ਇਸ ਵੇਲੇ ਕੋਟ ਈਸੇ ਖਾਂ ਦੀ ਮਹਿਲਾ ਐਸ.ਐਚ.ਓ. ਰਹੇ ਅਰਸ਼ਦੀਪ ਕੌਰ ਗਰੇਵਾਲ ਦੀ ਇਕ ਸੋਸ਼ਲ ਮੀਡੀਆ ਪੋਸਟ ਨੇ ਵਿਭਾਗ ‘ਚ ਤਰਥੱਲੀ ਮਚਾ ਰੱਖੀ ਹੈ। ਜਿਸ ‘ਚ ਮਹਿਲਾ ਐਸ.ਐਚ.ਓ. ਨੇ ਆਪਣੇ ਸੀਨੀਅਰ ਤੇ ਵਿਭਾਗ ਦੇ ਡੀਐਸਪੀ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ। ਕੁਝ ਦਿਨ ਪਹਿਲਾਂ ਇਸੇ ਐਚ.ਐਚ.ਓ. ‘ਤੇ ਤਸਕਰਾਂ ਦੀ ਸਹਾਇਤਾ ਤੇ ਉਨ੍ਹਾਂ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈਣ ਦੀ ਇਲਜ਼ਾਮ ‘ਚ ਪਰਚਾ ਦਰਜ ਹੋਇਆ ਹੈ। ਪਰ ਇਸਦੇ ਪਿਛੇ ਦੀ ਕਹਾਣੀ ਅਰਸ਼ਦੀਪ ਕੌਰ ਨੇ ਜੋ ਲਿਖੀ ਹੈ ਜੇਕਰ ਉਹ ਸੱਚ ਹੈ ਤਾਂ ਫੇਰ ਵਿਭਾਗ ਦਾ ਰੱਬ ਹੀ ਰਾਖਾ।
ਅਰਸ਼ਦੀਪ ਕੌਰ ਨੇ ਆਪਣੀ ਸੋਸ਼ਲ਼ ਮੀਡੀਆ ਪੋਸਟ ‘ਚ ਇਕ ਡੀਡੀਆਰ ਆਪਣੇ ਹੀ ਵਿਭਾਗ ਦੇ ਉੱਚ ਅਫਸਰ ਖਿਲਾਫ ਲਿਖਣ ਦਾ ਹਵਾਲਾ ਦੇ ਕੇ ਕਿਹਾ ਕੀ ਉਨ੍ਹਾਂ ਨੂੰ ਇਕ ਡੀਡੀਆਰ ਕੱਟਣ ਦੀ ਸਜ਼ਾ ਮਿਲ ਰਹੀ ਹੈ। ਇਸ ਉਪਰੰਤ ਸਸਪੈਂਡ ਮਹਿਲਾ ਐਸ.ਐਚ.ਓ. ਡੀਐਸਪੀ ਉੱਤੇ ਜਿਮਮਾਨੀ ਸੋਸ਼ਣ ਕਰਨ ਦੇ ਇਲਜ਼ਾਮ ਲਗਾ ਦਿੱਤੇ। ਅਰਸ਼ਦੀਪ ਨੇ ਕਿਹਾ ਕੀ ਡੀਐਸਪੀ ਨੇ ਉਸਨੂੰ ਦਫਤਰ ਬੁਲਾਕੇ ਪਹਿਲਾਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤੇ ਫੇਰ ਉਸਨੇ ਛੁਹਣ ਦੀ ਕੋਸ਼ਿਸ਼ ਕੀਤੀ। ਹੋਰ ਤਾਂ ਹੋਰ ਅਰਸ਼ਦੀਪ ਨੇ ਇਹ ਵੀ ਜ਼ਿਕਰ ਕੀਤਾ ਹੈ ਕੀ ਦਫਤਰ ‘ਚ ਕੁਝ ਲੋਕਾਂ ਨੇ ਉਸ ਨਾਲ ਜੋ ਕੁਝ ਕਰਨ ਦੀ ਕੋਸ਼ਿਸ਼ ਡੀਐਸਪੀ ਨੇ ਕੀਤੀ ਹੈ ਉਹ ਆਪਣੇ ਅੱਖੀ ਦੇਖਿਆ ਹੈ। ਪੂਰੇ ਮਾਮਲੇ ‘ਚ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਕੀ ਕਿਹਾ ਜ਼ਰਾ ਇਹ ਸੁਣ ਲਓ।
ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਅਰਸ਼ਦੀਪ ਵੱਲੋਂ ਇਨਸਾਫ ਦੀ ਪੋਸਟ ਪਾਉਣ ਉਪਰੰਤ ਇਹ ਮਾਮਲਾ ਕੀ ਰੁੱਖ ਅਖਤਿਆਰ ਕਰਦੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
