ਸੁਨਾਮ ਦੇ ਪਿੰਡ ਖੜਿਆਲ ਕੋਲੋਂ ਗੁਜ਼ਰਦੀ ਨਹਿਰ ਵਿੱਚ ਪਿਆ ਪਾੜ
50 ਫੁੱਟ ਲੰਬਾ ਪਿਆ ਪਾੜ,ਕਿਸਾਨਾਂ ਦੇ ਖੇਤਾਂ ਵਿੱਚ ਜਾ ਰਿਹਾ ਸਿੱਧਾ ਪਾਣੀ
ਤਕਰੀਬਨ 1000 ਏਕੜ ਫ਼ਸਲ ਪਾਣੀ ਨਾਲ ਡੁੱਬ ਕੇ ਹੋਈ ਤਬਾਹ
ਕਿਸਾਨ ਲਗਾ ਚੁੱਕੇ ਹਨ ਆਪਣੇ ਖੇਤਾਂ ਵਿੱਚ ਝੋਨਾ ਅਤੇ ਮੱਕੀ
ਸੰਗਰੂਰ ਦੇ ਸੁਨਾਮ ਦੇ ਨਜ਼ਦੀਕ ਪਿੰਡ ਖੜਿਆਲ ਦੇ ਵਿੱਚ ਇਹ ਨੀਲੋਵਾਲ ਨਹਿਰ ਵਗਦੀ ਹੈ ਜਿਹੜੀ ਕਿ ਪੁਰਾਣੀ ਨਹਿਰ ਹੋ ਚੁੱਕੀ ਹੈ ਤੇ ਲਗਾਤਾਰ ਤਿੰਨ ਸਾਲਾਂ ਤੋਂ ਇਹ ਨਹਿਰ ਦੇ ਵਿੱਚ ਪਾੜ ਪੈਂਦੇ ਆ ਰਹੇ ਹਨ ਤੇ ਅੱਜ ਸਵੇਰੇ 4 ਵਜੇ ਫਿਰ ਇਸ ਵਿੱਚ ਪਾੜ ਪਿਆ ਜਿਸ ਦੇ ਨਾਲ ਹੁਣ ਤੱਕ ਤਕਰੀਬਨ ਜੋ ਜਾਣਕਾਰੀ ਸਰਕਾਰੀ ਸਰਕਾਰੀ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਕਿ 1000 ਏਕੜ ਦੇ ਲਗਭਗ ਕਿਸਾਨਾਂ ਦੀ ਜਿਹੜੀ ਫਸਲ ਹੈਗੀ ਆ ਉਹ ਡੁੱਬ ਚੁੱਕੀ ਆ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਝੋਨੇ ਦੀ ਫਸਲ ਜੋ ਲਗਭਗ 80 ਫੀਸਦੀ ਬੀਜੀ ਜਾ ਚੁੱਕੀ ਸੀ ਉਹ ਨੁਕਸਾਨੀ ਗਈ ਹ ਤੇ ਨਾਲ ਕਿਸਾਨਾਂ ਦਾ ਮੱਕੀ ਦੀ ਫਸਲ ਵੀ ਹੈਗੀ ਸੀ ਉਹ ਵੀ ਕਾਫੀ ਨੁਕਸਾਨ ਹੋਇਆ ਤਾਂ ਕਿਸਾਨਾਂ ਦੇ ਵੱਲੋਂ ਇਲਜ਼ਾਮ ਲੱਗੇ ਨੇ ਕਿ ਸਾਡੇ ਵੱਲੋਂ ਨਹਿਰੀ ਵਿਭਾਗ ਨੂੰ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ਦੇ ਰਾਹੀਂ ਵੀਡੀਓ ਬਣਾ ਕੇ ਅਤੇ ਫੋਟੋਆਂ ਖਿੱਚ ਕੇ ਭੇਜ ਕੇ ਇਹ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਇਹ ਨਹਿਰ ਕਾਫੀ ਕਮਜ਼ੋਰ ਹੈ ਕਿਸੇ ਵਕਤ ਵੀ ਪਾਰ ਪੈ ਸਕਦਾ ਹੈ ਪਰ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ
ਦੂਜੇ ਪਾਸੇ ਜਦੋਂ ਸਾਨੇ ਡਰੇਨ ਵਿਭਾਗ ਦੇ ਐਸਡੀਓ ਆਰਯਨ ਅਨੇਜਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਮੈਂ ਮੌਕੇ ਦੇ ਉੱਪਰ ਹੀ ਪਹੁੰਚ ਗਿਆ ਸੀ ਅਤੇ ਸਾਡੇ ਵੱਲੋਂ ਲਗਾਤਾਰ ਭਾਰਤ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਹਿਲਾਂ ਅਸੀਂ ਪਾਣੀ ਦਾ ਬਹਾਵ ਪਿੱਛੇ ਤੋਂ ਘੱਟ ਕਰਵਾਇਆ ਹੈ ਅਤੇ ਹੁਣ ਇਸ ਵਿੱਚ ਦਰਖਤ ਵਗੈਰਾ ਸੁੱਟ ਕੇ ਅਸੀਂ ਹੋਰ ਵਹਾ ਕੱਟ ਕੀਤਾ ਹੈ ਅਤੇ ਹੁਣ ਪਲਾਸਟਿਕ ਬੈਗ ਲਗਾ ਕੇ ਅਸੀਂ ਬੰਨ ਲਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ
