Htv Punjabi
Punjab

ਚੀਫ ਜਸਟਿਸ ਬੋਬੜੇ ਦੀ ਮਾਂ ਦੇ ਨਾਲ ਹੋਈ ਢਾਈ ਕਰੋੜ ਦੀ ਧੋਖਾਧੜੀ….

ਚੀਫ ਜਸਟਿਸ ਐੱਸਏ ਬੋਬੜੇ ਦੀ ਮਾਂ ਦੀ ਪਰਿਵਾਰਕ ਸੰਪਤੀ ਦੀ ਦੇਖਭਾਲ ਕਰਨ ਵਾਲੇ ਇਕ ਵਿਆਕਤੀ ਨੂੰ ਢਾਈ ਕਰੋੜ ਦੀ ਧੋਖਾਧੜੀ ਕਰਨ ਦੇ ਇਲਜ਼ਾਮਾਂ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਮੁਲਜ਼ਮ ਤਾਪਸ ਘੋਸ਼ ਨੂੰ 8 ਦਸੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਨਾਗਪੁਰ ਪੁਲਿਸ ਦਾ ਇਕ ਵਿਸ਼ੇਸ਼ ਜਾਂਚ ਦਲ ਇਸ ਮਾਮਲੇ ਦੀ ਛਾਣਬੀਣ ਕਰ ਰਿਹਾ ਹੈ।

ਅਧਿਕਾਰੀਆਂ ਨੇ ਕਿਹਾ ਹੈ ਕਿ ਅਕਾਸ਼ਵਾਣੀ ਚੌਂਕ ਦੇ ਨਜ਼ਦੀਕ ਬੋਬੜੇ ਪਰਿਵਾਰ ਦੀ ਸੰਪਤੀ ਹੈ, ਜਿਸਦਾ ਨਾਂਅ ‘ਸੀਡਨ ਲਾਂਨ’ ਹੈ। ਉਹਨਾ ਨੇ ਕਿਹਾ ਹੈ ਕਿ ਵਿਆਹਾਂ ਦੇ ਸਮਾਨਗਮਾਂ ‘ਚ ਇਸ ਨੂੰ ਕਿਰਾਏ ‘ਤੇ ਦਿੱਤਾ ਜਾਂਦਾ ਹੈ। ਜਸਟਿਸ ਬੋਬਲੜੇ ਦੀ ਮਾਂ ਇਸ ਸੰਪਤੀ ਦੀ ਮਾਲਿਕ ਹੈ ਅਤੇ ਘੋਸ਼ ਨੂੰ ਇਸਦੀ ਦੇਖਭਾਲ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਸੀ।

ਘੋਸ਼ ਪਿਛਲੇ ਦੱਸ ਸਾਲ ਤੋਂ ਸੰਪਤੀ ਦਾ ਮੈਨੇਜਮੈਂਟ ਸਾਂਭ ਰਿਹਾ ਸੀ ਅਤੇ ਵਿੱਤੀ ਦੇਖਭਾਲ ਵੀ ਕਰ ਰਿਹਾ ਸੀ। ਮੁਕਤਾ ਬੋਬੜੇ ਦੀ ਉਮਰ ਅਤੇ ਹਲਕੀ ਸਿਹਤ ਦੀ ਫਾਰਿਦਾ ਚੁੱਕ ਕੇ ਘੋਸ਼ ਨੇ ਕਥਿਤ ਤੌਰ ‘ਤੇ ਲਾਂਨ ਦੀ ਫਰਜ਼ੀ ਰਸੀਦ ਬਣਾਈ ਅਤੇ ਢਾਈ ਕਰੋੜ ਰੁਪਏ ਦਾ ਘਪਲਾ ਕੀਤਾ। ਲਾਕਡਾਊਨ ਦੇ ਦੌਰਾਨ ਬੁਕਿੰਗ ਰੱਦ ਹੋਣ ਦੇ ਬਾਅਦ ਵੀ ਲੋਕਾਂ ਨੂੰ ਪੈਸੇ ਵਾਪਿਸ ਨਾ ਦੇਣ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ। ਅਗਸਤ ‘ਚ ਮੁਕਤਾ ਨੇ ਧੋਖਾਥੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਬਾਅਦ ਜਾਂਚ ਟੀਮ ਬਣਾਈ ਗਈ।

Related posts

ਲਓ ਹੁਣ ਜਲਦ ਹੋਊ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ? ਪੁਲਿਸ ਨੇ ਬਣਾ ਲਿਆ Plan B

htvteam

ਵੱਡੀ ਖ਼ਬਰ ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਤੇ ਹਮਲੇ ਦਾ ਖਦਸ਼ਾ

htvteam

ਲਾਰੈਂਸ ਬਿਸ਼ਨੋਈ ਨੂੰ ਭਜਾਉਣ ਦੀ ਕੋਸ਼ਿਸ਼ ?

htvteam