Htv Punjabi
Punjab Video

ਪੰਜਾਬ ਚ ਆਦਮਖੋਰ ਕੁੱਤਿਆਂ ਦਾ ਆਤੰਕ

ਖੰਨਾ ’ਚ ਆਦਮਖੋਰ ਕੁੱਤਿਆਂ ਦਾ ਕਹਿਰ
ਮਜ਼ਦੂਰ ਨੂੰ ਜਿੰਦਾ ਨੋਚ ਕੇ ਮਾਰਿਆ
ਪ੍ਰਸ਼ਾਸਨ ਦੀ ਲਾਪਰਵਾਹੀ ’ਤੇ ਲੋਕਾਂ ਦਾ ਫੁੱਟਿਆ ਗੁੱਸਾ
ਗੈਰਕਾਨੂੰਨੀ ਡੰਪ ਨੂੰ ਮੰਨਿਆ ਜਾ ਰਿਹਾ ਵੱਡਾ ਕਾਰਨ
ਖੰਨਾ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਵਾਰਾ ਅਤੇ ਆਦਮਖੋਰ ਬਣ ਚੁੱਕੇ ਕੁੱਤਿਆਂ ਦਾ ਖੌਫ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਸ਼ਾਸਨ ਦੀ ਬੇਧਿਆਨੀ ਅਤੇ ਨਗਰ ਕੌਂਸਲ ਦੀ ਨਾਕਾਮੀ ਕਾਰਨ ਹੁਣ ਹਾਲਾਤ ਇੰਨੇ ਖ਼ਤਰਨਾਕ ਹੋ ਚੁੱਕੇ ਹਨ ਕਿ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਤਾਜ਼ਾ ਅਤੇ ਦਹਿਲਾ ਦੇਣ ਵਾਲੀ ਘਟਨਾ ਖੰਨਾ ਦੇ ਨੇੜਲੇ ਪਿੰਡ ਰਸੂਲੜਾ ਵਿੱਚ ਸਾਹਮਣੇ ਆਈ, ਜਿੱਥੇ ਇੱਕ ਮਜ਼ਦੂਰ ਨੂੰ ਕੁੱਤਿਆਂ ਦੇ ਝੁੰਡ ਨੇ ਜਿੰਦਾ ਨੋਚ-ਨੋਚ ਕੇ ਮਾਰ ਦਿੱਤਾ। ਇਹ ਘਟਨਾ ਨਾ ਸਿਰਫ਼ ਪ੍ਰਸ਼ਾਸਨ ਦੀ ਨਾਕਾਮੀ ਬਿਆਨ ਕਰਦੀ ਹੈ, ਸਗੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰੀ ਪ੍ਰਬੰਧਾਂ ’ਤੇ ਵੀ ਵੱਡੇ ਸਵਾਲ ਖੜ੍ਹੇ ਕਰਦੀ ਹੈ।

ਮ੍ਰਿਤਕ ਦੀ ਪਛਾਣ 35 ਸਾਲਾ ਰਾਮ ਈਸ਼ਵਰ ਵਜੋਂ ਹੋਈ ਹੈ, ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਰਾਮ ਈਸ਼ਵਰ ਰਾਤ ਸਮੇਂ ਖੇਤਾਂ ਵੱਲ ਗਿਆ ਹੋਇਆ ਸੀ, ਜਿੱਥੇ 10 ਤੋਂ 15 ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤੇ ਉਸਨੂੰ ਨੋਚਦੇ ਰਹੇ ਅਤੇ ਉਹ ਦਰਦ ਨਾਲ ਤੜਫਦਾ ਰਿਹਾ, ਪਰ ਕੋਈ ਮਦਦ ਲਈ ਨਹੀਂ ਪਹੁੰਚ ਸਕਿਆ।

ਉੱਥੇ ਹੀ ਖੰਨਾ ਸਿਵਲ ਹਸਪਤਾਲ ਦੇSMO ਡਾ ਮਨਿੰਦਰ ਸਿੰਘ ਭਸਿਨ ਨੇ ਕਿਹਾ ਕੀ ਉਹਨਾਂ ਕੋਲ ਜਦੋਵਿਅਕਤੀ ਪਹੁੰਚਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ ਅਤੇ ਇਹ ਕਿਹਾ ਨਹੀਂ ਜਾ ਸਕਦਾ ਕਿਮੋਤ ਕੁੱਤੇ ਦੇ ਵੱਢਣ ਨਾਲ ਹੋਈ ਹੈ, ਮੌਤ ਦੇ ਅਸਲੀ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਪਤਾ ਲੱਗ ਸਕਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਨੁਸਕਾ ਅਪਣਾਓ ਵਾਰ ਵਾਰ ਟਾਇਲਟ ਜਾਣ ਦੀ ਦਿੱਕਤ ਤੋਂ ਛੁਟਕਾਰਾ ਪਾਓ

htvteam

ਹੁਣ ਹਰਿਮੰਦਰ ਸਾਹਿਬ ‘ਚ ਮਾਸਕ ਪਾਉਣਾ ਕੀਤਾ ਲਾਜ਼ਮੀ, ਲੋਕਾਂ ‘ਚ ਨਹੀਂ ਦਿਖ ਰਿਹਾ ਸੀ ਡਰ

htvteam

ਮ/.ਰਦੇ-ਮ/.ਰਦੇ ਡੰਗਰ ਦੇ ਮੂੰਹ ਨੂੰ ਲਾ ਦਿਓ ਆਹ ਬੋਤਲ ਦੇਖੋ ਫੇਰ ਕਮਾਲ ਹੁੰਦਾ

htvteam

Leave a Comment