Htv Punjabi
Crime Punjab Video

ਘਰ ਢਾਉਣ ਸਮੇਂ ਜਨਾਨੀ ਹੋ ਗਈ ਤੱਤੀ

ਨਸ਼ੇ ਵਿਰੁੱਧ ਮਾਨਸਾ ਦੇ ਪਿੰਡ ਨਰਿੰਦਰਪੁਰਾ ਵਿੱਚ ਕੀਤੀ ਕਾਰਵਾਈ
ਪਿੰਡ ਦੇ ਨਜਾਇਜ਼ ਕਬਜ਼ੇ ਨੂੰ ਕਰਵਾਇਆ ਖਾਲੀ
ਪਰਿਵਾਰ ਤੇ ਪਹਿਲਾਂ ਹਨ ਕਈ ਪਰਚੇ
ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਹਰ ਸ਼ਹਿਰ ਹਰ ਪਿੰਡ ਵਿੱਚ ਨਸ਼ਾ ਤਸਕਰਾਂ ਦੇ ਘਰ ਢਾਏ ਜਾ ਰਹੇ ਹਨ ਜਿਸਦੇ ਤਹਿਤ ਅੱਜ ਮਾਨਸਾ ਦੇ ਪਿੰਡ ਨਰਿੰਦਰਪੁਰਾ ਵਿੱਚ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਢਾ ਕੇ ਖਾਲੀ ਕਰਵਾਇਆ ਗਿਆ ਉਸ ਮੌਕੇ ਸਿਵਿਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਮੌਜੂਦ ਸਨ। ਦੂਸਰੇ ਪਾਸੇ ਜਿਸ ਪਰਿਵਾਰ ਦਾ ਘਰ ਢਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਤੇ ਨਹੀਂ ਕੋਈ ਪਰਚਾ। ਪਿੰਡ ਦੀ ਰੰਜਿਸ਼ ਕਾਰਨ ਸਰਪੰਚ ਨੇ ਸਾਡੇ ਘਰ ਦਾ ਲਿਖਵਾਇਆ ਨਾਮ।

ਅੱਜ ਮਾਨਸਾ ਦੇ ਪਿੰਡ ਨਰਿੰਦਰਪੁਰਾ ਵਿੱਚ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕੀਤੀ ਗਈ ਜਿਸ ਮੌਕੇ ਜਾਣਕਾਰੀ ਦਿੰਦੇ ਆਂ ਪਿੰਡ ਦੇ ਪੰਚਾਇਤ ਅਫਸਰ ਅਤੇ ਸਿਵਿਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਇਸ ਪਰਿਵਾਰ ਉੱਪਰ ਨਸ਼ਾ ਤਸਕਰੀ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਹਨਾਂ ਨੇ ਪਿੰਡ ਦੀ ਇਸ ਥਾਂ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਖਾਲੀ ਕਰਵਾਇਆ ਹੈ ਅਤੇ ਪਿੰਡ ਨੇ ਇਸ ਵਜੋਂ ਲੱਡੂ ਵੀ ਵੰਡੇ ਹਨ ਅਤੇ ਖੁਸ਼ੀ ਮਨਾਈ ਹੈ ਕਿ ਨਜਾਇਜ਼ ਕਬਜ਼ਾ ਖਾਲੀ ਕੀਤਾ ਗਿਆ ਹੈ। ਪਰ ਦੂਸਰੇ ਪਾਸੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਕਿਸੇ ਉੱਪਰ ਵੀ ਪਰਚਾ ਦਰਜ ਨਹੀਂ ਕੀਤਾ ਗਿਆ ਤੇ ਨਾ ਹੀ ਸਾਡੇ ਪਰਿਵਾਰ ਵਿੱਚੋਂ ਕੋਈ ਨਸ਼ਾ ਵੇਚਦਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੜਾਕੇ ਦੀ ਠੰਡ ‘ਚ ਰਾਹਗੀਰਾਂ ਨੇ ਫੜ ਲਈ ਜਨਾਨੀ; ਅੱਧੀ ਰਾਤ ਕਰਨ ਜਾ ਰਹੀ ਸੀ ਭਿਆਨਕ ਕਾਰਾ

htvteam

ਖਨੋਰੀ ਬਾਰਡਰ ਤੇ ਗਰਜਿਆ ਭਾਨਾ ਸਿੱਧੂ

htvteam

ਦੁੱਧ ਉਬਾਲਣ ਤੇ ਨਿਕਲਿਆ ਕੁੱਝ ਅਜਿਹਾ ਦੇਖਕੇ

htvteam

Leave a Comment