ਸੜਕਾਂ ਤੇ ਦਿਨ ਰਾਤ ਟਰੱਕ, ਟਿੱਪਰ ਚਲਾਉਣ ਵਾਲਿਆਂ ਦਾ ਫਿਰ ਆਹ ਹਾਲ ਹੋ ਜਾਂਦਾ,, ਜੋ ਕਿਸੇ ਦੀ ਜਾਨ ਵੀ ਜ਼ੋਖਮ ‘ਚ ਪਾ ਸਕਦਾ,, ਜੀ ਹਾਂ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਤੇ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇਕ ਟਿਪਰ ਚਾਲਕ ਨੂੰ ਨੀਂਦ ਆਉਣ ਕਾਰਨ ਟਿਪਰ ਦਾ ਸੰਤੁਲਣ ਵਿਗੜ ਗਿਆ ਅਤੇ ਟਿਪਰ ਬਬਰੀ ਬਾਇਪਾਸ ਤੇ ਸਥਿਤ ਪੁਲਸ ਦੀ ਚੈਕ ਪੋਸਟ ਨਾਲ ਟੱਕਰਾ ਗਿਆ ਜਿਸ ਕਾਰਨ ਚੈਕ ਪੋਸਟ ਢਹਿ ਢੇਰੀ ਹੋ ਗਈ। ਪਰ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਟਿੱਪਰ ਚਾਲਕ ਹਰਪਾਲ ਸਿੰਘ ਵਾਸੀ ਮਲੇਰਕੋਟਲਾ ਨੇ ਦੱਸਿਆ ਕਿ ਉਹ ਅਜਨਾਲੇ ਵਿਖੇ ਕਰੈਸ਼ਰ ਲਾ ਕੇ ਵਾਪਿਸ ਮਲੇਰਕੋਟਲਾ ਜਾ ਰਿਹਾ ਸੀ ਅਚਾਨਕ ਉਸਨੂੰ ਨੀਂਦ ਦੀ ਝਪਕੀ ਆ ਗਈ। ਜਦੋਂ ਤੱਕ ਉਹ ਸੰਭਲਦਾ ਟਿੱਪਰ ਚੌਕ ਵਿੱਚ ਬਣੀ ਛੋਟੀ ਚੈਕ ਪੋਸਟ ‘ਤੇ ਚੜ ਚੁੱਕਿਆ ਸੀ। ਟਿੱਪਰ ਦੀ ਚਪੇਟ ਵਿੱਚ ਆਉਣ ਨਾਲ ਚੌਂਕ ਵਿੱਚ ਬਣਾਈ ਗਈ ਛੋਟੀ ਚੈੱਕ ਪੋਸਟ ਲਗਭਗ ਪੂਰੀ ਤਰਾਂ ਨਾਲ ਤਬਾਹ ਹੋ ਗਈ
ਪਰ ਗਨੀਮਤ ਇਹ ਰਹੀ ਕਿ ਉਸ ਵੇਲੇ ਉਸ ਦੇ ਅੰਦਰ ਕੋਈ ਪੁਲਿਸ ਮੁਲਾਜ਼ਮ ਮਜੂਦ ਨਹੀਂ ਸੀ ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..