ਸੜਕ ਦੇ ਕਿਨਾਰੇ ਤਰਪਾਲ ਲਗਾ ਕੇ ਟੰਗੇ ਕੁੱਲੜ ਅਤੇ ਸਟਾਲ ਤੇ ਬਣ ਰਹੀ ਜ਼ਾਇਕੇਦਾਰ ਚਾਹ | ਇਹ ਕੋਈ ਆਮ ਚਾਹ ਦਾ ਸਟਾਲ ਨਹੀਂ | ਜਿਵੇਂ ਜਿਵੇ ਅਸੀਂ ਇਸ ਟੀ ਸਟਾਲ ਅਤੇ ਇਸਨੂੰ ਚਲਾਉਣ ਵਾਲੇ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ ਤੁਹਾਡੀਆਂ ਹੈਰਾਨਗੀ ਦੀਆਂ ਹੱਦਾਂ ਖ਼ਤਮ ਹੁੰਦੀਆਂ ਜਾਣਗੀਆਂ |
ਇਥੇ ਸਟਾਬੇਰੀ, ਰੋਜ਼, ਬਟਰ ਸਕੋਚ, ਪਾਨ, ਚਾਕਲੇਟ, ਚੋਕੋ ਤੰਦੂਰੀ ਤੇ ਤੰਦੂਰੀ ਫਲੇਵਰ ਦੀ 7 ਤਰ੍ਹਾਂ ਦੇ ਫਲੇਵਰ ਦੀ ਚਾਹ ਬਣਾਈ ਜਾਂਦੀ ਹੈ | ਲੋਕ ਇਸ ਤਰ੍ਹਾਂ ਦੀ ਚਾਹ ਦੇ ਏਨੇ ਸ਼ੌਕੀਨ ਨੇ ਕਿ ਸ਼ਾਮ ਨੂੰ ਚਾਹ ਲਈ ਇਸਤੇਮਾਲ ਕੀਤੇ ਜਾਂਦੇ ਸਾਰੇ ਕੁੱਲੜ ਖਤਮ ਹੋ ਜਾਂਦੇ ਨੇ | ਹੁਣ ਅਸੀਂ ਤੁਹਾਨੂੰ ਜੋ ਦੱਸਣ ਜਾ ਰਹੇ ਹਾਂ ਅਸਲ ਹੈਰਾਨੀ ਉਸਨੂੰ ਜਾਣ ਕੇ ਹੋਵੇਗੀ |
ਰਾਈਡਰਜ਼ ਚਾਹ ਵਾਲਾ ਨਾਂ ਹੇਠ ਇਹ ਟੀ ਸਟਾਲ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਇਸਨੂੰ ਚਲਾਉਣ ਵਾਲਾ ਨੌਜਵਾਨ ਹੈ ਵਿਪਨ ਰਾਈਡਰਜ਼ ਜੋ “Master Of Engineering” ਯਾਨੀ M.Tech ਦਾ ਵਿਦਿਆਰਥੀ ਹੈ ਤੇ ਇੱਕ ਚੰਗਾ Motor Cycle Rider ਵੀ ਹੈ | ਹੋਰ ਤਾਂ ਹੋਰ ਵਿਪਨ ਆਪਣੇ ਇਸ Motor Cycle ਤੇ ਲੱਦਾਖ, ਇਲਾਹਾਬਾਦ ਅਤੇ ਕੰਨਿਆਂਕੁਮਾਰੀ ਤੱਕ ਵੀ ਰਾਈਡ ਤੇ ਜਾ ਚੁੱਕਾ ਹੈ |