Htv Punjabi
Punjab Video

ਚੱਲਦੀ ਬੱਸ ਚੋਂ ਆਉਣ ਲੱਗੀਆਂ ਅਜੀਬ ਅਵਾਜ਼ਾਂ

ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਲਾਕੇ ‘ਚ ਪੈ ਰਹੀ ਸੰਘਣੀ ਧੁੰਦ ਕਾਰਨ ਮੰਗਲਵਾਰ ਤੜਕਸਾਰ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਸੰਗਰੂਰ ਤੋਂ ਆ ਰਹੀ ਇਕ ਪੀ.ਆਰ.ਟੀ.ਸੀ ਬੱਸ ਤੇ ਡੀਏਪੀ ਖਾਦ ਦੇ ਭਰੇ ਇਕ ਟਰੱਕ-ਟਰਾਲੇ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ।
ਇਹ ਹਾਦਸਾ ਭਵਾਨੀਗੜ੍ਹ ਵਿਖੇ ਬਲਿਆਲ ਕੱਟ ਨੇੜੇ ਵਾਪਰਿਆ, ਜਦੋਂ ਟਰੱਕ ਸਰਵਿਸ ਲੇਨ ਨੂੰ ਮੁੜ ਰਿਹਾ ਸੀ।

ਦੋਹਾਂ ਵਾਹਨਾਂ ਦੇ ਟਕਰਾਉਣ ਮਗਰੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਆਸਪਾਸ ਦੇ ਲੋਕ ਡਰ ਗਏ ਤੇ ਘਟਨਾ ਸਥਾਨ ‘ਤੇ ਚੀਕ-ਚਿਹਾੜਾ ਮੱਚ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਉਕਤ ਹਾਦਸੇ ਵਿੱਚ ਬੱਸ ਕੰਡਕਟਰ ਸਮੇਤ ਅੱਧੀ ਦਰਜਨ ਦੇ ਕਰੀਬ ਮੁਸਾਫਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦੋਂਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਸਾਰੇ ਜਖ਼ਮੀਆਂ ਨੂੰ ਇਲਾਜ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦਾ ਉੱਦਮ , ਮੁਫਤ ‘ਚ ਲਵਾਕੇ ਦਿੱਤਾ ਪੱਤਰਕਾਰ ਦੇ ਬੇਟੇ ਦਾ ਵੀਜ਼ਾ

htvteam

ਲੋਕਾਂ ਨੇ ਚੱਕ ਲਏ ਸਾਇਕਲ, ਕਾਰਾ, ਮੋਟਰਸਾਇਕਲਾਂ ‘ਤੇ ਪਾਏ ਕੱਪੜੇ

htvteam

ਘਰਵਾਲੇ ਦੇ ਸ਼ੱਕ ਨੇ ਦੇਖੋ ਕਿਵੇਂ ਬਣਾਈ ਸੁਨੱਖੀ ਜਨਾਨੀ ਡਾਇਨ

htvteam

Leave a Comment