Htv Punjabi
Crime Punjab Video

ਨਾਲ਼ੇ ਕਹਿੰਦੇ ਪੰਜਾਬ ‘ਚ ਪੁਲਸ ਦੀ ਢਿੱਲੀ ਕਾਰਵਾਈ ਇਸ ਖ਼ਬਰ ਤੇ ਵੀਂ ਨਜ਼ਰ ਮਾਰ ਲਓ ਕਮਾਲ ਕੀਤੀ ਪਈ

ਫਿਰੋਜ਼ਪੁਰ ਪੁਲਿਸ ਦੀ ਹੁਣ ਤੱਕ ਦੀ ਵੱਡੀ ਕਾਰਵਾਈ
ਲੁੱਟਾਂ ਖੋਹਾਂ ਵਾਲੇ 21 ਵਿਅਕਤੀ ਕੀਤੇ ਕਾਬੂ
29 ਮੋਟਰਸਾਈਕਲ, 2 ਐਕਟਿਵਾ, 33 ਮੋਬਾਈਲ ਫੋਨ, 1.5 ਲੱਖ ਰੁਪਏ ਨਕਦ ਸਮੇਤ ਹੋਰ ਕੀਮਤੀ ਸਮਾਨ ਬਰਾਮਦ
ਫਿਰੋਜ਼ਪੁਰ ਪੁਲਿਸ ਵੱਲੋਂ ਅਪਰਾਧ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਕੁੱਲ 21 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਕਾਰਵਾਈ ਦੌਰਾਨ 29 ਮੋਟਰਸਾਈਕਲ, 2 ਐਕਟਿਵਾ, 33 ਮੋਬਾਈਲ ਫੋਨ, 1.5 ਲੱਖ ਰੁਪਏ ਨਕਦ, 4 ਐਲਈਡੀ ਟੀਵੀ, 2 ਸਿਲੰਡਰ, 2 ਇਨਵਰਟਰ ਸੈੱਟ ਅਤੇ ਇੱਕ ਵਾਸ਼ਿੰਗ ਮਸ਼ੀਨ ਸਮੇਤ ਹੋਰ ਕੀਮਤੀ ਸਮਾਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਲਗਭਗ 60 ਗ੍ਰਾਮ ਹੈਰੋਇਨ ਵੀ ਪੁਲਿਸ ਨੇ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਐਸ ਐਸ ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ‘ਚ ਅਪਰਾਧਿਕ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਹੈ। ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲਿਆਂ ਵਿੱਚ ਚੋਰੀ, ਲੁੱਟ-ਖੋਹ, ਨਸ਼ਾ ਤਸਕਰੀ ਅਤੇ ਅਸਲਾਹ ਐਕਟ ਨਾਲ ਜੁੜੇ ਕੇਸ ਸ਼ਾਮਲ ਹਨ। ਵੱਖ-ਵੱਖ ਟੀਮਾਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੌਰਾਨ ਕਈ ਸ਼ਾਤਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦਾ ਸਮਾਨ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਫਿਰੋਜ਼ਪੁਰ ਪੁਲਿਸ ਨੇ ਸਾਫ਼ ਕੀਤਾ ਹੈ ਕਿ ਅਪਰਾਧੀਆਂ ਖ਼ਿਲਾਫ਼ ਅੱਗੇ ਵੀ ਇਹ ਮੁਹਿੰਮ ਜਾਰੀ ਰਹੇਗੀ ਅਤੇ ਜ਼ਿਲ੍ਹੇ ‘ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਅੱਧੀ ਰਾਤ ਘਰ ਅੰਦਰ ਹੀ ਕਿਸਾਨ ਨਾਲ ਕੀ ਹੋ ਗਿਆ

htvteam

ਸ਼ਰਾਬੀ ਨਸ਼ੇ ਵਿਚ ਗਲੀ ਅੰਦਰ ਨੰਗਾ ਹੋਕੇ ਕਰ ਰਿਹਾ ਸੀ ਆਹ ਕੰਮ, ਜਨਾਨੀਆਂ ਬੰਦਿਆਂ ਨੇ ਰਲ ਕੇ ਕੁੱਟ ਧਰਿਆ, ਫੇਰ ਸ਼ਰਾਬੀ ਨੇ ਪਾਇਆ ਐਸਾ ਪੰਗਾ ਕਿ ਕੁੱਟਣ ਵਾਲਿਆਂ ਦੀਆਂ ਨਿਕਲੀਆਂ ਚੀਕਾਂ 

Htv Punjabi

ਧੂਰੀ ਦੀ ਟਿਕਟ ਨੂੰ ਲੈ ਭਗਵੰਤ ਮਾਨ ਦਾ ਪੈ ਗਿਆ ਪੇਚਾ; ਸਮਰਥਕ ਹੋ ਰਹੇ ਆਹਮੋ ਸਾਹਮਣੇ

htvteam

Leave a Comment