ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਲੋਕਾਂ ਦੀ ਸਥਿਤੀ ਜਾਨਵਰਾਂ ਤੋਂ ਵੀ ਮਾੜੀ ਹੋ ਚੁੱਕੀ ਹੈ। ਵੀਰਵਾਰ ਰਾਤ ਜਿਨੇਵਾ, ‘ਚ ਯੂਨਾਟਿਡ ਨੈਸ਼ਨ ਹਿਊਮਨ ਰਾਈਟਸ ਕਾਂਊਂਸਿਲ ਦੀ ਬੈਠਕ ਦੇ ਦੌਰਾਨ ਇਹ ਦਰਦ ਪੀਓਕੇ ਐਕਟਵਿਸਟ ਪ੍ਰੋਫੈਸਰ ਸੱਜਾਦ ਰਾਜਾ ਨੇ ਦੁਨੀਆ ਦੇ ਸਾਹਮਣੇ ਰੱਖਿਆ। ਰਾਜਾ ਨੇ ਸਿੱਧੇ ਤੌਰ ਤੇ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਨੂੰ ਨਿਸ਼ਾਨੇ ‘ਤੇ ਲਿਆ। ਕਿਹਾਪਾਕਿਸਤਾਨ ਸਾਡੇ ਨਾਲ ਜਾਨਵਰਾਂ ਵਰਗਾ ਸਲੂਕ ਫੋਰਨ ਬੰਦ ਕਰੇ।

ਸੱਜਾਦ ਦੇ ਭਾਸ਼ਣ ਦੇ ਦੌਰਾਨ ਐਨਐਚਆਰਸੀ ‘ਚ ਬਿਲਕੁੱਲ ਚੁੱਪੀ ਛਾ ਗਈ। ਭਾਸ਼ਣ ਦੌਰਾਨ ਰਾਜਾ ਇੰਨੇ ਭਾਵੁਕ ਹੋ ਗਏ ਕਿ ਉਹਨਾਂ ਦਾ ਰੋਣਾ ਨਿਕਲ ਗਿਆ। ਰਾਜਾ ਨੇ ਕਿਹਾ ਅਸੀਂ ਇਸ ਸੰਗਠਨ ਤੋਂ ਅਪੀਲ ਕਰਦੇ ਹਾਂ ਕੇ ਉਹ ਪਾਕਿਸਤਾਨ ਨੁੰ ਸਾਡੇ ਨਾਲ ਜਾਨਵਰਾਂ ਦੀ ਤਰ੍ਹਾਂ ਵਰਤਾਵ ਕਰਨ ਤੋਂ ਰੋਕਣ। ਪਾਕਿਸਤਾਨ ਪੀਓਕੇ ਇਲੈਕਸ਼ਨ ਐਕਟ 2020 ਲਾਗੂ ਕਰਨ ਤੋਂ ਬਾਅਦ ਸਾਡੇ ਸੰਵਿਧਾਨਿਕ ਹੱਕ ਖੋਹ ਰਿਹਾ ਹੈ।

ਰਾਜਾ ਨੇ ਭਾਸ਼ਣ ‘ਚ ਕਿਹਾ- ਅਸੀਂ ਸਾਰੇ ਜ਼ਮੀਨ ‘ਤੇ ਰਹਿੰਦੇ ਹਾਂ। ਸਾਡੇ ਘਰ ਅਤੇ ਪਰਿਵਾਰ ਹਨ, ਸਾਨੁੰ ਸਾਡੇ ਹੀ ਘਰਾਂ ‘ਚ ਘੁਸਪੈਠੀਆਂ ਵਾਂਗੂ ਵਰਤਾਵ ਕੀਤਾ ਜਾਂਦਾ ਹੈ। ਪਾਕਿਸਤਾਨ ਆਰਮੀ ਨੇ ਰਾਜਨਿਤਕ ਗਤੀਵਿਧੀਆਂ ‘ਤੇ ਰੋਕ ਲਗਾ ਦਿੱਤੀ ਹੈ। ਵਿਰੋਧ ਕਰ ਤੇ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ। ਹਜ਼ਾਰਾਂ ਲੋਕ ਗਾਇਬ ਕਰ ਦਿੱਤੇ ਗਏ ਨੇ।ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਜਲਦ ਇਸ ਮੁਸ਼ਕਿਲ ਤੋਂ ਕੱਢ ਲਿਆ ਜਾਵੇ।
