Htv Punjabi
Punjab Video

ਗੇਮ ਖੇਡਣ ਦੇ ਬ/ਹਾਨੇ ਘਰ ਬੁ/ਲਾਕੇ ਮੁੰਡਿ/ਆਂ ਨੇ ਕੀਤੀ ਕਰ/ਤੂਤ, ਬਣਾਈ ਵੀਡੀਓ

ਲੁਧਿਆਣਾ ਚ 9ਵੀਂ ਜਮਾਤ ਦੇ ਵਿਦਿਆਰਥੀ ਨੂੰ ਬੰਧਕ ਬਣਾ ਕੇ ਕੁੱਟਿਆ

ਦੂਸਰੇ ਮੁੰਡਿਆਂ ਨੇ ਉਸਨੂੰ ਖੇਡ ਦੇ ਬਹਾਨੇ ਬੁਲਾਇਆ ਘਰ
ਇੱਕ ਵੀਡੀਓ ਬਣਾਕੇ ਸੋਸ਼ਲ ਮੀਡੀਆ ‘ਤੇ ਕੀਤਾ ਵਾਇਰਲ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਲੁਧਿਆਣਾ ਵਿੱਚ, 10ਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੇ 9ਵੀਂ ਜਮਾਤ ਦੇ ਇੱਕ ਵਿਦਿਆਰਥੀ ਨੂੰ ਬੰਧਕ ਬਣਾ ਲਿਆ ਅਤੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।ਅਤੇ ਉਸਦੀ ਪੂਰੀ ਘਟਨਾ ਦਾ ਵੀਡੀਓ ਵੀ ਬਣਾਇਆ ਅਤੇ ਇਸਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਜਦੋਂ ਵਿਦਿਆਰਥੀ ਦੀ ਹਾਲਤ ਵਿਗੜ ਗਈ ਤਾਂ ਉਸਨੂੰ ਦੇਰ ਰਾਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸਦੀ ਛਾਤੀ ਵਿੱਚ ਦਰਦ ਹੈ। ਵਿਦਿਆਰਥੀ ਗੁਰੂ ਅਰਜੁਨ ਦੇਵ ਨਗਰ ਦਾ ਰਹਿਣ ਵਾਲਾ ਹੈ। ਇਸ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਉਧਰ ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਉਸਦਾ ਬੇਟਾ ਦਸਵੀਂ ਕਲਾਸ ਦੇ ਤਿੰਨ ਵਿਦਿਆਰਥੀਆਂ ਵੱਲੋਂ ਸੱਦਿਆ ਗਿਆ ਸੀ ਉੱਥੇ ਉਸ ਨੂੰ ਗੇਮ ਦੇ ਬਹਾਨੇ ਬੁਲਾਇਆ ਗਿਆ ਸੀ ਅਤੇ ਬਾਅਦ ਵਿੱਚ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਕਿਹਾ ਕਿ ਜਿੱਥੇ ਉਹਨਾਂ ਦੇ ਬੇਟੇ ਦੇ ਕਾਫੀ ਸੱਟਾਂ ਲੱਗੀਆਂ ਨੇ ਅਤੇ ਉਹ ਘਬਰਾਹਟ ਵਿੱਚ ਸੀ ਕਿਹਾ ਕਿ ਇਸੇ ਮਾਮਲੇ ਦੇ ਵਿੱਚ ਉਹਨਾਂ ਨੇ ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਇਸ ਦੌਰਾਨ ਪਿਤਾ ਨੇ ਉਕਤ ਨੌਜਵਾਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਪੀੜਤ ਵਿਦਿਆਰਥੀ ਨੇ ਦੱਸਿਆ ਕਿ ਦਸਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੇ ਉਸਨੂੰ ਥੱਪੜ ਮਾਰਿਆ ਅਤੇ ਜੁੱਤੀਆਂ ਨਾਲ ਕੁੱਟਿਆ। ਜਿਹੜੇ ਨੌਜਵਾਨ ਉਸਨੂੰ ਕੁੱਟ ਰਹੇ ਸਨ ਉਹ ਉਸਨੂੰ ਦੱਸ ਰਹੇ ਸਨ ਕਿ ਉਸਨੇ ਇੱਕ ਜਾਅਲੀ ਆਈਡੀ ਬਣਾਈ ਹੈ ਅਤੇ ਇੰਸਟਾਗ੍ਰਾਮ ‘ਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਹੈ ਜਦੋਂ ਕਿ ਉਸਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਪੀੜਤ ਪਰਿਵਾਰ ਅਨੁਸਾਰ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਅੱਜ ਉਹ ਸਕੂਲ ਪ੍ਰਸ਼ਾਸਨ ਨਾਲ ਵੀ ਸੰਪਰਕ ਕਰਨਗੇ ਅਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਨਗੇ।

ਇਸ ਮਾਮਲੇ ਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਿਲਹਾਲ ਉਹਨਾਂ ਕੋਲ ਇਸ ਸਬੰਧੀ ਸ਼ਿਕਾਇਤ ਆਈ ਹੈ ਤੇ ਸ਼ਿਕਾਇਤ ਦੇ ਆਧਾਰ ਤੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ ਨੇ ਦੇਖੋ ਹੜ੍ਹ ਪੀੜਤ ਲੋਕਾਂ ਦੀ ਕੀ ਕੀਤੀ ਮਦਦ ?

htvteam

ਗੋਰੇ ਨੇ ਇਸ ਪੰਜਾਬੀ ਵੈਦ ਦੇ ਤਗੜੇ ਫੈਨ; ਦੇਖੋ ਕਿਵੇਂ ਗੋਰੀਆਂ ਅੰਗਰੇਜ਼ਨਾਂ ਫੋਨ ਕਰਕੇ ਪੁੱਛੀਆਂ ਦੀਆਂ ਨੇ ਨੁਸਖੇ

htvteam

ਆਖਿਰ ਕਿਉਂ ਡੀਸੀ ਨੂੰ ਪਿਆ ਰੋ ਣਾ

htvteam

Leave a Comment