Htv Punjabi
Punjab Video

ਆਹ ਸ਼ਹਿਰ ਦੇ ਵਿੱਚ ਮੀਂਹ ਦੀ ਤਬਾਹੀ, ਆਇਆ ਹੜ੍ਹ ?

ਤੌਬਾ ਤੌਬਾ ਪਾਣੀ ਹੀ ਪਾਣੀ,, ਅੱਧੇ ਘੰਟੇ ਦੇ ਮੀਂਹ ਨੇ ਲੋਕਾਂ ਨੂੰ ਬਾਲਟੀਆਂ ਚੱਕਣ ਲਈ ਮਜਬੂਰ ਕਰ ਦਿੱਤਾ,, ਦੇਖੋ ਕਿੱਦਾਂ ਹੜ ਵਰਗਾ ਸੀਨ ਬਣ ਗਿਆ ਇਹ ਤਸਵੀਰਾਂ ਨੇ ਕਿਸੇ ਹਿਮਾਚਲ ਦੇ ਇਲਾਕੇ ਦੇ ਨਹੀਂ ਸਗੋਂ ਸਾਡੇ ਪੰਜਾਬ ਦੇ ਆਪ ਐਮਐਲਏ ਗੁਰਦੇਵ ਸਿੰਘ ਮਾਨ ਦੇ ਇਲਾਕਾ ਨਾਭਾ ਸ਼ਹਿਰ ਦੀਆਂ,, ਜਿੱਥੇ ਅੱਧੇ ਘੰਟੇ ਦੀ ਬਾਰਿਸ਼ ਨੇ ਨਾਭਾ ਸ਼ਹਿਰ ਜਲ ਥਲ,,, ਇਹ ਤਸਵੀਰਾਂ ਤੁਸੀਂ ਵੀ ਵੇਖ ਕੇ ਹੈਰਾਨ ਹੋਵੋਗੇ ਕਿ ਹਰ ਸ਼ਹਿਰ ਦੇ ਕੋਣੇ ਕੋਣੇ ਵਿੱਚ ਅੱਧੇ ਘੰਟੇ ਦੀ ਬਾਰਿਸ਼ ਨੇ ਸ਼ਹਿਰ ਨੂੰ ਜਲ ਮਗਨ ਕਰ ਦਿੱਤਾ। ਪਾਣੀ ਨੂੰ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਕੋਈ ਨਹਿਰ ਹੀ ਟੁੱਟ ਕੇ ਸ਼ਹਿਰ ਵਿੱਚ ਆ ਗਈ ਹੋਵੇ। ਸਕੂਲ ਦੇ ਬੱਚਿਆਂ ਅਤੇ ਆਮ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ। ਬਾਰਿਸ਼ ਦਾ ਪਾਣੀ ਘਰਾਂ ਵਿੱਚ ਵੀ ਦਾਖਲ ਹੋ ਗਿਆ ਅਤੇ ਲੋਕ ਬਾਰਿਸ਼ ਦਾ ਪਾਣੀ ਕੱਢਦੇ ਹੋਏ ਸਾਫ ਵਿਖਾਈ ਦਿੱਤੇ।

ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਇਹ ਨਗਰ ਕੌਂਸਲ ਦੀ ਬਹੁਤ ਵੱਡੀ ਨਲਾਇਕੀ ਹੈ ਕਿਉਂਕਿ ਅੱਧੇ ਘੰਟੇ ਦੀ ਬਾਰਿਸ਼ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਕਰ ਦਿੱਤਾ ਅਤੇ ਬਾਰਿਸ਼ ਦਾ ਪਾਣੀ ਘਰਾਂ ਵਿੱਚ ਦਾਖਲ ਹੋਣ ਦੇ ਨਾਲ ਸਾਡਾ ਸਾਰਾ ਘਰ ਦਾ ਸਮਾਨ ਵੀ ਖਰਾਬ ਹੋ ਗਿਆ। ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਕਿ ਜੋ ਬਰਸਾਤੀ ਨਾਲੇ ਹਨ ਉਸ ਦੀ ਸਫਾਈ ਨਹੀਂ ਹੋਈ ਜਿਸ ਕਰਕੇ ਸ਼ਹਿਰ ਦਾ ਬੁਰਾ ਹਾਲ ਹੈ।

ਖੈਰ ਦੇਖਿਆ ਜਾਵੇ ਜੇਕਰ ਅੱਧੇ ਘੰਟੇ ਦੀ ਬਾਰਿਸ਼ ਦੇ ਨਾਲ ਨਾਭਾ ਸ਼ਹਿਰ ਦਾ ਇਨਾ ਬੁਰਾ ਹਾਲ ਹੋ ਗਿਆ ਤਾਂ ਜੇਕਰ ਪੂਰਾ ਦਿਨ ਮੀਂਹ ਪੈ ਜਾਵੇ ਤਾਂ ਫਿਰ ਲੋਕ ਕਿੱਧਰ ਨੂੰ ਭੱਜਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਹੀਦ ਦੇ ਘਰ ਪਹੁੰਚੇ ਸੀਐਮ ਮਾਨ ਦੇਖੋ ਕੀ ਕਹਿ ਗਏ

htvteam

ਪ੍ਰਵਾਸੀ ਨੇ ਚੌੜ -ਚੌੜ ‘ਚ ਪਾ ਦਿੱਤੀਆਂ ਸਾਰਿਆਂ ਨੂੰ ਭਾਜੜਾਂ

htvteam

ਪਟਿਆਲਾ ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ, ਇਸ ਵੱਡੀ ਵਾਰਦਾਤ ਲਈ ਇਨ੍ਹਾਂ ਬੰਦਿਆਂ ਨੇ ਲੁੱਟੀ ਸੀ ਕਾਰ, ਜੇਲ਼੍ਹ ਚੋਂ ਕੀਤੀ ਗਈ ਸੀ ਆਹ ਪਲੈਨਿੰਗ, ਇੱਕ ਗ੍ਰਿਫਤਾਰ

Htv Punjabi

Leave a Comment