ਮਾਮਲਾ ਹੈ ਜਿਲ੍ਹਾ ਕਪੂਰਥਲਾ ਦੇ ਥਾਣਾ ਫੱਤੂਢੀਗਾਂ ਦੇ ਅਧੀਨ ਪੈਂਦੇ ਪਿੰਡ ਪ੍ਰਵੇਜ਼ ਨਗਰ ਦਾ, ਜਿੱਥੇ ਬਿਹਾਰ ਤੋਂ ਆਇਆ ਇੱਕ ਪਰਿਵਾਰ ਆਪਣੀ 5 ਸਾਲ ਦੀ ਮਾਸੂਮ ਬੱਚੀ ਦੇ ਨਾਲ ਇਸ ਪਿੰਡ ‘ਚ ਇੱਕ ਪਲਾਟ ‘ਚ ਬਣੇ ਕਮਰੇ ‘ਚ ਕਿਰਾਏ ਤੇ ਰਹਿੰਦਾ ਸੀ | ਓਥੇ ਹੀ ਦੂਜੇ ਕਮਰੇ ‘ਚ ਬਿਹਾਰ ਤੋਂ ਆਇਆ ਇਹ ਵਹਿਸ਼ੀ ਇਨਸਾਨ ਵੀ ਰਹਿੰਦਾ ਸੀ, ਜੋ ਕਿ ਕਦੇ ਕਦੇ ਹੀ ਇਥੇ ਆਉਂਦਾ ਸੀ |
ਬੀਤੇ ਦਿਨ ਬੱਚੀ ਦੇ ਮਾਪੇ ਆਪਣੀ ਬੱਚੀ ਨੂੰ ਕਮਰੇ ‘ਚ ਛੱਡ ਬਾਹਰੋਂ ਗੇਟ ਨੂੰ ਜਿੰਦਰਾ ਲਗਾ ਕੰਮ ਤੇ ਚਲਾ ਗਿਆ | ਉਸਤੋਂ ਬਾਅਦ ਇਸ ਵਹਿਸ਼ੀ ਨੇ ਕੰਧ ਟੱਪ ਕੇ ਇਸ ਬੱਚੀ ਨਾਲ ਜੋ ਕੁੱਝ ਕੀਤਾ ਕਿ ਬੱਚੀ ਦੀਆਂ ਚੀਕਾਂ ਸੁਣ ਕੰਧਾਂ ਵੀ ਹਿੱਲ ਗਈਆਂ |
previous post