ਜੇਕਰ ਤੁਹਾਡੇ ਵੀ ਘਰ ਦੇ ਵਿੱਚ ਨੇ ਨਿੱਕੇ ਨਿੱਕੇ ਨਿਆਣੇ ਤਾਂ ਫਿਰ ਆਹ ਖਬਰ ਜਰਾ ਧਿਆਨ ਨਾਲ ਦੇਖ ਲਿਓ ਖਬਰ ਦੇਖਣ ਤੋਂ ਬਾਅਦ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਵੀ ਪੂਰੀ ਕਰ ਰਹੇ ਹੋ ਕਿਉਂਕਿ ਅੱਜ ਕੱਲ ਲੋਕਾਂ ਦੇ ਵੱਲੋਂ ਅਜਿਹੀਆਂ ਬਦਫੈਲੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।,,ਪਤੰਗਾਂ ਦਾ ਲਾਲਚ ਦੇ ਕੇ 9 ਸਾਲ ਦੇ ਬੱਚੇ ਨਾਲ ਕਰਦਾ ਰਿਹਾ ਬਦਫੈਲੀ,,,,ਪੁਲਿਸ ਨੇ ਮੁਕੱਦਮਾਂ ਦਰਜ ਕਰਕੇ ਕਥਿਤ ਦੋਸ਼ੀ ਨੂੰ ਕੀਤਾ ਗਿ੍ਫ਼ਤਾਰ,,,,,,,,ਸਮਰਾਲਾ ਦੇ ਨੇੜਲੇ ਇਕ ਪਿੰਡ ਵਿਚ ਗੁਆਂਢੀ ਵੱਲੋਂ ਚੌਥੀ ਜਮਾਤ ਵਿਚ ਪੜ੍ਹਦੇ 9 ਸਾਲਾ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਵਿਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ|
ਪੀੜਤ ਬੱਚੇ ਦੇ ਦਾਦਾ ਨੇ ਪੱਤਰਕਾਰਾ ਨੂੰ ਦੱਸਿਆ ਕਿ ਕਥਿਤ ਦੋਸ਼ੀ ਜੋ ਕਿ ਉਨ੍ਹਾਂ ਦਾ ਗੁਆਂਢੀ ਵੀ ਹੈ ਉਸਦਾ ਸਾਡੇ ਘਰ ਵਿਚ ਕਾਫੀ ਆਉਣਾ ਜਾਣਾ ਸੀ ਅਤੇ ਸਾਡੇ ਘਰ ਦੇ ਹਰ ਪ੍ਰੋਗਰਾਮ ਵਿਚ ਉਸਨੂੰ ਪ੍ਰਮੁੱਖ ਥਾਂ ਦਿੱਤੀ ਜਾਂਦੀ ਸੀ | ਪ੍ਰੰਤੂ ਹੁਣ ਕੁਝ ਦਿਨ ਪਹਿਲਾ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਸ ਗੁਆਂਢੀ ਵੱਲੋਂ ਸਾਡੇ ਘਰ ਵਿਚ ਹੀ ਇਸ ਤਰ੍ਹਾਂ ਦਾ ਕਾਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਵੱਲੋਂ ਮੇਰੇ ਪੋਤੇ ਨੂੰ ਪਤੰਗਾਂ ਦਾ ਲਾਲਚ ਦੇ ਕੇ ਅਜਿਹਾ ਕੁਕਰਮ ਕਰਨ ਤੋਂ ਬਾਅਦ ਉਸਨੂੰ ਡਰਾਇਆ ਧਮਕਾਇਆ ਜਾਂਦਾ ਸੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਸਨੂੰ ਰੇਲਵੇ ਲਾਇਨ ਉਪਰ ਅਵਾਰਾ ਕੁੱਤਿਆ ਦੇ ਅੱਗੇ ਸੁੱਟ ਦਿੱਤਾ ਜਾਵੇਗਾ | ਪੁਲਿਸ ਵੱਲੋਂ ਇਸ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਥਾਣਾ ਮੁੱਖੀ ਦਵਿੰਦਰਪਾਲ ਨੇ ਦੱਸਿਆ ਕਿ ਪੀੜਤ ਬੱਚੇ ਦੇ ਦਾਦਾ ਵੱਲੋਂ ਪੁਲਿਸ ਨੂੰ ਇਹ ਸ਼ਿਕਾਇਤ ਦਿੱਤੀ ਗਈ ਕਿ ਉਨ੍ਹਾਂ ਦੇ 46ਸਾਲਾ ਗੁਆਂਢੀ ਵੱਲੋਂ ਉਨ੍ਹਾਂ ਦੇ ਪੋਤੇ ਨਾਲ ਕਰੀਬ 9 ਮਹੀਨੇ ਤੋਂ ਬਦਫੈਲੀ ਕੀਤੀ ਜਾ ਰਹੀ ਹੈ | ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੀੜਤ ਲੜਕੇ ਦਾ ਮੈਡੀਕਲ ਕਰਵਾਉਂਦੇ ਹੋਏ ਕਥਿਤ ਦੋਸ਼ੀ ਪ੍ਰੇਮ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗਿ੍ਫਤਾਰ ਕਰ ਲਿਆ ਹੈ | ਖਬਰ ਦੇਖਣ ਤੋਂ ਬਾਅਦ ਆਪਣੇ ਬੱਚਿਆਂ ਵੱਲ ਖਾਸ ਧਿਆਨ ਦਿਓ ਕਿਉਂਕਿ ਅੱਜ ਕੱਲ ਲੋਕ ਬਹੁਤ ਗਿਰ ਚੁੱਕੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
