Htv Punjabi
Crime Punjab Video

ਕੁੜੀ ਨੇ ਮੁੰਡਾ ਨੂੰ ਵਿਆਹ ਕਰਵਾਉਣ ਤੋਂ ਕੀਤੀ ਨਾਂਹ, ਮੁੰਡੇ ਨੇ ਰਾਹ ਕਰਤਾ ਸਾਫ

ਕੈਨੇਡਾ ਚ ਕੁੜੀ ਦਾ ਕਾਤਿਲ ਸੰਗਰੂਰ ਪੁਲਿਸ ਵੱਲੋਂ ਕਾਬੂ
ਕੈਨੇਡਾ ਦੇ ਵਿੱਚ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ ਨੌਜਵਾਨ
ਕੁੜੀ ਨੂੰ ਵਿਆਹ ਦੇ ਲਈ ਕਰਦਾ ਸੀ ਤੰਗ, ਕੁੜੀ ਨੇ ਕੀਤੀ ਨਾਂਹ
ਜਿਸ ਤੋਂ ਬਾਅਦ ਕੁੜੀ ਦਾ ਕੀਤਾ ਕਤਲ ਕਨੇਡਾ ਤੋਂ ਭੱਜਿਆ ਪੰਜਾਬ
ਸੰਗਰੂਰ ਪੁਲਿਸ ਨੇ ਇੱਕ ਵੱਡੀ ਅੰਤਰਰਾਸ਼ਟਰੀ ਸਫਲਤਾ ਹਾਸਲ ਕਰਦੇ ਹੋਏ ਕੈਨੇਡਾ ਵਿੱਚ ਇੱਕ ਪੰਜਾਬੀ ਲੜਕੀ ਦਾ ਕਤਲ ਕਰਕੇ ਭਾਰਤ ਫਰਾਰ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਵਿਆਹ ਤੋਂ ਇਨਕਾਰ ਕਰਨ ‘ਤੇ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਵਾਪਸ ਆ ਕੇ ਪਰਿਵਾਰ ਨੂੰ ਵੀ ਧਮਕੀਆਂ ਦੇ ਰਿਹਾ ਸੀ। ਦੇਖੋ ਸਾਡੀ ਇਹ ਵਿਸ਼ੇਸ਼ ਰਿਪੋਰਟ।

ਸੰਗਰੂਰ ਦੇ ਐੱਸ.ਐੱਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ ਨੇ ਖੁਲਾਸਾ ਕੀਤਾ ਕਿ ਮੁਲਜ਼ਮ ਮਨਪ੍ਰੀਤ ਸਿੰਘ ਨੇ ਕੈਨੇਡਾ ਦੇ ਓਨਟਾਰੀਓ ਵਿੱਚ ਅਮਨਪ੍ਰੀਤ ਕੌਰ ਸੇਠੀ ਦਾ ਕਤਲ ਕੀਤਾ ਸੀ। ਲੜਕੀ ਵੱਲੋਂ ਵਿਆਹ ਤੋਂ ਮਨ੍ਹਾ ਕਰਨ ‘ਤੇ ਉਸ ਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ।

ਕਤਲ ਤੋਂ ਬਾਅਦ ਮੁਲਜ਼ਮ ਭਾਰਤ ਫਰਾਰ ਹੋ ਗਿਆ ਅਤੇ ਲੜਕੀ ਦੇ ਸੰਗਰੂਰ ਰਹਿੰਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਉਸ ਨੇ ਪਰਿਵਾਰ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਸਨ।ਪੁਲਿਸ ਨੇ ਸਾਈਬਰ ਕ੍ਰਾਈਮ ਅਤੇ ਸੀਆਈਏ ਸਟਾਫ ਦੀ ਮਦਦ ਨਾਲ ਤਕਨੀਕੀ ਜਾਂਚ ਕਰਦੇ ਹੋਏ ਮੁਲਜ਼ਮ ਮਨਪ੍ਰੀਤ ਸਿੰਘ ਨੂੰ 15 ਜਨਵਰੀ 2026 ਨੂੰ ਕਾਬੂ ਕਰ ਲਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੀ ਧੀ ਨੇ ਵਿਦੇਸ਼ ‘ਚ ਗੱਡੇ ਝੰਡੇ, ਨੌਜਵਾਨਾਂ ਪੀੜੀ ਲਈ ਬਣੀ ਮਿਸਾਲ

htvteam

ਬੱਚਿਆਂ ਦੇ ਸਾਹਮਣੇ ਹੀ ਮਾਸਟਰਾਂ ਨੇ ਕਲਾਸ ‘ਚ ਕੀਤਾ ਸ਼ਰਮਨਾਕ ਕਾਰਾ; ਦੇਖੋ ਵੀਡੀਓ

htvteam

ਸਕਾ ਭਰਾ ਹੀ ਭੈਣ ਨਾਲ ਕਰ ਗਿਆ ਕਾਂ। ਡ

htvteam

Leave a Comment