Htv Punjabi
Crime Punjab Video

ਟੋਲ ਪਲਾਜ਼ਾ ਤੇ ਚੱਲ ਗਈ ਗੋ/ ਲੀ, ਚੱਕਤਾ ਮੈਨੇਜਰ ?

ਪੁਰਾਣੀ ਰੰਜਿਸ਼ ਦੇ ਚਲਦੇ ਕਾਰ ਸਵਾਰ ਚਾਰ ਵਿਅਕਤੀਆਂ ਨੇ ਚਲਾਈਆਂ ਗੋਲੀਆਂ
ਟੋਲ ਪਲਾਜਾ ਤੇ ਮੈਨੇਜਰ ਤੇ ਗੋਲੀਆਂ ਨਾਲ ਕੀਤਾ ਹਮਲਾ
ਟੋਲ ਪਲਾਜਾ ਮੈਨੇਜਰ ਦੇ ਪੱਟ ਤੇ ਲੱਗੀ ਗੋਲੀ
ਜਖਮੀ ਟੋਲ ਮੈਨੇਜਰ ਹਸਪਤਾਲ ਵਿੱਚ ਦਾਖਲ
ਅੱਜ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਘੁਲਾਲ ਟੋਲ ਪਲਾਜਾ ਤੇ ਟੋਲ ਪਲਾਜਾ ਦੇ ਮੈਨੇਜਰ ਯਾਦਵਿੰਦਰ ਸਿੰਘ ਤੇ ਕਾਰ ਸਵਾਰ ਚਾਰ ਵਿਅਕਤੀਆਂ ਨੇ ਗੋਲੀਆਂ ਚਲਾ ਹਮਲਾ ਕਰ ਦਿੱਤਾ ਜਿਸ ਵਿੱਚ ਟੋਲ ਮੈਨੇਜਰ ਜਖਮੀ ਹੋ ਗਏ। ਜਿਸਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਟੋਲ ਮੈਨੇਜਰ ਦੇ ਇੱਕ ਗੋਲੀ ਪੱਟ ਵਿੱਚ ਲੱਗੀ ਹੈ ਤੇ ਦੂਸਰੀ ਗੋਲੀ ਨਾਲ ਖਹਿ ਕੇ ਲੰਘ ਗਈ ਹੈ। ਇਸ ਸਬੰਧੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਹੈ ਤੇ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਜਾਂਚ ਵਿੱਚ ਜੁੱਟ ਗਏ।

ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਜਖਮੀ ਟੋਲ ਮੈਨੇਜਰ ਯਾਦਵਿੰਦਰ ਸਿੰਘ ਕੁਲਾਲ ਟੋਲ ਪਲਾਜ਼ਾ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਅੱਗੇ ਢਿੱਲਵਾਂ ਕੋਲ ਟੋਲ ਪਲਾਜਾ ਤੇ ਲੱਗੇ ਹੋਏ ਸਨ ਉਸ ਟੋਲ ਤੇ ਜ਼ਖਮੀ ਦੀ ਕਿਸੇ ਨਛੱਤਰ ਸਿੰਘ ਨਾਲ ਪੁਰਾਣੀ ਦੁਸ਼ਮਣੀ ਦਾ ਮਾਮਲਾ ਚੱਲ ਰਿਹਾ। ਉਸ ਰੰਜਿਸ਼ ਦੇ ਚਲਦਿਆਂ ਅੱਜ ਕਾਰ ਸਵਾਰ ਚਾਰ ਵਿਅਕਤੀਆਂ ਨੇ ਘੁਲਾਲ ਟੋਲ ਪਲਾਜ਼ਾ ਆ ਕੇ ਟੋਲ ਜੇ ਬਾਹਰ ਬੈਠੇ ਮੈਨੇਜਰ ਯਾਦਵਿੰਦਰ ਸਿੰਘ ਤੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ ਜਲਦੀ ਇਸ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਨ੍ਹਾਂ ਕਿਸੇ ਦਵਾ ਤੋਂ ਰਸੌਲੀਆਂ ਨੂੰ ਏਸ ਟੋਟਕੇ ਨਾਲ ਕਰੋ ਖਤਮ

htvteam

ਜ਼ਮੀਨ ਪਿੱਛੇ ਭਾਈ ਨੇ ਸਕੇ ਭਾਈ ਨਾਲ ਹੀ ਕਰ ਦਿੱਤਾ ਆਹ ਕੰਮ

Htv Punjabi

ਵਿਰੋਧੀਆਂ ਦਾ ਸਫਾਇਆ ਕਰਨ ਲਈ ਬਾਦਲ ਨੇ ਇਨ੍ਹਾਂ ਥਾਵਾਂ ‘ਤੋਂ ਐਲਾਨੇ ਚੋਟੀ ਦੇ ਉਮੀਦਵਾਰ

htvteam

Leave a Comment