Htv Punjabi
Punjab Video

ਫ਼ੌਜੀ – ਫ਼ੌਜਣ ਨਾਲ ਵੱਡਾ ਹਾਦਸਾ ? ਕਾਰ ਸਣੇ ਡਿੱਗੇ ਨਹਿਰ ‘ਚ

ਫਰੀਦਕੋਟ ਦੇ ਪਿੰਡ ਫਿੱਡੇ ਕਲਾ ਕੋਲ ਸਰਹੰਦ ਨਹਿਰ ਚ ਡਿੱਗੀ ਆਲਟੋ ਕਾਰ
ਕਾਰ ਚ ਸਵਾਰ ਦੋਨੋ ਪਤੀ ਪਤਨੀ ਹੋਏ ਲਾਪਤਾ
ਮੌਕੇ ਤੇ NDRF ਦੀ ਟੀਮ ਜੁਟੀ ਤਲਾਸ਼ ਚ
ਕਲ ਦੇਰ ਸ਼ਾਮ ਫਰੀਦਕੋਟ ਦੇ ਪਿੰਡ ਫਿੱਡੇ ਕਲਾ ਕੋਲ ਇੱਕ ਆਲਟੋ ਕਾਰ ਜਿਸ ਚ ਪਤੀ ਪਤਨੀ ਸਵਾਰ ਸਨ,ਬੇਕਾਬੂ ਹੋਕੇ ਸਰਹੰਦ ਨਹਿਰ ਚ ਜ਼ਾ ਡਿੱਗੀ ਜੋ ਦੇਖਦੇ ਹੀ ਦੇਖਦੇ ਪਲਾ ਵਿੱਚ ਪਾਣੀ ਵਿੱਚ ਡੁੱਬ ਗਈ।ਮੌੱਕੇ ਤੇ ਮੌਜੂਦ ਲੋਕਾਂ ਵੱਲੋਂ ਰੌਲਾ ਪਾਉਣ ਤੇ ਨਜ਼ਦੀਕੀ ਪਿੰਡ ਦੇ ਲੋਕ ਇਕੱਠੇ ਹੋਕੇ ਪੁੱਜੇ ਪਰ ਤਦ ਤੱਕ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਕਾਰ ਨਹਿਰ ਚ ਡੁੱਬ ਗਏ ਅਤੇ ਕਾਰ ਚ ਸਵਾਰ ਪਤੀ ਪਤਨੀ ਲਾਪਤਾ ਹੋ ਗਏ।ਸੂਚਨਾ ਮਿਲਣ ਤੇ ਮੌੱਕੇ ਤੇ ਪੁਲਿਸ ਵੀ ਪੁੱਜੀ ਪਰ ਕਾਰ ਸਬੰਧੀ ਕੋਈ ਜਾਣਕਾਰੀ ਨਾ ਮਿਲਣ ਦੇ ਚੱਲਦੇ NDRF ਦੀ ਟੀਮ ਨੂੰ ਬੁਲਾਇਆ ਗਿਆ ਜੋ ਰਾਤ ਕਰੀਬ ਤਿੰਨ ਘੰਟੇ ਕਾਰ ਦੀ ਤਲਾਸ਼ ਕਰਦੇ ਰਹੇ ਪਰ ਕਾਰ ਦਾ ਕੋਈ ਪਤਾ ਨਹੀਂ ਲੱਗਾ ਅਤੇ ਅੱਜ ਮੁੜ ਸਰਚ ਆਪ੍ਰੇਸਨ ਜਾਰੀ ਕਰ ਕਾਰ ਦੀ ਤਲਾਸ਼ ਕੀਤੀ ਜਾ ਰਹੀ ਹੈ ।

ਜਾਣਕਾਰੀ ਮੁਤਾਬਿਕ ਨਹਿਰ ਡੁੱਬਣ ਵਾਲੇ ਪਤੀ ਪਤਨੀ ਫਰੀਦਕੋਟ ਜਿਲੇ ਦੇ ਪਿੰਡ ਸਾਧਾਵਾਲਾ ਤੋਂ ਫਿੱਡੇ ਕਲਾ ਰਿਸ਼ਤੇਦਾਰੀ ਚ ਆਏ ਸੀ ਅਤੇ ਨੌਜਵਾਨ ਫੌਜ ਦੇ ਵਿਚ ਭਰਤੀ ਹੈ ਜੋ ਛੁਟੀ ਆਇਆ ਸੀ ਕਲ ਵਾਪਸ ਡਿਊਟੀ ਜਣਾ ਸੀ ਪਰ ਅੱਜ ਇਹ ਹਾਦਸਾ ਵਾਪਰ ਗਿਆ।

ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਫਰੀਦਕੋਟ ਦੇ ਪਿੰਡ ਫਿੱਡੇ ਕਲਾਂ ਤੋਂ ਕੱਲ ਆਪਣੀ ਰਿਸ਼ਤੇਦਾਰੀ ਵਿੱਚ ਆਏ ਬਲਜੀਤ ਸਿੰਘ ਅਤੇ ਉਸਦੀ ਪਤਨੀ ਮਨਦੀਪ ਕੌਰ ਜਿਨਾਂ ਦੀ ਉਮਰ ਲਗਭਗ 35 ਸਾਲ ਹੈ ਰਿਸ਼ਤੇਦਾਰੀ ਚ ਮਿਲਣ ਆਏ ਸਨ ਪਰ ਜਦ ਸ਼ਾਮ ਉਹ ਵਾਪਸ ਆਪਣੇ ਪਿੰਡ ਸਾਧਾਂਵਾਲਾ ਜਾ ਰਹੇ ਸਨ ਤਾਂ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।ਗੌਰਤਲਬ ਹੈ ਕੇ ਬਲਜੀਤ ਸਿੰਘ ਨੇ ਇੱਕ ਦਿਨ ਬਾਅਦ ਆਪਣੀ ਡਿਊਟੀ ਤੇ ਵਾਪਸ ਜਾਣਾ ਸੀ। ਉਹਨਾਂ ਦੱਸਿਆ ਕਿ ਨਹਿਰ ਦੇ ਨਾਲ ਨਾਲ ਸੜਕ ਦੀ ਹਾਲਤ ਬਹੁਤ ਮਾੜੀ ਹੈ ਅਤੇ ਦੂਜੇ ਪਾਸੇ ਬੀਤੇ ਦਿਨੀ ਨਹਿਰ ਨੂੰ ਪੱਕੇ ਕਰਨ ਦਾ ਕੰਮ ਚੱਲ ਰਿਹਾ ਸੀ ਜਿਸ ਤੋਂ ਬਾਅਦ ਨਹਿਰ ਦੇ ਕਿਨਾਰਿਆਂ ਨੂੰ ਸਹੀ ਢੰਗ ਨਾਲ ਨਹੀਂ ਬਣਾਇਆ ਗਿਆ ਜਿਸ ਦੇ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ।

ਉਹਨਾਂ ਮੰਗ ਕੀਤੀ ਗਈ ਨਹਿਰ ਦੇ ਕਿਨਾਰਿਆਂ ਦੇ ਨਾਲ ਨਾਲ ਚਾਰ ਤੋਂ ਪੰਜ ਫੁੱਟ ਉੱਚੀ ਫੇਸਿੰਗ ਬਣਾਈ ਜਾਵੇ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਨ। ਉਹਨਾਂ ਦੱਸਿਆ ਕਿ ਹਲੇ ਤੱਕ ਕਾਰ ਸਬੰਧੀ ਜਾਂ ਕਾਰ ਚਾਲਕਾਂ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਪਿੰਡ ਵਾਸੀਆਂ ਨੇ ਦੱਸਿਆ ਕਿ ਬਲਜੀਤ ਸਿੰਘ ਅਤੇ ਮਨਦੀਪ ਕੌਰ ਦਾ ਇੱਕ ਪੰਜ ਸਾਲ ਦਾ ਪੁੱਤਰ ਅਤੇ ਇੱਕ ਬਿਰਧ ਮਾਤਾ ਹੈ ਜੋ ਘਰੇ ਬਿਮਾਰ ਰਹਿੰਦੀ ਹੈ। ਉਹਨਾਂ ਦੱਸਿਆ ਕਿ ਦੋਨਾਂ ਦੇ ਜਾਨ ਮਗਰੋਂ ਘਰ ਵਿੱਚ ਸਿਰਫ ਦਾਦੀ ਅਤੇ ਪੋਤਾ ਹੀ ਬਾਕੀ ਬਚੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਰਦੇ ਮਾਰੇ ਭੱਜੇ ਫਿਰਨ ਲੋਕ, ਗੁਰੂ ਘਰਾਂ ‘ਚ ਕਰਤੀ ਅਨਾਊਂਸਮੈਂਟ

htvteam

ਕੋਰੋਨਾ ਕਰਫਿਊ ਤੇ ਵਿਹਲਿਆਂ ਵੱਲੋਂ ਖੋਲੀਆਂ ਜਾ ਰਹੀਆਂ ਪੋਰਨ ਸਾਈਟਾਂ ਵਿੱਚਕਾਰ ਮਾਪਿਆਂ ਵੱਲੋਂ ਕੁੱਟੇ ਜਾ ਰਹੇ ਜਵਾਕ, ਮਾਹੌਲ ਗਰਮ ਹੈ

Htv Punjabi

ਆਹ ਔਰਤ ਨਾਲ ਮਹਾਂਰਾਣੀ ਵਾਲਾ ਹੋਇਆ ਕੰਮ, ਫਿਰ ਪੱਤਰਕਾਰਾਂ ਨੂੰ ਸੁਣਾਈ ਲੱਖਾਂ ਆਲੀ ਕਹਾਣੀ

htvteam

Leave a Comment