ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਬਣਨ ਤੋਂ ਬਾਅਦ ਮਨੋਜ ਸਿਨ੍ਹਾਂ ਨੇ ਪਹਿਲੀ ਵਾਰ ਰਾਜ ਦੇ ਲਈ ਅੱਜ ਕਈ ਐਲਾਨ ਕੀਤੇ ਹਨ। ਉਪ-ਰਾਜਪਾਲ ਨੇ ਸ਼ਨੀਵਾਰ ਨੂੰ ਰਾਜ ਦੇ ਲਈ ਕਰੋੜਾਂ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ, ਉਨ੍ਹਾਂ ਨੇ ਸੰਕਟ ਦਾ ਸਾਹਮਣਾ ਕਰ ਰਹੇ ਜੰਮੂ ਕਸ਼ਮੀਰ ਦੇ ਕਾਰੋਬਾਰੀਆਂ ਦੇ ਲਈ 1,350 ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ।
ਇਸ ਤੋਂ ਬਿਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲਈ ਇਕ ਸਾਲ ਤੱਕ ਦਾ ਪਾਣੀ ਅਤੇ ਬਿਜਲੀ ਬਿੱਲ ਦਾ 50% ਮਾਫ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਐਲਾਨ ਕਰਦੇ ਹੋਏ ਮਨੋਜ ਸਿਨ੍ਹਾਂ ਨੇ ਕਿਹਾ ਕੇ ਮੈਂਨੂੰ ਆਰਥਿਕ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਰਾਜ ਦੇ ਕਾਰੋਬਾਰੀਆਂ ਦੇ ਲਈ 1,350 ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਕਾਰੋਬਾਰੀਆਂ ਨੂੰ ਸੁਵੀਧਾ ਦੇਣ ਦੇ ਲਈ ਆਤਮਨਿਰਭਰ ਭਾਰਤ ਅਤੇ ਹੋਰ ਕੰਮਾਂ ਦੇ ਲਈ ਹੋਵੇਗਾ।
ਉਪ-ਰਾਜਪਾਲ ਨੇ ਬਿਜਲੀ-ਪਾਣੀ ਦੇ ਬਿੱਲਾਂ ‘ਤੇ ਇਕ ਸਾਲ ਲਈ 50 ਫੀਸਦ ਛੁੱਟ ਦੇਣ ਦਾ ਐਲਾਨ ਕੀਤਾ। ਇਸ ਦੇ ਇਲਾਵਾ ਜੰਮੂ ਕਸ਼ਮੀਰ ‘ਚ ਸਾਰੇ ਕਰਜ਼ਧਾਰਕਾਂ ਦੇ ਮਾਮਲੇ ‘ਚ ਮਾਰਚ 2021 ਤੱਕ ਸਟੈਂਪ ਡਿਊਟੀ ‘ਤੇ ਛੁੱਟ ਦਿੱਤੀ ਹੈ। ਮੌਜੂਦਾ ਵਿੱਤੀ ਸਾਲ ‘ਚ ਛੇ ਮਹੀਨੇ ਦੇ ਲਈ ਬਿਨ੍ਹਾ ਕਿਸੇ ਕਾਰੋਬਾਰੀ ਸਮੂਹ ‘ਚ ਹਰ ਰਿਣਦਾਤਾ ਨੂੰ 5% ਵਿਆਜ਼ ਦੇਣ ਦਾ ਫੈਸਲਾ ਕੀਤਾ ਗਿਆ ਹੈ।