Htv Punjabi
Punjab Video

ਕਿਤੇ ਤੁਹਾਡੇ ਕੋਲ ਤਾਂ ਨਹੀਂ ਆਹ ਸਿਮ ਕਾਰਡ

ਜੇਕਰ ਤੁਸੀਂ ਵੀ ਆਪਣੇ ਮੋਬਾਈਲ ਦਾ ਨਵਾ ਸਿਮ ਕਾਰਡ ਲੈਣ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਵੋ। ਕਿਉਂਕਿ ਜਿਸ ਰਿਟੇਲਰ ਕੋਲ ਤੁਸੀਂ ਨਵਾ ਸਿਮ ਕਾਰਡ ਲੈਣ ਲਈ ਆਪਨੇ ਪਹਿਚਾਣ ਪੱਤਰ ਦੇ ਰਹੇ ਹੋ, ਉਹਨੂੰ ਪਹਿਚਾਣ ਪੱਤਰ ਦੇ ਅਧਾਰ ਤੇ ਰਿਟੇਲਰ ਅੱਗੇ ਸਿਮ ਵੇਚ ਰਿਹਾ ਹੈ। ਪਰ ਤੁਹਾਨੂੰ ਪਤਾ ਵੀ ਨਹੀਂ ਕਿ ਮੇਰੇ ਨਾਮ ਤੇ ਹੋਰ ਸਿਮ ਕਾਰਡ ਚੱਲ ਰਹੇ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿਥੇ ਏਅਰਟੈੱਲ ਕੰਪਨੀ ਦੇ ਨੋਡਲ ਅਫਸਰ ਵੱਲੋਂ ਦਰਖ਼ਾਸਤ ਦਿੱਤੀ ਗਈ ਕਿ ਜਤਿਨ ਕੁਮਾਰ ਨਾਮ ਦਾ ਰਿਟੇਲਰ ਏਅਰਟੈੱਲ ਕੰਪਨੀ ਦੇ ਸਿਮ ਕਾਰਡ ਐਕਟੀਵੇਟ ਕਰਕੇ ਜਾਲੀ ਤੌਰ ਤੇ ਵੇਚ ਰਿਹਾ ਹੈ, ਨਾਭਾ ਕੋਤਵਾਲੀ ਪੁਲਿਸ ਵੱਲੋਂ ਜਾਲੀ ਸਿਮ ਤਿਆਰ ਕਰਨ ਦੇ ਆਰੋਪ ਦੇ ਤਹਿਤ ਜਤਿਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜੋ ਤੁਸੀਂ ਪੁਲਿਸ ਦੀ ਗ੍ਰਿਫਤ ਵਿੱਚ ਖੜੇ ਵਿਅਕਤੀ ਨੂੰ ਵੇਖ ਰਹੇ ਹੋ ਇਸ ਦਾ ਨਾਮ ਜਤਿਨ ਕੁਮਾਰ ਹੈ ਜਿਸ ਦੀ ਉਮਰ 35 ਸਾਲ ਹੈ। ਪੁਲਸ ਵੱਲੋਂ ਇਸ ਨੂੰ ਜਾਲੀ ਸਿੰਮ ਕਾਰਡ ਵੇਚਣ ਦੇ ਆਰੋਪ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਤਿਨ ਕੁਮਾਰ 2017 ਤੋਂ ਜਾਲੀ ਸਿਮ ਕਾਰਡ ਕੁਝ ਪੈਸਿਆਂ ਦੇ ਖਾਤਰ ਅੱਗੇ ਵੇਚ ਦਿੰਦਾ ਸੀ। ਇਸ ਦੀ ਭਣਕ ਏਅਰਟੇਲ ਦੇ ਹੈਡ ਔਫ਼ਿਸ ਚ ਪਤਾ ਲੱਗਿਆ ਤਾਂ ਚੰਡੀਗੜ੍ਹ ਦੇ ਨੋਡਲ ਅਫ਼ਸਰ ਵੱਲੋਂ ਇਸ ਦੀ ਸ਼ਿਕਾਇਤ ਨਾਭਾ ਕੋਤਵਾਲੀ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਵੱਲੋਂ ਕਾਰਵਾਈ ਕਰਕੇ ਇਸ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹ ਲੈਪਟਾਪ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਤੇ ਉੱਹ ਜਾਲੀ ਸਿਮ ਕਰਡ ਬਣਾਉਂਦਾ ਸੀ ਉਹ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਜਾਂਚ ਅਧਿਕਾਰੀ ਗੁਰਕੀਰਤ ਕੌਰ ਨੇ ਕਿਹਾ ਕਿ ਸਾਨੂੰ ਸਿਮ ਕੰਪਨੀ ਤੋਂ ਇਨਫਰਮੇਸ਼ਨ ਮਿਲੀ ਸੀ। ਜਤਿਨ ਕੁਮਾਰ ਨਾਮ ਦਾ ਰਿਟੇਲਰ ਏਅਰਟੈੱਲ ਕੰਪਨੀ ਦੇ ਸਿਮ ਕਾਰਡ ਐਕਟੀਵੇਟ ਕਰਕੇ ਜਾਲੀ ਤੌਰ ਤੇ ਵੇਚ ਰਿਹਾ ਹੈ। ਇਸ ਦੇ ਖ਼ਿਲਾਫ ਚਾਰ ਐਫ.ਆਈ.ਆਰ ਲਾਚ ਹੋਈਆਂ ਹਨ। 2017 ਤੋਂ ਜਾਲੀ ਸਿਮ ਕਾਰਡ ਕੁਝ ਪੈਸਿਆਂ ਦੇ ਖਾਤਰ ਅੱਗੇ ਵੇਚ ਦਿੰਦਾ ਸੀ। ਇਸ ਕੋਲੋ ਲੈਪਟਾਪ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਇਸਦੇ ਖਿਲਾਫ਼ ਵੱਖ-ਵੱਖ ਧਾਰਾਵਾਂ 420, 120 ਬੀ, 465, 467, 471 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸੁੰਨੀ ਥਾਂ ‘ਤੇ ਬੱਕਰੀਆਂ ਵਾਲੇ ਨਾਲ ਹੋਈ ਕਲੋਲ

htvteam

ਨਿੱਜੀ ਥਰਮਲ ਪਾਵਰ ਪਲਾਂਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਸਰਕਾਰ

Htv Punjabi

ਕੁੱਤਿਆਂ ਦੇ ਪਿਆਰ ਨੇ ਦੇਖੋ ਹੌਲਦਾਰ ਨਾਲ ਕੀ ਕਰਵਾ ਦਿੱਤਾ

htvteam

Leave a Comment