Htv Punjabi
Punjab Video

ਕੜਾਕੇ ਦੀ ਧੁੱਪ ਚ ਲੋਕਾਂ ਦਾ ਵਧਿਆ ਪਾਰਾ

ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਕਾਰੋਬਾਰੀ ਪਰੇਸ਼ਾਨ
ਕਿਹਾ ਕਾਰੋਬਾਰ ਵਿੱਚ ਹੋ ਰਿਹਾ ਵੱਡਾ ਨੁਕਸਾਨ
ਸਮੇਂ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਮੁਰੰਮਤ
ਲੁਧਿਆਣਾ ਬਿਜਲੀ ਵਿਭਾਗ ਦੇ ਚੀਫ ਇੰਜੀਨੀਅਰ ਨੇ ਕਿਹਾ ਅਫਵਾਵਾਂ ਤੋਂ ਬਚੋ
ਰੂਟੀਨ ਮੁਰੰਮਤ ਦਾ ਹਿੱਸਾ ,ਨਹੀਂ ਹਨ ਕੋਈ ਲੰਬੇ ਕੱਟ
ਇਸ ਵਾਰ ਗਰਮੀ ਨੇ ਪੰਜਾਬ ਵਿੱਚ ਸਮੇਂ ਤੋਂ ਪਹਿਲਾਂ ਦਸਤਕ ਦਿੱਤੀ ਹੈ। ਲਗਾਤਾਰ ਵਧ ਰਹੇ ਤਾਪਮਾਨ ਜਿੱਥੇ ਲੋਕਾਂ ਨੇ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ ਉੱਥੇ ਹੀ ਬਿਜਲੀ ਦੇ ਕੱਟਾਂ ਤੋਂ ਵੀ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ। ਸਿਰਫ ਆਮ ਲੋਕ ਹੀ ਨਹੀਂ ਸਗੋਂ ਕਾਰੋਬਾਰੀ ਵੀ ਇਹਨਾਂ ਕੱਟਾਂ ਕਾਰਨ ਪਰੇਸ਼ਾਨ ਨਜ਼ਰ ਆ ਰਹੇ ਹਨ । ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਬਿਜਲੀ ਕੱਟ ਦੇ ਸਮੇਂ ਦੀ ਲਿਸਟ ਵਾਇਰਲ ਹੋ ਰਹੀ ਹੈ ਜਿਸ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ਅਤੇ ਜਿਸ ਦੇ ਚਲਦਿਆ ਆਮ ਲੋਕਾਂ ਤੇ ਕਾਰੋਬਾਰੀਆਂ ਵਿੱਚ ਬਿਜਲੀ ਕੱਟ ਨੂੰ ਲੈ ਕੇ ਰੋਸ਼ ਨਜ਼ਰ ਆ ਰਿਹਾ ਹੈ । ਜਿਸ ਨੂੰ ਲੈ ਕੇ ਹੁਣ ਬਿਜਲੀ ਵਿਭਾਗ ਵੱਲੋਂ ਵੀ ਸਫਾਈ ਦਿੱਤੀ ਗਈ ਹੈ।।

ਇਸ ਮੌਕੇ ਤੇ ਬੋਲਦੇ ਹੋਏ ਕਾਰੋਬਾਰੀ ਬਾਦਿਸ਼ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਬਿਜਲੀ ਮਹਿਕਮੇ ਵੱਲੋਂ ਐਲਾਨੇ ਅਤੇ ਅਣਐਲਾਨੇ ਕੱਟਾਂ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ । ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਇੰਡਸਟਰੀ ਦਾ ਵੱਡਾ ਨੁਕਸਾਨ ਹੁੰਦਾ ਹੈ ਜਿਵੇਂ ਕਿ ਬਿਨਾਂ ਦੱਸੇ ਮਸ਼ੀਨਾਂ ਬੰਦ ਹੋਣ ਕਾਰਨ ਮਾਲ ਖਰਾਬ ਹੋ ਜਾਂਦਾ ਹੈ। ਜਾਂ ਫਿਰ ਭੱਠੀਆਂ ਨੂੰ ਮੁੜ ਗਰਮ ਕਰਨ ਲਈ ਲੰਬਾ ਸਮਾਂ ਅਤੇ ਬਿਜਲੀ ਦੀ ਖਪਤ ਹੁੰਦੀ ਹੈ ਅਤੇ ਵਿਹਲੀ ਬੈਠੀ ਲੇਬਰ ਨੂੰ ਵੀ ਤਨਖਾਹ ਦੇਣੀ ਪੈਂਦੀ ਹੈ । ਉਹਨਾਂ ਨੇ ਕਿਹਾ ਕਿ ਬਿਜਲੀ ਵਿਭਾਗ ਨੂੰ ਇਸ ਦੀ ਮੁਰੰਮਤ ਸਮਾਂ ਰਹਿੰਦੇ ਕਰਨੀ ਚਾਹੀਦੀ ਸੀ। ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਵੀ ਬੋਲਦੇ ਨਜ਼ਰ ਆਏ ਕਾਰੋਬਾਰੀ।

