ਸਿੱਧੂ ਮੂਸੇਵਾਲਾ ਸਕੂਲ ਤੋਂ ਹੀ ਇੰਗਲਿਸ਼ ਰੈਪ (English Rap) ਤੇ ਹਿਪਹਾਪ ਮਿਊਜ਼ਿਕ (HipHop Music) ਪਸੰਦ ਕਰਦਾ ਸੀ। ਹੌਲੀ-ਹੌਲੀ ਉਹ ਅਮਰੀਕੀ ਰੈਪਰ ਟੁਪੈਕ ਸ਼ਕੂਰ ਦਾ ਫੈਨ ਹੋ ਗਿਆ ਤੇ ਮਨ ਹੀ ਮਨ ਉਸੇ ਨੂੰ ਆਪਣਾ ਗੁਰੂ ਮੰਨਣ ਲੱਗ ਪਿਆ। ਸਿੱਧੂ ਨੂੰ ਟੁਪੈਕ ਦੇ ਗਾਣੇ ਚੰਗੇ ਲੱਗਦੇ ਸਨ ਤੇ ਹੌਲੀ-ਹੌਲੀ ਉਹ ਉਸੇ ਦਾ ਸਟਾਈਲ ਕਾਪੀ ਕਰ ਕੇ ਪੰਜਾਬੀ ਗਾਣੇ ਗਾਉਣ ਲੱਗਾ। ਸਿੱਧੂ ਨੇ ਬੇਸ਼ਕ ਟੁਪੈਕ ਦਾ ਸਿੰਗਿੰਗ ਸਟਾਈਲ ਅਪਣਾਇਆ ਪਰ ਇਸ ਨੂੰ ਇੱਤਫਾਕ ਹੀ ਕਹਾਂਗੇ ਕਿ ਸਿੱਧੂ ਦੀ ਮੌਤ ਵੀ ਉਸ ਦੇ ਗੁਰੂ ਟੁਪੈਕ ਵਾਂਗ ਹੀ ਹੋਈ। 7 ਸਤੰਬਰ 1996 ਨੂੰ ਲਾਸ ਏਂਜਲਸ ‘ਚ ਕਿਸੇ ਅਣਜਾਣ ਹਮਲਾਵਰ ਨੇ ਕਾਰ ‘ਚ ਬੈਠੇ ਟੁਪੈਕ ਨੂੰ ਗੋਲੀ ਮਾਰ ਦਿੱਤੀ। ਉਸ ਵੇਲੇ ਸਿੱਧੂ ਮੂਸੇਵਵਾਲਾ ਦੀ ਉਮਰ ਤਕਰੀਬਨ ਮਹਿਜ 3 ਸਾਲ ਦੀ ਸੀ ਤੇ ਟੁਪੈਕ ਦੀ ਮਹਿਜ਼ 25 ਸਾਲ । ਇਸ ਵਾਕਿਆ ਦੇ ਕਰੀਬ 26 ਸਾਲ ਬਾਅਦ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ‘ਚ ਵੀ ਕੁਝ ਅਜਿਹੀ ਹੀ ਘਟਨਾ ਘਟੀ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਸਿੱਧੂ ‘ਤੇ ਲਗਾਤਾਰ ਫਾਇਰ ਕਰ ਕੇ ਉਸ ਨੂੰ ਮਾਰ ਮੁਕਾਇਆ |
ਟੁਪੈਕ ਤੇ ਸਿੱਧੂ ਦੋਵੇਂ ਆਪਣੀ ਮਾਂ ਦੇ ਕਾਫੀ ਨੇੜੇ ਸਨ। ਟੁਪੈਕ ਦੀ ਮਾਂ ਅਫਨੀ ਸ਼ਕੂਰ ਸਿਆਸੀ ਵਰਕਰ ਤੇ ਅਮੇਰਿਕਨ ਪਾਲਿਟਿਕਲ ਪਾਰਟੀ ਬਲੈਕ ਪੈਂਥਰ ਦੀ ਮੈਂਬਰ ਸੀ। ਉੱਥੇ ਹੀ ਸਿੱਧੂ ਦੀ ਮਾਂ ਚਰਨ ਕੌਰ ਨੇ ਦਸੰਬਰ 2018 ‘ਚ ਮਾਨਸਾ ਦੇ ਪਿੰਡ ਮੂਸਾ ਤੋਂ ਸਰਪੰਚ ਦੀ ਚੋਣ ਜਿੱਤੀ ਸੀ।
previous post