ਮੁੰਬਈ ਨੂੰ ਪੀਓਕੇ ਦੱਸਣ ਵਾਲੇ ਅਤੇ ਡਰੱਗ ਮਾਮਲੇ ‘ਚ ਬਾਲੀਵੁੱਡ ਨੂੰ ਘੜੀਸਣ ਤੋਂ ਬਾਅਦ ਕੰਗਨਾ ਰਣੌਤ ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ। ਫਿਲਹਾਲ ਉਹ ਮਨਾਲੀ ‘ਚ ਹੈ ਪਰ ਉਨ੍ਹਾਂ ਨੇ ਮੁੜ ਕੇ ਮੁੰਬਈ ਆਉਣਾ ਹੈ, ਉਨ੍ਹਾਂ ਦੀਆਂ ਚਾਰ ਫਿਲਮਾਂ ‘ਤੇਜਸ, ਧਾਕੜ, ਥਲਾeਵੀ ਅਤੇ ਇਮਲੀ ਕਤਾਰ ‘ਚ ਹਨ। ਟ੍ਰੇਡ ਐਨਾਲਿਸਟ ਅਤੁਲ ਮੋਹਨ ਦੀ ਮੰਈਏ ਤਾਂ ਕੰਗਨਾ ਦੀ ਹਰ ਫਿਲਮ ਦਾ ਐਵਰਜ ਬਜਟ ( ਕੰਗਨਾ ਦੀ ਫੀਸ, ਮੈਕਿੰਗ, ਮਾਰਕਟਿੰਗ ਨੂੰ ਮਿਲਾ ਕੇ) 60 ਤੋਂ 70 ਕਰੋੜ ਬਣ ਜਾਂਦਾ ਹੈ। ਇਸ ਹਿਸਾਬ ਨਾਲ ਕੰਗਨਾ ‘ਤੇ ਬਾਲੀਵੁੱਡ ਦੇ 250-300 ਕਰੋੜ ਦਾਅ ‘ਤੇ ਲੱਗੇ ਹੋਏ ਹਨ।
ਸ਼ਿਵ ਸੈਨਾ ਦੇ ਨਾਲ ਵਿਵਾਦ ਦੇ ਕਾਰਨ ਮਹਾਰਾਸ਼ਟਰ ‘ਚ ਕੰਗਨਾ ਦੀਆਂ ਫਿਲਮਾਂ ਦਾ ਵਿਰੋਧ ਹੋ ਸਕਦਾ ਹੈ। ਅਤੁਲ ਮੋਹਨ ਕਹਿੰਦੇ ਹਨ ਕਿ ਕੰਗਨਾ ਨੂੰ ਇਹ ਪਹਿਲਾਂ ਹੀ ਕਲੀਅਰ ਸੀ ਕੇ ਵੱਡੇ ਪ੍ਰੋਡੰਕਸ਼ਨ ਹਾਊਸ ਉਨ੍ਹਾਂ ਨੂੰ ਕੰਮ ਨਹੀਂ ਦੇਣਗੇ। ਇਸ ਲਈ ਉਹਨਾਂ ਨੇ ਆਪਣਾ ਪ੍ਰੋਡੰਕਸ਼ਨ ਹਾਊਸ ਸ਼ੁਰੂ ਕਰ ਲਿਆ ਸੀ। ਇਸ ਦੇ ਇਲਾਵਾ ਉਹ ਅਜਿਹੇ ਲੋਕਾਂ ਦੇ ਨਾਲ ਕੰਮ ਕਰ ਰਹੀ ਹੈ, ਜਿਹੜੇ ਨਾਨ-ਸਟੂਡੀਓ ਹਨ ਜਾਂ ਨਾਨ-ਬਿਲ ਫਿਲਮਮੇਕਰ ਹਨ। ਉਹ ਸਭ ਕੁੱਝ ਆਪਣੇ ਦਮ ‘ਤੇ ਕਰਦੀ ਹੈ ਉਹ ਕਿਸੇ ‘ਤੇ ਨਿਰਭਰ ਨਹੀਂ ਰਹਿੰਦੀ।
ਕੰਗਨਾ ਦੀ ਕੁੱਲ ਸੰਪਤੀ ਦੀ ਗੱਲ ਕੀਤੀ ਜਾਵੇ ਤਾਂ ਇਹ 96 ਕਰੋੜ ਤੋਂ ਜਿਆਦਾ ਦੀ ਹੈ, ਇਸ ‘ਚ ਉਹਨਾਂ ਨੇ ਤਿੰਨ ਘਰ ਅਤੇ ਦੋ ਕਾਰਾਂ ਸ਼ਾਮਿਲ ਹਨ। ਉਹਨਾਂ ਦੀ ਖਾਸ ਤੌਰ ਤੇ ਕਮਾਰੀ ਫਿਲਮਾਂ ਅਤੇ ਬ੍ਰਾਂਡ ਐਂਡਰੋਸਮੈਂਟ ਤੋਂ ਹੁੰਦੀ ਹੈ।
ਕਾਬਿਲੇਗੌਰ ਹੈ ਕਿ ਕੰਗਨਾ ਬਾਲੀਵੁੱਡ ਦੀ ਸਭ ਤੋਂ ਜਿਆਦਾ ਫੀਸ ਲੈਣ ਵਾਲੀ ਅਦਾਕਾਰਾ ਹੈ। ਅਤੁਲ ਦੇ ਅਨੁਸਾਰ ਕੰਗਨਾ ਇਕ ਫਿਲਮ ਦੇ ਲਈ 17 ਤੋਂ 18 ਕਰੋੜ ਰੁਪਏ ਚਾਰਜ ਕਰਦੀ ਹੈ। ਆਉਣ ਵਾਲੀ ਫਿਲਮ ‘ਧਾਕੜ’ ਦੇ ਲਈ ਉਨ੍ਹਾਂ ਨੇ ਤਕਰੀਬਨ 21 ਕਰੋੜ ਰੁਪਏ ਲਏ ਹਨ।
ਜੇਕਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕੰਗਨਾ ਨੇ ਸੁਸ਼ਾਂਤ ਰਾਜਪੂਤ ਦੀ ਮੌਤ ਦੀ ਖਬਰ ਤੋਂ ਬਾਅਦ ਤੇਵਰ ਹੋਰ ਗਰਮ ਕਰ ਲਏ ਸਨ, ਉਹਨਾਂ ਜਿੱਥੇ ਮੁੰਬਈ ਨੂੰ ਪੀਓਕੇ ਨਾਲ ਜੋੜ ਕੇ ਸੰਬੋਧਨ ਕੀਤਾ ਸੀ ਜਿਸ ਤੋਂ ਬਾਅਦ ਸ਼ਿਵ ਸੈਨਾ ਵੱਲੋਂ ਕੰਗਨਾ ਦਾ ਵਿਰੋਧ ਕੀਤਾ ਗਿਆ ਸੀ ਤਾਂ ਦੂਸਰੇ ਪਾਸੇ ਬੀਐਮਸੀ ਵਲੋ ਉਹਨਾਂ ਦਾ ਆਫਿਸ ਤੋੜ ਦਿੱਤਾ ਗਿਆ ਸੀ।