ਲੁਧਿਆਣਾ ਚ ਦੋ ਗੱਡੀ ਚਾਲਕ ਹੋਏ ਆਹਮੋ ਸਾਹਮਣੇ
ਗੱਡੀ ਪਾਸੇ ਕਰਨ ਨੂੰ ਲੈ ਕੇ ਹੋਇਆ ਲੜਾਈ ਝਗੜਾ
ਘਟਨਾ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ
ਪੀੜਤ ਵਿਅਕਤੀ ਨੇ ਲਗਾਏ ਕੁੱਟਮਾਰ ਕਰਨ ਦੇ ਇਲਜ਼ਾਮ
ਮਾਮਲਾ ਲੁਧਿਆਣਾ ਦੇ ਇੰਡਸਟਰੀ ਏਰੀਆ ਜੋ ਸਾਹਮਣੇ ਆਇਆ ਹੈ ਜਿੱਥੇ ਲੋੜੀ ਵਾਲੇ ਦਿਨ ਦੀ ਰਾਤ ਨੂੰ ਢਾਬੇ ਤੋਂ ਖਾਣਾ ਲੈਣ ਜਾ ਰਹੇ ਇੱਕ ਕਾਰ ਚਾਲਕ ਦੇ ਅੱਗੇ ਕੁਝ ਵਿਅਕਤੀਆਂ ਨੇ ਕਾਰ ਲਗਾ ਦਿੱਤੀ ਅਤੇ ਇਸਦੇ ਵਿਚਾਲੇ ਪਿੱਛੋਂ ਆ ਰਹੇ ਗੱਡੀ ਚਾਲਕ ਨੇ ਹੋਰਨ ਦਿੱਤਾ ਇਸੇ ਨੂੰ ਲੈ ਕੇ ਦੋਵੇਂ ਹੀ ਗੱਡੀ ਚਾਲਕ ਬਾਹਰ ਨਿਕਲੇ ਅਤੇ ਦੋਹਾਂ ਵਿੱਚ ਬਹਿਸ ਛਿੜ ਗਈ ਅਤੇ ਪਿਛਲੇ ਗੱਡੀ ਚਾਲਕ ਤੇ ਅੱਗੇ ਵਾਲੀ ਗੱਡੀ ਵਿੱਚ ਮੌਜੂਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਜਿਸਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਲਿਹਾਜਾ ਉਕਤ ਪੀੜਿਤ ਵਿਅਕਤੀ ਹਸਪਤਾਲ ਚ ਜੇਰੇ ਇਲਾਜ ਹੈ ਅਤੇ ਪੀੜਤ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
