲਾਸਾ ਹੋਇਆ ਹੈ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਇਸ ਮਾਮਲੇ ਚ ਪੁਲਿਸ ਨੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਹੈ ਪਰ ਮੁੱਖ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਉਹ ਕਨੇਡਾ ਦੇ ਵਿੱਚ ਰਹਿੰਦਾ ਹੈ ਜੋ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ।

ਉੱਧਰ ਏਸੀਪੀ ਇੰਦਰਜੀਤ ਸਿੰਘ ਬੋਪਾ ਰਾਏ ਨੇ ਦੱਸਿਆ ਕਿ ਇੱਕ ਮਾਮਲਾ ਉਹਨਾਂ ਵੱਲੋਂ ਅਗਵਾ ਦਾ ਦਰਜ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਇੰਦਰ ਕੌਰ ਦੀ ਕਾਰ ਅਤੇ ਡੈਡ ਬਾਡੀ ਨੀਲੋ ਨਹਿਰ ਵਿੱਚੋਂ ਮਿਲੀ ਹੈ ਜਿਸਦੀ ਪਰਿਵਾਰ ਨੂੰ ਸ਼ਨਾਖਤ ਕਰਵਾਈ ਹੈ ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਅਤੇ ਮੁੱਖ ਆਰੋਪੀ ਗ੍ਰਿਫਤਾਰ ਹੈ ਉਹਨਾਂ ਕਿਹਾ ਕਿ ਇੰਦਰ ਕੌਰ ਪੇਸ਼ੇ ਵਜੋਂ ਗਾਇਕਾ ਹੈ ਜੋ ਪਰਿਵਾਰ ਦੇ ਦੱਸਣ ਮੁਤਾਬਿਕ ਹੈ ਅਤੇ ਇਸ ਦੀ ਗੱਡੀ ਅਤੇ ਡੈਡ ਬਾਡੀ ਵੀ ਪੁਲਿਸ ਨੇ ਰਿਕਵਰ ਕਰ ਲਈ ਹੈ। ਉਹਨਾਂ ਕਿਹਾ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਢੰਗ ਨਾਲ ਪਟਰੋਲ ਪੰਪ ਲੁੱਟਣ ਦੀ ਵਾਰਦਾਤ ਤੁਸੀਂ ਸ਼ਾਇਦ ਪਹਿਲਾਂ ਨਾ ਦੇਖੀ ਹੋਵੇ 

Htv Punjabi

ਦੁਕਾਨ ਚ ਇਕੱਲੇ ਮੁੰਡੇ ਨੂੰ ਦੇਖ ਵਿਗੜਿਆ 3 ਮੁੰਡਿਆ ਦੀ ਨੀਅਤ

htvteam

ਅੰਦੋਂਲਨ ਵੇਲੇ ਮਾਨ ਦੇ ਸ਼ਹਿਰ ‘ਚ ਆਹ ਕੀ ਹੋ ਗਿਆ ?

htvteam

Leave a Comment