Htv Punjabi
Punjab Video

ਪੱਕੀ ਕਣਕ ਨੇ ਕੱਢੀ ਮੁੰਡੇ ਦੀ ਜਾਨ !

ਫਿਰੋਜ਼ਪੁਰ ਦੇ ਕਸਬਾ ਜੀਰਾ ਚ੍ਹ ਕਣਕ ਨੂੰ ਲੱਗੀ ਅੱਗ
ਚਪੇਟ ਚ ਆਉਣ ਨਾਲ ਦੋ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਝੁਲਸੇ
17 ਸਾਲਾਂ ਬੱਚੇ ਦੀ ਮੌਤ , ਅੱਗ ਚ੍ਹ ਸੜਿਆ ਮੋਟਰਸਾਈਕਲ
ਦੂਸਰੇ ਦੀ ਵੀ ਹਾਲਤ ਨਾਜੁਕ, ਫਰੀਦਕੋਟ ਮੈਡੀਕਲ ਵਿੱਚ ਕੀਤਾ ਰੈਫਰ
ਫਿਰੋਜ਼ਪੁਰ ਅੰਦਰ ਕਣਕ ਨੂੰ ਅੱਗ ਲੱਗਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ ਅਤ, ਅੱਜ ਇੱਕ ਵਾਰ ਫਿਰ ਜੀਰਾ ਦੇ ਪਿੰਡ ਸੋਢੀ ਵਾਲਾ ਅਤੇ ਰਟੋਲ ਰੋਹੀ ਵਿੱਚ ਕਣਕ ਨੂੰ ਭਿਆਨਕ ਅੱਗ ਲੱਗੀ ਹੈ। ਜਿਸ ਦਾ ਸ਼ਿਕਾਰ ਦੋ ਬੱਚੇ ਹੋਏ ਨੇ ਜੋ ਮੋਟਰਸਾਈਕਲ ਤੇ ਕੋਲੋਂ ਲੰਘ ਰਹੇ ਸਨ। ਅਤੇ ਅੱਗ ਦੀ ਲਪੇਟ ਵਿੱਚ ਆ ਗਏ ਜਿਨ੍ਹਾਂ ਵਿਚੋਂ ਇੱਕ 17 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ।

ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪਿੰਡ ਸੋਢੀ ਵਾਲਾ ਸਾਇਡ ਮੱਥਾ ਟੇਕਣ ਜਾ ਰਹੇ ਸਨ। ਕਿ ਰਾਸਤੇ ਵਿੱਚ ਕਣਕ ਨੂੰ ਅੱਗ ਲੱਗੀ ਹੋਈ ਸੀ। ਅਤੇ ਉਹ ਮੋਟਰਸਾਈਕਲ ਸਮੇਤ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਦੋਨੋਂ ਬੁਰੀ ਤਰ੍ਹਾਂ ਅੱਗ ਚ੍ਹ ਝੁਲਸ ਗਏ ਸਨ। ਜਿਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਹੈ। ਅਤੇ ਦੂਸਰੇ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੋਈ ਨਾ ਕੋਈ ਮਦਦ ਜਰੂਰ ਕੀਤੀ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗੁਬੰਦ ਹਨ੍ਹੇਰੀ ਨਾਲ ਡਿੱਗਣ ਦਾ ਸੱਚ ਆਇਆ ਸਾਹਮਣੇ, ਗਿਆਨੀ ਗੋਬਿੰਦ ਸਿੰਘ ਨੇ ਖੋਲ੍ਹੀ ਪੋਲ੍ਹ

Htv Punjabi

ਲੌਕਡਾਊਨ ਖੁਲ੍ਹਦਾ ਜਾ ਰਿਹੈ ਤੇ ਪੰਜਾਬ ‘ਚ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਨੇ, ਦੇਖੋ ਤਾਜ਼ਾ ਅੰਕੜੇ ਕਿਵੇਂ…

Htv Punjabi

ਜੇਕਰ ਤੁਹਾਡੀ ਬਿਮਾਰੀ ਠੀਕ ਨਾ ਹੋਵੇ ਤਾਂ ਕਰੋ ਆਹ ਕੰਮ

htvteam

Leave a Comment