Htv Punjabi
Crime Punjab Video

ਢੋਂਗੀ ਬਾਬੇ ਦੀ ਮੁਟਿਆਰ ਨੂੰ ਦੇਖਕੇ ਵਿਗੜੀ ਨੀਅਤ

ਫਿਰੋਜ਼ਪੁਰ ਚ੍ਹ ਢੋਂਗੀ ਬਾਬੇ ਦੀ ਘਿਨੌਣੀ ਕਰਤੂਤ!
ਢਾਲਾ ਲਾਉਣ ਦੇ ਬਹਾਨੇ 20 ਸਾਲਾ ਲੜਕੀ ਨਾਲ ਜਬਰ-ਜ਼ਿਨਾਹ
ਨਸ਼ੀਲੀ ਚੀਜ਼ ਪਿਲਾ ਕੇ ਹੋਟਲ ਵਿੱਚ ਲਿਜਾਣ ਦੇ ਦੋਸ਼
ਮੁੱਖ ਆਰੋਪੀ ਸਮੇਤ ਸਾਥੀ ਖ਼ਿਲਾਫ਼ 376 ਅਤੇ 506 ਤਹਿਤ ਕੇਸ ਦਰਜ
ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ
ਫਿਰੋਜ਼ਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਥਿਤ ਬਾਬੇ ‘ਤੇ 20 ਸਾਲਾ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਆਰੋਪੀ ਅਤੇ ਉਸ ਦੇ ਸਾਥੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ, ਪੀੜਤ ਲੜਕੀ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦੀ ਸੀ। ਇਸ ਦੌਰਾਨ ਪਰਿਵਾਰ ਕਥਿਤ ਬਾਬੇ ਦੇ ਸੰਪਰਕ ਵਿੱਚ ਆਇਆ ਅਤੇ ਬਾਬੇ ਨੇ ਪਰਿਵਾਰ ਨੂੰ ਵੱਖ-ਵੱਖ ਉਪਾਅ ਕਰਨ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਲੜਕੀ ਠੀਕ ਹੋ ਜਾਵੇਗੀ।

ਪੀੜਤਾ ਦੇ ਬਿਆਨਾਂ ਅਨੁਸਾਰ, 15 ਫਰਵਰੀ ਨੂੰ ਬਾਬੇ ਨੇ ਉਸ ਨੂੰ ਇਕੱਲੀ ਨੂੰ ਫਿਰੋਜ਼ਪੁਰ ਕੈਂਟ ਬੁਲਾਇਆ ਮੰਦਰ ਵਿੱਚ ਮੱਥਾ ਟਿਕਵਾਉਣ ਤੋਂ ਬਾਅਦ ਉਸ ਨੂੰ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਗਿਆ। ਜਿਸਤੋਂ ਬਾਅਦ ਪੀੜਤਾ ਨੇ ਸਾਰੀ ਘਟਨਾ ਆਪਣੇ ਪਰਿਵਾਰ ਨੂੰ ਦੱਸੀ,

ਅਤੇ ਜਦੋਂ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਥਾਣਾ ਸਦਰ ਦੀ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਆਰੋਪੀਆ ਖ਼ਿਲਾਫ਼ ਧਾਰਾ 376 ਅਤੇ 506 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਵਾਂ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ Babbu Maan ਕਿੱਥੇ ਜਾਕੇ ਹੋਏ ਭਾਵੁਕ

htvteam

ਦੇਖੋ ਕਿਵੇਂ ਈ ਰਿਕਸ਼ੇ ਨੇ ਬਚਾਈ ਜਾਨ

htvteam

ਦੇਖੋ ਮੌਤ ਦੇ 12 ਘੰਟਿਆਂ ਬਾਅਦ ਬੱਚੀ ਹੋਈ ਜ਼ਿੰਦਾ

htvteam

Leave a Comment