Htv Punjabi
Crime Health Punjab Video

ਦੁੱਧ, ਦਹੀਂ, ਖੋਇਆ ਅਸਲੀ ਚ ਨਕਲੀ 5 ਮਿੰਟ ਚ ਘਰ ਚ ਲਗਾਓ ਪਤਾ

ਦੁੱਧ, ਦਹੀਂ, ਖੋਇਆ ਅਸਲੀ ਚ ਨਕਲੀ 5 ਮਿੰਟ ਚ ਘਰ ਚ ਲਗਾਓ ਪਤਾ

ਤਿਉਹਾਰਾਂ ਦੇ ਸੀਜ਼ਨ ਚ ਵਧਿਆ ਦੁੱਧ, ਦਹੀਂ, ਪਨੀਰ, ਖੋਆ ਚ ਮਿਲਾਵਟ ਦਾ ਖਤਰਾ
ਪੰਜਾਬ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿੱਚ “ਫੂਡ ਸੇਫਟੀ ਆਨ ਵੀਲ” ਵੈਨ ਚਲਾਈ ਜਾ ਰਹੀ ਹੈ
ਜੋ ਵੈਨ ਘਰ–ਘਰ ਜਾ ਕੇ ਸੈਂਪਲ ਚੈੱਕ ਕਰਦੀ ਹੈ
50 ਰੁਪਏ ਫੀਸ ‘ਚ ਕਿਸੇ ਵੀ ਇੱਕ ਪਦਾਰਥ ਦਾ ਟੈਸਟ – ਮੌਕੇ ‘ਤੇ
10 ਮਿੰਟ ਵਿੱਚ ਤੁਹਾਨੂੰ ਦਿੱਤਾ ਜਾਵੇਗਾ ਨਤੀਜਾ ਕੀ ਤੁਹਾਡੇ ਘਰ ਵਰਤੇ ਜਾਣ ਵਾਲਾ ਦੁੱਧ ਪਨੀਰ ਅਸਲੀ ਹੈ ਜਾਂ ਉਸ ਵਿੱਚ ਹੈ ਕੋਈ ਕੈਮੀਕਲ ਮਿਲਾਵਟ
ਸੰਗਰੂਰ ਦੇ ਸੀਐਮਓ ਡਾ. ਅਮਰਜੀਤ ਕੌਰ ਨੇ ਦੱਸਿਆ – ਲੋਕਾਂ ਵੱਲੋਂ ਮੁਹਿੰਮ ਨੂੰ ਮਿਲ ਰਿਹਾ ਵਧੀਆ ਹੁੰਗਾਰਾ,,ਸ਼ੱਕੀ ਪਦਾਰਥ ਮਿਲਣ ‘ਤੇ ਮਹਿਕਮਾ ਕਾਰਵਾਈ ਕਰੇਗਾ – ਸਪਲਾਈ ਵਾਲੀ ਜਗ੍ਹਾ ਤੋਂ ਸੈਂਪਲ ਲੈਬ ਭੇਜੇ ਜਾਣਗੇ,,ਅਤੇ ਮਿਲਾਵਟ ਸਾਬਤ ਹੋਣ ‘ਤੇ ਦੁੱਧ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਲੋਕ 01672-23486 ਨੰਬਰ ‘ਤੇ ਕਾਲ ਕਰਕੇ ਵੈਨ ਨੂੰ ਆਪਣੇ ਇਲਾਕੇ ਵਿੱਚ ਬੁਲਾ ਸਕਦੇ ਹਨ,,,,,,

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਸਮੇਂ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਦੇ ਕੇਸ ਵੱਧਣ ਦਾ ਖਤਰਾ ਬਣ ਜਾਂਦਾ ਹੈ। ਖ਼ਾਸ ਕਰਕੇ ਦੁੱਧ, ਦਹੀਂ, ਪਨੀਰ ਅਤੇ ਖੋਆ ਵਰਗੀਆਂ ਚੀਜ਼ਾਂ ਵਿੱਚ ਮਿਲਾਵਟ ਹੋਣ ਦੇ ਮਾਮਲੇ ਬਾਜ਼ਾਰਾਂ ਵਿੱਚ ਆਮ ਹੁੰਦੇ ਹਨ। ਲੋਕਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਖ਼ਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਸੰਗਰੂਰ ਸਮੇਤ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ “ਫੂਡ ਸੇਫਟੀ ਆਨ ਵੀਲ” ਵੈਨ ਚਲਾਈ ਜਾ ਰਹੀ ਹੈ। ਇਹ ਵੈਨ ਪਿੰਡਾਂ ਤੇ ਸ਼ਹਿਰਾਂ ਦੇ ਘਰਾਂ ਤੱਕ ਪਹੁੰਚ ਕੇ ਲੋਕਾਂ ਦੇ ਖਾਣ-ਪੀਣ ਵਾਲੇ ਪਦਾਰਥਾਂ ਦੀ ਜਾਂਚ ਕਰਦੀ ਹੈ। ਲੋਕ ਆਪਣੇ ਘਰਾਂ ਵਿੱਚ ਵਰਤੇ ਜਾਣ ਵਾਲੇ ਦੁੱਧ, ਦਹੀਂ, ਪਨੀਰ, ਖੋਆ, ਨਮਕ, ਮਸਾਲੇ ਅਤੇ ਪਾਣੀ ਦੇ ਨਮੂਨੇ ਇਸ ਵੈਨ ਨੂੰ ਟੈਸਟ ਲਈ ਦੇ ਸਕਦੇ ਹਨ।