ਉਹਨਾਂ ਦੱਸਿਆ ਕਿ ਇਹ ਨਹਿਰ ਕਾਫੀ ਪੁਰਾਣੀ ਹੈ ਅਤੇ ਕਾਫੀ ਕਮਜ਼ੋਰ ਹੈ ਸਾਡੇ ਵੱਲੋਂ ਸੰਬੰਧਿਤ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਹੈ ਅਤੇ ਇਹ ਨਹਿਰ ਦੁਬਾਰਾ ਨਵੀਂ ਬਣਾਈ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਤਰੀਕੇ ਨਾਲ ਕਿਸਾਨਾਂ ਦੇ ਨੁਕਸਾਨ ਨਾ ਹੋਣ
ਇਸ ਖਬਰ ਬਾਰੇ ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸਵੇਰ ਲਗਭਗ 5 ਵਜੇ ਦੇ ਇਹ ਨਹਿਰ ਦੇ ਵਿੱਚ ਪਾੜ ਪਿਆ ਸੀ ਜਿਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਸਵੇਰ ਤੋਂ ਹੀ ਹਰ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੌਕੇ ਦੇ ਉੱਪਰ ਭੇਜਿਆ ਜਾ ਰਿਹਾ ਹੈ ਇਸ ਨੂੰ ਬੰਨ ਪੱਕਾ ਲਗਾਉਣ ਦੇ ਲਈ ਸਭ ਤੋਂ ਪਹਿਲਾਂ ਪਟਿਆਲੇ ਤੋਂ ਸਾਨੂੰ ਪਾਣੀ ਰੋਕਣਾ ਪਵੇਗਾ ਜਿਸ ਦੇ ਬਾਰੇ ਸੰਬੰਧਿਤ ਵਿਭਾਗ ਨੂੰ ਕਹਿ ਦਿੱਤਾ ਗਿਆ ਹੈ ਸ਼ਾਮ ਤੱਕ ਪਾਣੀ ਘੱਟ ਜਾਵੇਗਾ ਜਿਸ ਤੋਂ ਬਾਅਦ ਬੰਨ ਲਗਾ ਕੇ ਪਾਣੀ ਰੋਕ ਦਿੱਤਾ ਜਾਵੇਗਾ ਪਰ ਇਸ ਬੰਨ ਨੂੰ ਪੱਕੇ ਤੌਰ ਤੇ ਮਜਬੂਤ ਕਰਨ ਨੂੰ ਤਕਰੀਬਨ ਦੋ ਦਿਨ ਹੋਰ ਲੱਗ ਸਕਦੇ ਹਨ
ਡੀਸੀ ਸੰਦੀਪ ਰਿਸ਼ੀ ਨੇ ਕਿਹਾ ਕਿ ਕਿਸਾਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਆਪਣੇ ਥੋੜੇ ਜਿਹੇ ਲਾਲਚ ਦੇ ਕਾਰਨ ਨਹਿਰ ਦੇ ਨਜ਼ਦੀਕ ਪਟੜੀ ਨੂੰ ਆਪਣੇ ਖੇਤਾਂ ਦੇ ਵਿੱਚ ਨਾ ਮਿਲਾਉਣ ਜਿਸ ਨਾਲ ਪਟੜੀ ਕਮਜ਼ੋਰ ਹੋ ਜਾਂਦੀ ਹੈ ਅਤੇ ਪਾੜ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ।
ਉਹਨਾਂ ਕਿਹਾ ਕਿ ਜਦੋਂ ਪਾਣੀ ਉਤਰ ਜਾਵੇਗਾ ਫਿਰ ਕਿਸਾਨਾਂ ਦੇ ਖੇਤਾਂ ਦਾ ਮੁਆਇਨਾ ਕੀਤਾ ਜਾਵੇਗਾ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਵੇਗਾ ਉਹਨਾਂ ਦੇ ਮੁਆਵਜੇ ਦੀ ਵੀ ਕਾਰਵਾਈ ਸ਼ੁਰੂ ਜਲਦ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..