ਦੇਖੋ ਵਿਧਾਇਕਾਂ ਨੂੰ ਬਾਹਰ ਕੱਢਣ ਲਈ ਦਰਵਾਜ਼ੇ ਉੱਤੋਂ ਤੱਕਦੇ ਨਜ਼ਰ ਆਏ ਪੁਲਿਸ ਕਰਮੀ
ਪੱਕੇ ਹੋਣ ਦੀ ਮੰਗ ਨੂੰ ਲੈ ਕੇ ਕਾਰਪੋਰੇਸ਼ਨ ਦੇ ਕੱਚੇ ਕਾਮਿਆਂ ਦਾ ਪ੍ਰਦਰਸ਼ਨ
ਵਿਧਾਇਕਾਂ ਸਮੇਤ ਮੇਅਰ ਤੇ ਕੌਂਸਲਰਾਂ ਦਾ ਰੋਕਿਆ ਰਸਤਾ
ਕਿਹਾ ਲਿਖਤੀ ਗਰੰਟੀ ਦੇਣ ਮੇਅਰ ਅਤੇ ਕਮਿਸ਼ਨਰ । ਹਾਊਸ ਦੀ ਮੀਟਿੰਗ ਦੌਰਾਨ ਕਾਰਪੋਰੇਸ਼ਨ ਕਰਮੀ ਪ੍ਰਦਰਸ਼ਨ ਕਰਨ ਲਈ ਪਹੁੰਚੇ ਸਨ।
ਲੁਧਿਆਣਾ ਵਿੱਚ ਹਾਊਸ ਦੀ ਮੀਟਿੰਗ ਦੌਰਾਨ ਹੰਗਾਮਾ ਦੇਖਣ ਨੂੰ ਮਿਲਿਆ ਉਥੇ ਹੀ ਕਾਰਪੋਰੇਸ਼ਨ ਦੇ ਕੱਚੇ ਕਾਮਿਆਂ ਵੱਲੋਂ ਮੀਟਿੰਗ ਵਾਲੀ ਥਾਂ ਉੱਪਰ ਪ੍ਰਦਰਸ਼ਨ ਕੀਤਾ ਗਿਆ । ਜਿੱਥੇ ਉਹਨ੍ਾਂ ਨੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਉੱਥੇ ਹੀ ਮੌਜੂਦਾ ਵਿਧਾਇਕਾਂ ਅਤੇ ਕੌਂਸਲਰਾਂ ਨੂੰ ਵੀ ਘੇਰਿਆ। ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਪ੍ਰਦਰਸ਼ਨ ਨੂੰ ਦੇਖਦੇ ਹੋਏ ਮੀਟਿੰਗ ਵਾਲੀ ਥਾਂ ਦੇ ਗੇਟ ਬੰਦ ਕਰ ਦਿੱਤੇ ਗਏ ਸਨ ਅਤੇ ਕਿੱਥੇ ਕੰਮ ਆ ਵੱਲੋਂ ਗੇਟ ਦੇ ਬਾਹਰ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ ।
ਪਰ ਮੀਟਿੰਗ ਖਤਮ ਹੋਣ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲਿਖਤੀ ਆਸ਼ਵਾਸਨ ਮਿਲਣ ਤੇ ਹੀ ਉਹ ਅਧਿਕਾਰੀਆਂ ਨੂੰ ਅਤੇ ਕੌਂਸਲਰਾਂ ਨੂੰ ਜਾਂ ਫਿਰ ਵਿਧਾਇਕਾਂ ਨੂੰ ਬਾਹਰ ਜਾਣ ਦੇਣਗੇ । ਜਿਸ ਦੌਰਾਨ ਉਹਨਾਂ ਦੀ ਪੁਲਿਸ ਅਤੇ ਪ੍ਰਸ਼ਾਸਨ ਨਾਲ ਬਹਿਸ ਹੁੰਦੀ ਵੀ ਨਜ਼ਰ ਆਈ। ਉਹਨਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
