Htv Punjabi
Punjab Video

ਜਾਗੋ ਦੇ ਚੱਲਦੇ ਪ੍ਰੋਗਰਾਮ ਚ ਆਉਣ ਲੱਗੀਆਂ ਅਜੀਬੋ ਗਰੀਬ ਆਵਾਜ਼ਾਂ

ਮਾਛੀਵਾੜਾ ਸਾਹਿਬ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੋਟ ਗੰਗੂਰਾਏ ਵਿਖੇ ਇੱਕ ਵਿਆਹ ਵਾਲੇ ਘਰ ਵਿਚ ਜਾਗੋ ਸਮਾਗਮ ਚੱਲ ਰਿਹਾ ਸੀ ਪਰ ਉੱਥੇ ਗੁਆਂਢੀ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਲਾਡ਼ੇ ਦੇ ਚਚੇਰਾ ਭਰਾ ਮਨਦੀਪ ਸਿੰਘ ਵਾਸੀ ਕੋਟ ਗੰਗੂ ਰਾਏ ਜਖ਼ਮੀ ਹੋ ਗਿਆ। ਹਸਪਤਾਲ ਵਿਚ ਇਲਾਜ ਅਧੀਨ ਮਨਦੀਪ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਚਾਚੇ ਦੇ ਲਡ਼ਕੇ ਗੁਰਮੀਤ ਸਿੰਘ ਦਾ ਵਿਆਹ ਸੀ ਅਤੇ ਰਾਤ ਨੂੰ ਜਾਗੋ ਸਮਾਗਮ ਚੱਲ ਰਿਹਾ ਸੀ। ਉਨ੍ਹਾਂ ਦਾ ਗੁਆਂਢੀ ਜਗਦੀਸ਼ ਸਿੰਘ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਉਸਨੇ ਆਪਣੇ ਪਿਸਤੌਲ ਨਾਲ 3 ਹਵਾਈ ਫਾਇਰ ਕੀਤੇ ਅਤੇ ਜਦੋਂ ਉਸ ਨੂੰ ਰੋਕਿਆ ਤਾਂ ਉਸਨੇ ਮੈਨੂੰ ਗਾਲੀ ਗਲੋਚ ਕਰਦਿਆਂ ਕੱਚ ਦਾ ਗਿਲਾਸ ਮੇਰੇ ਵੱਲ ਮਾਰਿਆ। ਜਗਦੀਸ਼ ਸਿੰਘ ਉਸ ਤੋਂ ਬਾਅਦ ਆਪਣੇ ਘਰ ਜਾ ਕੇ ਮਕਾਨ ਦੀ ਛੱਤ ’ਤੇ ਚਡ਼ ਗਿਆ ਜਿਸ ਨੇ ਮਾਰ ਦੇਣ ਦੀ ਨੀਅਤ ਨਾਲ ਮੇਰੇ ’ਤੇ 3 ਫਾਇਰ ਕੀਤੇ ਜਿਸ ’ਚੋਂ ਇੱਕ ਗੋਲੀ ਮੇਰੇ ਮੱਥੇ ਦੇ ਖੱਬੇ ਪਾਸਿਓਂ ਛੂਹ ਕੇ ਲੰਘ ਗਈ ਜਦਕਿ 2 ਗੋਲੀਆਂ ਮੇਰੀ ਖੱਬੀ ਬਾਂਹ ’ਤੇੇ ਲੱਗੀਆਂ। ਜਖ਼ਮੀ ਹਾਲਤ ਵਿਚ ਉਸ ਨੂੰ ਦੋਰਾਹਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਖ਼ਮੀ ਮਨਦੀਪ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ ਕਿਉਂਕਿ ਉਨ੍ਹਾਂ ਦਾ ਪਿੰਡ ਵਿਚ ਜਗ੍ਹਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਸਬੰਧੀ ਉਸਨੇ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਗੋਲੀਆਂ ਚਲਾਈਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਟਾਣੀ ਕਲਾਂ ਦੇ ਇੰਚਾਰਜ਼ ਨੇ ਦੱਸਿਆ ਕਿ ਮਨਦੀਪ ਸਿੰਘ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਜਗਦੀਸ਼ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਈ ਰਾਜੋਆਣਾ ਦੀ ਚਿੱਠੀ ਨੇ ਛੇੜੀ ਨਵੀਂ ਸਿਆਸਤ

htvteam

ਟਾਈਮ ਰਹਿੰਦੇ-ਰਹਿੰਦੇ ਕਰ ਲਓ ਆਹ ਕੰਮ ਨਹੀਂ ਤਾਂ ਫੇਰ ਪਛਤਾਉਂਗੇ

htvteam

ਜਲੰਧਰ ‘ਚ ਆਟੋ ਵਾਲੇ ਦਾ ਖੇਡ

htvteam

Leave a Comment