ਇਸ ਟੈਸਟ ਲਈ ਸਿਹਤ ਵਿਭਾਗ ਨੇ 50 ਰੁਪਏ ਦੀ ਫੀਸ ਰੱਖੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਟੈਸਟ ਦਾ ਨਤੀਜਾ ਸਿਰਫ਼ 10 ਮਿੰਟ ਵਿੱਚ ਮਿਲ ਜਾਂਦਾ ਹੈ। ਇਸ ਨਾਲ ਲੋਕਾਂ ਨੂੰ ਤੁਰੰਤ ਪਤਾ ਲੱਗ ਜਾਂਦਾ ਹੈ ਕਿ ਉਹ ਜੋ ਖਾਣਾ-ਪੀਣਾ ਵਰਤ ਰਹੇ ਹਨ ਉਹ ਸ਼ੁੱਧ ਹੈ ਜਾਂ ਨਹੀਂ।

ਸੰਗਰੂਰ ਦੀ ਸੀਐਮਓ ਡਾ. ਅਮਰਜੀਤ ਕੌਰ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦੌਰਾਨ ਮਿਲਾਵਟ ਦੇ ਖਤਰੇ ਨੂੰ ਦੇਖਦੇ ਹੋਏ ਇਹ ਵੈਨ ਹਰ ਰੋਜ਼ ਵੱਖ-ਵੱਖ ਇਲਾਕਿਆਂ ਵਿੱਚ ਜਾ ਰਹੀ ਹੈ ਅਤੇ ਲੋਕ ਇਸਨੂੰ ਵਧੀਆ ਸਹਿਯੋਗ ਦੇ ਰਹੇ ਹਨ। ਜੇਕਰ ਕਿਸੇ ਦੇ ਸੈਂਪਲ ਵਿੱਚ ਮਿਲਾਵਟ ਪਾਈ ਜਾਂਦੀ ਹੈ ਤਾਂ ਲੋਕ ਸਿਹਤ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਮਹਿਕਮਾ ਉਸ ਸਪਲਾਇਰ ਜਾਂ ਦੁਕਾਨਦਾਰ ਤੋਂ ਨਮੂਨੇ ਇਕੱਠੇ ਕਰਕੇ ਲੈਬ ਵਿੱਚ ਭੇਜੇਗਾ ਅਤੇ ਜੇ ਉਥੇ ਵੀ ਮਿਲਾਵਟ ਦੀ ਪੁਸ਼ਟੀ ਹੁੰਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਲੋਕ 01672-23486 ਨੰਬਰ ‘ਤੇ ਕਾਲ ਕਰਕੇ “ਫੂਡ ਸੇਫਟੀ ਆਨ ਵੀਲ” ਵੈਨ ਨੂੰ ਆਪਣੇ ਇਲਾਕੇ ਵਿੱਚ ਬੁਲਾ ਸਕਦੇ ਹਨ। ਇਹ ਮੁਹਿੰਮ ਸਿਰਫ਼ ਮਿਲਾਵਟ ਖ਼ਿਲਾਫ਼ ਨਹੀਂ, ਸਗੋਂ ਲੋਕਾਂ ਨੂੰ ਸੁਰੱਖਿਅਤ ਅਤੇ ਸ਼ੁੱਧ ਖਾਣ-ਪੀਣ ਦੀ ਭਰੋਸੇਯੋਗਤਾ ਦੇਣ ਵੱਲ ਵੱਡਾ ਕਦਮ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਰੂਟ ‘ਤੇ ਜਾਣ ਵਾਲੇ ਲੋਕ ਹੁਣੇ ਰੁਕ ਕੇ ਪਹਿਲਾਂ ਇਹ ਖ਼ਬਰ ਦੇਖੋ

htvteam

ਆਹ ਕੁੱਤਿਆਂ ਨੇ ਵੱਢੇ 1231 ਬੰਦੇ

htvteam

ਸਕੇ ਭਰਾਵਾਂ ਨੇ ਅਕਸ਼ੇ ਦੀ “ਸਪੈਸ਼ਲ 26” ਨੂੰ ਵੀ ਛੱਡਿਆ ਪਿੱਛੇ

htvteam

Leave a Comment