Htv Punjabi
Punjab Video

ਆਹ ਜ਼ਿਲ੍ਹੇ ਦੇ ਲੋਕ ਲੱਖਾਂ ਦੀਆਂ ਕੋਠੀਆਂ ਤੇ ਘਰ ਕੌਡੀਆਂ ਦੇ ਭਾਅ ਵੇਚ ਭੱਜਣ ਲਈ ਹੋਏ ਤਿਆਰ

ਇਹ ਤਸਵੀਰਾਂ ਬਠਿੰਡਾ ਦੇ ਪਰਸਰਮ ਨਗਰ ਦੀਆਂ ਨੇ ਜਿੱਥੋਂ ਦੇ ਲੋਕ ਆਪਣੇ ਲੱਖਾਂ ਰੁਪਏ ਦੇ ਘਰ ਕੌਡੀਆਂ ਦੇ ਭਾਅ ਵੇਚਕੇ ਇੱਥੋਂ ਜਾਣ ਲਈ ਕਾਹਲੇ ਪੈ ਚੁੱਕੇ ਹਨ ਸਾਡੀ ਇਹ ਗੱਲ ਸੁਣਕੇ ਸ਼ਾਇਦ ਤੁਸੀ ਵੀ ਸੋਚ ਰਹੇ ਹੋਵੇਗੇ ਆਖਿਰ ਅਜਿਹਾ ਕੀ ਹੋਇਆ ਤਾਂ ਦੱਸ ਦਈਏ ਇਸਦਾ ਮੁੱਖ ਕਾਰਨ ਪਰਸਰਾਮ ਨਗਰ ਦੀਆਂ ਟੋਏ ਟੱਪੇ ਵਾਲੀਆਂ ਸੜਕਾਂ ਉੱਤੋਂ ਸੀਵਰੇਜ ਦੀਆਂ ਪਾਈਪਾਂ ਬੰਦ ਪਈਆਂ ਹਨ ਜਿਸਦੇ ਕਾਰਨ ਸੀਵਰੇਜ ਅਤੇ ਮੀਂਹ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਐ ਖੜ੍ਹਾ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦਿੰਦਾ ਅਤੇ ਬਦਬੂ ਫਿਲਾਉਂਦਾ ਹੈ ਜਿਸਤੋਂ ਤੰਗ ਹੋਏ ਲੋਕਾਂ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਵਾਲੀ ਲਗਾਈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਕਈ ਸਾਲਾਂ ਇਹ ਸਮੱਸਿਆ ਐਵੇਂ ਹੀ ਪਹਾੜ ਵਾਂਗੂੰ ਮੂੰਹ ਅੱਡ ਖੜ੍ਹੀ ਹੈ ਜਿਸਤੋ ਪ੍ਰੇਸ਼ਾਨ ਲੋਕ ਹੁਣ ਜੋ ਵੱਡੇ ਕਦਮ ਚੁੱਕਣ ਜਾ ਰਹੇ ਹਨ ਉਹ ਸੁਣੋਂ,,,,,,,,,

ਦੂਜੇ ਪਾਸੇ ਜਦੋਂ ਏਸ ਮਾਮਲੇ ਬਾਬਤ ਨਗਰ ਨਿਗਮ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੂੰਹ-ਅੱਡ ਅੱਡ ਭਾਵ ਹੱਸ-ਹੱਸ ਜੋ ਕਿਹਾ ਉਹ ਸੁਣੋਂ,,,,,,,,ਪ੍ਰਧਾਨ ਅਸ਼ੋਕ ਕੁਮਾਰ ਹੋਰਾਂ ਦਾ ਕਹਿਣਾ ਐ ਕੀ ਸਾਡੇ ਕੋਲ ਕਿਸੇ ਵਿਅਕਤੀ ਨੇ ਸ਼ਕਾਇਤ ਨਹੀਂ ਦਿੱਤੀ ਜੇਕਰ ਕੋਈ ਆਵੇਗਾ ਤਾਂ ਉਸਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ,ਖੈਰ ਪ੍ਰਧਾਨ ਸਾਬ੍ਹ ਨੇ ਤਾਂ ਆਪਣਾ ਪੱਲਾ ਝਾੜ ਦਿੱਤਾ ਜਾਂ ਪ੍ਰਧਾਨ ਸਾਬ੍ਹ ਝੂਠ ਬੋਲ ਰਹੇ ਹਨ ਜਾਂ ਫਿਰ ਲੋਕ,ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਕਦੋਂ ਤੱਕ ਸਮੱਸਿਆ ਨੂੰ ਹੱਲ ਕਰਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਨਿਆਰੇ ਨੇ ਪੁਲਿਸ ਨਾਲ ਕੀਤਾ ਹਾਈਵੋਲਟੇਜ ਡਰਾਮਾ

htvteam

ਪਿੰਡ ਦੀ ਪੰਚਾਇਤ ਦਾ ਆਹ ਮਤਾ ਪਾਸ ਪਿੰਡ ਦੇ ਕੰਬੇ ਲੋਕ

htvteam

ਹੁਣੇ ਹੁਣੇ ਆਈ ਵੱਡੀ ਖਬਰ : ਕੇਂਦਰੀ ਕੈਬਨਿਟ ਦਾ ਫੈਸਲਾ, ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਤੇ ਹਮਲਾ ਹੁਣ ਹੋਵੇਗਾ, ਗੈਰ ਜ਼ਮਾਨਤੀ ਅਪਰਾਧ, 7 ਸਾਲ ਹੋਵੇਗੀ ਸਜ਼ਾ

Htv Punjabi

Leave a Comment