ਮਾਮਲਾ ਇਸ ਤਰ੍ਹਾਂ ਹੈ, ਫਿਰੋਜਪੁਰ ਦੇ ਪਿੰਡ ਲੱਖੋਕੇ ਕੇ ਬਹਿਰਾਮ ਦੀ ਰਹਿਣ ਵਾਲੀ 25 ਸਾਲ ਦੀ ਅਮਨਦੀਪ ਕੌਰ ਦਾ ਵਿਆਹ ਮੁਕਤਸਰ ਸਾਹਿਬ ਦੇ ਪਿੰਡ ਰਣਜੀਤਗੜ੍ਹ ਝੱਗੋ ਦੇ ਫੌਜੀ ਨੌਜਵਾਨ ਸਤਨਾਮ ਸਿੰਘ ਨਾਲ ਤਕਰੀਬਨ ਡੇਢ ਸਾਲ ਪਹਿਲਾਂ ਹੋਇਆ ਸੀ | ਪੀੜਤ ਅਮਨਦੀਪ ਵੱਲੋਂ ਪੁਲਿਸ ਨੂੰ ਲਿਖਵਾਏ ਆਪਣੇ ਬਿਆਨ ਅਤੇ ਪੁਲਿਸ ਵੱਲੋਂ ਦਰਜ਼ ਕੀਤੇ ਗਏ ਮਾਮਲੇ ਦੇ ਅਨੁਸਾਰ | ਉਸਦਾ ਸਹੁਰਾ ਉਸਤੇ ਗੰਦੀ ਨਿਗਾਹ ਰੱਖਦਾ ਸੀ | ਜਿਸਦਾ ਵਿਰੋਧ ਕਰਨ ‘ਤੇ ਉਹਨਾਂ ਅਮਦੀਪ ਨੂੰ ਗਰੋੰ ਬਾਹਰ ਕੱਢ ਦਿੱਤਾ | ਇਹਨਾਂ ਦਾ ਤਲਾਕ ਦਾ ਕੇਸ ਵੀ ਚਲਦਾ ਰਿਹਾ | ਇਸ ਦੌਰਾਨ ਅਮਨਦੀਪ ਨੇ ਫੌਜ ਦੇ ਆਹਲਾ ਅਫਸਰਾਂ ਅੱਗੇ ਸ਼ਿਕਾਇਤ ਕਰ ਦਿੱਤੀ | ਅਫਸਰਾਂ ਨੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ |
ਬੀਤੇ ਦਿਨ ਘਰ ‘ਚ ਸਭ ਠਾਕ ਠਾਕ ਸੀ | ਸਤਨਾਮ ਸਿੰਘ ਛੁੱਟੀ ‘ਤੇ ਆਇਆ ਹੋਇਆ ਸੀ | ਅਚਾਨਕ ਘਰ ‘ਚ ਕਲੇਸ਼ ਹੋਣ ਲੱਗ ਪਿਆ | ਏਨੇ ਨੂੰ ਅਮਨਦੀਪ ਕੌਰ ਦਾ ਪਿਤਾ ਜਸਵਿੰਦਰ ਸਿੰਘ ਉਸਨੂੰ ਮਿਲਣ ਲਈ ਆ ਗਿਆ | ਅਮਨਦੀਪ ਦੇ ਅਨੁਸਾਰ ਉਸਦੇ ਸਹੁਰਾ ਪਰਿਵਾਰ ਸਾਰੇ ਕਲੇਸ਼ ਦੀ ਜੜ੍ਹ ਉਸਦੀ ਦੱਸ ਮਹੀਨਿਆਂ ਦੀ ਇਸ ਬੱਚੀ ਨੂੰ ਦੱਸਣ ਲੱਗ ਪਿਆ | ਤੇ ਫੇਰ ਲੜਦੇ ਲੜਦੇ ਬੱਚੀ ਰਹਿਮਤ ਕੌਰ ਦੇ ਫੌਜੀ ਪਿਤਾ ਨੇ ਬੱਚੀ ਦੀਆਂ ਨਿੱਕੀਆਂ ਨਿੱਕੀਆਂ ਲੱਤਾਂ ਤੋਂ ਫੱੜ ਫ਼ਰਸ਼ ‘ਤੇ ਜ਼ੋਰ ਨਾਲ ਮਾਰ ਦਿੱਤਾ |