Htv Punjabi
Crime Punjab Video

ਪਿੰਡ ਦੀ ਨੂੰਹ ਨਾਲ ਮੁੰਡੇ ਦੀ ਸੀ ਆਸ਼ਕੀ ! ਡੰਗਰਾਂ ਦੇ ਵਾੜੇ ਲਿਜਾਕੇ ਕੀਤਾ…?

ਪ੍ਰੇਮ ਸੰਬੰਧਾਂ ਦੇ ਚੱਲਦੇ ਹੋਈ ਨੌਜਵਾਨ ਦੀ ਕੁੱਟਮਾਰ
ਇਲਾਜ ਦੌਰਾਨ ਤੋੜਿਆ ਨੌਜਵਾਨ ਨੇ ਦਮ
ਘਰ ਬੁਲਾ ਕੇ ਧੋਖੇ ਨਾਲ ਕੀਤਾ ਕਤਲ
ਵਿਆਹੁਤਾ ਮਹਿਲਾ ਦੇ ਨਾਲ ਸੀ ਮੁੰਡੇ ਤੇ ਸਬੰਧ

31 ਜਨਵਰੀ ਦੀ ਰਾਤ ਨੂੰ ਫਰੀਦਕੋਟ ਦੇ ਪਿੰਡ ਕਿੰਗਰਾ ਵਿਖੇ ਇੱਕ ਨੌਜਵਾਨ ਦੀ ਨਜ਼ਾਇਜ਼ ਪ੍ਰੇਮ ਸੰਬੰਧਾਂ ਦੇ ਚਲੱਦੇ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਸੀ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਥੇ ਉਸਦੀ ਇਲਾਜ ਦੌਰਾਨ ਕੱਲ ਰਾਤ ਮੌਤ ਹੋ ਗਈ।ਪੁਲਿਸ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਬੂਟਾ ਸਿੰਘ ਜਿਸਦੀ ਉਮਰ 26 ਸਾਲ ਹੈ ਉਸਦਾ ਪਿੰਡ ਦੀ ਹੀ ਇੱਕ ਨੂੰਹ ਰੇਸ਼ਮਾ ਨਾਲ ਪ੍ਰੇਮ ਸਬੰਧ ਸਨ ਜਿਸ ਵੱਲੋਂ 31 ਜਨਵਰੀ ਨੂੰ ਬੂਟਾ ਸਿੰਘ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਇਆ ਜਿੱਥੇ ਪਹਿਲਾ ਤੋਂ ਹੀ ਉਸਦਾ ਘਰ ਵਾਲਾ ਅਮਰ ਸਿੰਘ ਅਤੇ ਕੁੱਜ ਹੋਰ ਸਾਥੀ ਮੌਜੂਦ ਸਨ ਜਿਨ੍ਹਾਂ ਨੇ ਪਹਿਲਾ ਉਸਦੇ ਸਿਰ ਤੇ ਵਾਰ ਕੀਤਾ ਜਿਸ ਨਾਲ ਉਹ ਬੇਹੋਸ਼ ਹੋ ਗਿਆ ਅਤੇ ਫਿਰ ਉਸਨੂੰ ਬੰਨ ਕੇ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਇਥੋਂ ਤੱਕ ਕੇ ਲੋਹੇ ਦੀਆਂ ਰਾੜਾ ਗਰਮ ਕਰਕੇ ਲਾਈਆਂ ਗਈਆ।ਉਨ੍ਹਾਂ ਕਿਹਾ ਕਿ ਜਦ ਸਾਨੂੰ ਪਤਾ ਲੱਗਾ ਕਿ ਸਾਡਾ ਲੜਕਾ ਘਰ ਨਹੀਂ ਹੈ ਤਾਂ ਅਸੀਂ ਪਤਾ ਕਰਦੇ ਲੜਕੀ ਦੇ ਘਰ ਪੁੱਜੇ ਤਾਂ ਉਥੇ ਬੂਟਾ ਸਿੰਘ ਪਿੱਲਰ ਨਾਲ ਬੰਨਿਆ ਪਿਆ ਸੀ ਜਿਸ ਦੀ ਹਾਲਤ ਕਾਫੀ ਖਰਾਬ ਸੀ ਅਤੇ ਪੁਲਿਸ ਦੀ ਮਦਦ ਨਾਲ ਉਸਨੂੰ ਹਸਪਤਾਲ ਪੋਹਚਾਇਆ ਜਿੱਥੇ ਇਲਾਜ ਦੌਰਾਨ ਉਸਦੀ ਕੱਲ ਰਾਤ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਚ ਪਿੰਡ ਦੇ ਸਰਪੰਚ ਦੀ ਵੀ ਮਿਲੀ ਭੁਗਤ ਹੈ ਉਨ੍ਹਾਂ ਇਨਸਾਫ ਦੀ ਮੰਗ ਕਰਦੇ ਹੋਏ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

ਇਸ ਸਬੰਧ ਚ ਡੀਐਸਪੀ ਤਰਲੋਚਣ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਦੇ ਬਿਆਨਾਂ ਤੋਂ ਬਾਅਦ ਤਿੰਨ ਜਨਵਰੀ ਨੂੰ ਰਪਟ ਦਰਜ ਕੀਤੀ ਗਈ ਸੀ। ਜਿਸ ਵਿੱਚ ਪਤਾ ਲੱਗਾ ਸੀ ਕਿ ਬੂਟਾ ਸਿੰਘ ਦੀ ਕੁਝ ਲੋਕਾਂ ਵੱਲੋਂ ਪ੍ਰੇਮ ਸੰਬੰਧਾਂ ਦੇ ਚਲਦੇ ਕੁੱਟਮਾਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕੱਲ ਰਾਤ ਬੂਟਾ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਸ ਦੇ ਚਲਦੇ ਹੁਣ ਦਰਜ ਮੁਕਦਮੇ ਵਿੱਚ ਧਰਾਵਾਂ ਦਾ ਵਾਧਾ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ ਚੌਲਾਂ ਬਾਰੇ ਆਈ ਅਜਿਹੀ ਖਬਰ ਸਭ ਹੈਰਾਨ

htvteam

ਮੋਢਿਆਂ ਤੇ ਬੋਰੀਆਂ ਚੁੱਕ ਪੱਲੇਦਾਰੀ ਕਰ ਰਿਹੈ ,7 ਰਾਸ਼ਟਰੀ ਤੇ 23 ਸੂਬਾ ਪੱਧਰੀ ਮੈਡਲ ਹਾਸਿਲ ਪੰਜਾਬ ਦਾ ਇਹ ਬਾਾਕਸਿੰਗ ਖਿਡਾਰੀ

Htv Punjabi

ਦੁਸ਼ਹਿਰਾ ਵੇਖਣ ਗਿਆ ਮੁੰਡਾ ਚੜ੍ਹਿਆ ਕਲਯੁਗੀ ਰਾਵਣ ਦੀ ਭੇਂਟ

htvteam

Leave a Comment