Htv Punjabi
Crime Punjab Video

ਫੋਨ ਦੀਆਂ ਗੱਲਾਂ ਬਣੀਆਂ ਮੌ/ਤ ਦਾ ਕਾਰਨ…..

ਪਤੀ ਵੱਲੋਂ ਆਪਣੇ ਪਤਨੀ ਦੇ ਚਰਿੱਤਰ ਤੇ ਕੀਤਾ ਸ਼ੱਕ
ਸ਼ੱਕ ਕਾਰਨ ਇਕ ਹਸਦਾ ਵਸਦਾ ਘਰ ਤਬਾਹ ਹੋ ਗਿਆ
ਪਤੀ ਨੇ ਕੀਤਾ ਪਤਨੀ ਦਾ ਕਤਲ
ਮਾਛੀਵਾੜਾ ਨੇੜੇ ਦੇ ਪਿੰਡ ਮੰਡ ਸੁੱਖੇਵਾਲ ਵਿਖੇ ਅੱਜ ਬਾਅਦ ਦੁਪਹਿਰ ਇਕ ਨੌਜਵਾਨ ਨੇ ਆਪਣੀ ਪਤਨੀ ਦਾ ਗਲਾ ਘੋਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਜੋ ਕਿ ਕੰਬਾਈਨ ਚਲਾਉਣ ਦਾ ਕੰਮ ਕਰਦਾ ਸੀ ਤੇ ਉਸ ਦਾ 11 ਸਾਲ ਪਹਿਲਾਂ ਰਾਜਵਿੰਦਰ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ। ਪਤੀ ਗੁਰਪ੍ਰੀਤ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਕਿਸੇ ਹੋਰ ਵਿਅਕਤੀ ਨਾਲ ਫੋਨ ‘ਤੇ ਗੱਲਾਂ ਕਰਦੀ ਹੈ, ਜਦਕਿ ਪਤਨੀ ਵੀ ਆਪਣੇ ਪਤੀ ‘ਤੇ ਸ਼ੱਕ ਕਰਦੀ ਸੀ ਕਿ ਉਹ ਵੀ ਕਿਸੇ ਹੋਰ ਲੜਕੀ ਨਾਲ ਫੋਨ ਤੇ ਗੱਲਾਂ ਕਰਦਾ ਹੈ, ਜਿਸ ਕਾਰਨ ਉਨ੍ਹਾਂ ਦੋਵਾਂ ਵਿਚਕਾਰ ਕਾਫੀ ਘਰੇਲੂ ਕਲੇਸ਼ ਰਹਿੰਦਾ ਸੀ। ਅੱਜ ਕਲੇਸ਼ ਇੰਨਾ ਵੱਧ ਗਿਆ ਕਿ ਪਤੀ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਦਾ ਗਲਾ ਘੋਟ ਕੇ ਘਰ ਵਿਚ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਪ੍ਰਿਤਪਾਲ ਸਿੰਘ, ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ‘ਤੇ ਪਹੁੰਚ ਗਏ ਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਡੀ.ਐੱਸ.ਪੀ. ਨੇ ਦੱਸਿਆ ਕਿ ਸਾਰਾ ਮਾਮਲਾ ਸਪੱਸ਼ਟ ਹੈ ਕਿ ਗੁਰਪ੍ਰੀਤ ਸਿੰਘ ਆਪਣੀ ਪਤਨੀ ਰਾਜਵਿੰਦਰ ਕੌਰ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਤੇ ਇਹ ਘਰੇਲੂ ਕਲੇਸ਼ ਇੰਨਾ ਵੱਧ ਗਿਆ ਕਿ ਅੱਜ ਇਨ੍ਹਾਂ ਵਿਚੋਂ ਇਕ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੋਟਰਸਾਈਕਲ ਵਾਲਾ ਮੁੰਡਾ ਨਿਕਲਿਆ ‘ਜੇਮਜ਼ ਬਾਂਡ’; CID ਦੇ ਵੱਡੇ ਅਫਸਰ ਕਰਤੇ ਫੇਲ੍ਹ

htvteam

ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲਾ: ਸਾਧੂ ਸਿੰਘ ਧਰਮਸੋਤ ਦਾ ਫੂਕਿਆ ਪੁਤਲਾ, ਬਰਖਾਸਤ ਕਰਨ ਦੀ ਮੰਗ

htvteam

ਸੁਣੋ ਔਲੇ ਦੇ ਕਮਾਲ Good information By Dr. Shahid Parvez Malerkotla

htvteam

Leave a Comment