ਇਹ ਤਸਵੀਰਾਂ ਪਠਾਨਕੋਟ ਦੀ ਸਰਨਾ ਦਾਣਾ ਮੰਡੀਆ ਦੀਆਂ ਨੇ ਜਿੱਥੇ ਉਸ ਸਮੇਂ ਮੰਡੀ ‘ਚ ਫੜਾ ਤਫੜੀ ਮੱਚ ਗਈ ਜਦੋਂ ਬੀਤੀ ਰਾਤ ਵਿਜੀਲੈਂਸ ਵਿਭਾਗ ਦੀ ਟੀਮ ਨੇ ਅਚਾਨਕ ਦਾਣਾ ਮੰਡੀ ਚ ਛਾਪਾ ਮਾਰ ਦਿੱਤਾ ,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਅਧਿਕਾਰੀ ਝੋਨੇ ਦੀਆਂ ਬੋਰੀਆਂ ਦੀ ਚੈਕਿੰਗ ਕਰਦੇ ਨਜ਼ਰ ਆ ਰਹੇ ਲੀਡਰਾਂ ਅਤੇ ਭ੍ਰਿਸ਼ਟਾਚਾਰੀ ਅਫਸਰਾਂ ਦੇ ਘਰ ਤਾਂ ਰੇਡ ਪੈਂਦੀ ਦੇਖੀ ਸੀ ਪਰ ਦਾਣਾ ਮੰਡੀ ਵਾਲਾ ਮਾਮਲਾ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲਾ ,ਹਜੇ ਤੱਕ ਇਹ ਗੱਲ ਤਾਂ ਸਾਹਮਣੇ ਨਹੀਂ ਕਿ ਵਿਜੀਲੈਂਸ ਵਿਭਾਗ ਨੇ ਅਚਾਨਕ ਰਾਤ ਨੂੰ ਮੰਡੀ ਚ ਛਾਪਾ ਕਿਉ ਮਾਰਿਆ ਪਰ ਉਥੇ ਆੜਤੀਆਂ ਭਾਈਚਾਰਾ ਇਸ ਛਾਪੇ ਉਪਰੰਤ ਗੁੱਸੇ ਵਿੱਚ ਨਜ਼ਰ ਆਇਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆੜਤੀਆਂ ਨੇ ਸਰਕਾਰ ਨੂੰ ਖਰੀਆਂ -ਖਰੀਆਂ ਸੁਣਾਈਆਂ ਨੇ ਕਿਹਾ ਸਾਨੂੰ ਜਾਣਬੁਝਕੇ ਤੰਗ ਕੀਤਾ ਜਾ ਰਿਹਾ,,,,,,,,,,
ਆੜਤੀਆਂ ਨੇ ਇਸ ਮੌਕੇ ਸਰਕਾਰ ਨਾਲ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਕੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਨਸ਼ੇ ਦੇ ਸੌਦਾਗਰ ਤਾਂ ਫੜ ਨਹੀਂ ਹੁੰਦੇ ਸਰਕਾਰ ਸਾਡੇ ਪਿੱਛੇ ਪਈ ਐ ,ਇਸਦੇ ਨਾਲ ਉਨ੍ਹਾਂ ਕਿਹਾ ਕੀ ਫੜ ਚੈਕ ਕਰ ਲੈਣ ਜੇਕਰ ਕੁਝ ਗਲਤ ਪਾਇਆ ਜਾਂਦਾ ਤਾਂ ਅਸੀ ਸਜਾ ਦੇ ਹੱਕਦਾਰ ਹਾਂ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..