ਉੱਥੇ ਹੀ ਬਿਜਲੀ ਵਿਭਾਗ ਵੱਲੋਂ ਹੁਣ ਇਸ ਮਾਮਲੇ ਵਿੱਚ ਸਫਾਈ ਦਿੱਤੀ ਗਈ ਹੈ ਬਿਜਲੀ ਵਿਭਾਗ ਲੁਧਿਆਣਾ ਦੇ ਮੁਖ ਇੰਜੀਨੀਅਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਕਿ ਇਹ ਰੂਟੀਨ ਪ੍ਰੋਸੈਸ ਹੈ। ਉਹਨਾਂ ਨੇ ਇਹ ਜਾਣਕਾਰੀ ਆਮ ਸਾਂਝੀ ਕੀਤੀ ਸੀ ਪਰ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹਨੇ ਲੰਬੇ ਕੱਟ ਨਹੀਂ ਲੱਗਣੇ ਨਾ ਹੀ ਇਨੇ ਇਲਾਕਿਆਂ ਵਿੱਚ ਲੱਗਣੇ ਹਨ। ਬਿਜਲੀ ਦੀ ਮੁਰੰਮਤ ਲਈ ਸਿਰਫ ਚਾਰ ਘੰਟੇ ਬਿਜਲੀ ਬੰਦ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਅੰਦਰ ਹੀ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪਿੰਡਾਂ ਵਿੱਚ ਜਰੂਰ ਬਿਜਲੀ ਬੰਦ ਰਹੀ ਜਿਸ ਦਾ ਕਾਰਨ ਉਹਨਾਂ ਦਾ ਇੱਕ ਗਰਿਡ ਬੰਦ ਹੋ ਗਿਆ ਸੀ ਪਰ ਇਸ ਨੂੰ ਹੁਣ ਠੀਕ ਕਰ ਲਿਆ ਗਿਆ ਹੈ ਅਤੇ ਆਉਣ ਵਾਲੇ ਝੋਨੇ ਦੀ ਬਿਜਾਈ ਦੇ ਸੀਜ਼ਨ ਲਈ ਵੀ ਉਹਨਾਂ ਕੋਲ ਪੁਖਤਾ ਪ੍ਰਬੰਧ ਹਨ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

2 ਜਵਾਕਾਂ ਦੀ ਮਾਂ ਨੇ ਭਰਾ ਬਣਾਕੇ ਚੜ੍ਹਦੀ ਉਮਰ ਦੇ ਮੁੰਡੇ ਨਾਲ ਬਣਾਏ ਸ਼ਰੀਰਿਕ ਸਬੰਧ ? ਪਰ ਜਦੋਂ ਘਰਦੇ ਕਰਨ ਲੱਗੇ ਮੁੰਡੇ ਦਾ ਵਿਆਹ,ਤਾਂ ਪਾ ਲਈ ਭਸੂੜੀ live,

Htv Punjabi

14 ਪਿੰਡਾ ਦੇ ਲੋਕਾਂ ਨੂੰ ਨਹੀਂ ਮਿਲੀ 6 ਮਹੀਨਿਆਂ ਤੋਂ ਆਹ ਚੀਜ਼

htvteam

ਮੋਬਾਈਲ ਨਾ ਦੇਣ ਤੇ ਮਾ/ ਰਤੀ ਪ੍ਰਵਾਸਨ ?

htvteam

Leave a Comment